ਇੰਡੋਨੇਸ਼ੀਆ ''ਚ ਭੂਚਾਲ ਦੇ ਤੇਜ਼ ਝਟਕੇ, ਹੁਣ ਤੱਕ 36 ਲੋਕਾਂ ਦੀ ਮੌਤ ਤੇ 637 ਜ਼ਖਮੀ (ਵੀਡੀਓ)

01/15/2021 6:02:43 PM

ਜਕਾਰਤਾ (ਬਿਊਰੋ): ਇੰਡੋਨੇਸ਼ੀਆ ਵਿਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 6.2 ਹੈ। ਇਸ ਭੂਚਾਲ ਨਾਲ ਹੁਣ ਤੱਕ ਘੱਟੋ-ਘੱਟ 36 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 637 ਹੋਰ ਜ਼ਖਮੀ ਹਨ। ਭੂਚਾਲ ਦਾ ਕੇਂਦਰ ਜ਼ਮੀਨ ਤੋਂ 10 ਕਿਲੋਮੀਟਰ ਹੇਠਾਂ ਦੱਸਿਆ ਜਾ ਰਿਹਾ ਹੈ। ਸ਼ੁਰੂਆਤੀ ਰਿਪੋਰਟ ਦੇ ਮੁਤਾਬਕ, ਸਭ ਤੋਂ ਵੱਧ ਨੁਕਸਾਨ ਇੰਡੋਨੇਸ਼ੀਆ ਦੇ ਸੁਲਾਵੇਸੀ ਸ਼ਹਿਰ ਵਿਚ ਹੋਇਆ ਹੈ। ਫਿਲਹਾਲ ਰਾਹਤ ਅਤੇ ਬਚਾਅ ਕੰਮ ਜਾਰੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ।

PunjabKesari

ਸ਼ੁਰੂਆਤੀ ਰਿਪੋਰਟਾਂ ਦੇ ਮੁਤਾਬਕ 60 ਤੋਂ ਵੱਧ ਘਰਾਂ ਨੂੰ ਹੁਣ ਤੱਕ ਨੁਕਸਾਨ ਪਹੁੰਚਿਆ ਹੈ।ਮਲਬੇ ਹੇਠ ਕਈ ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ ਹੈ।  ਦੱਸਿਆ ਜਾ ਰਿਹਾ ਹੈਕਿ ਕਰੀਬ 7 ਸਕਿੰਟ ਤੱਕ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੇ ਬਾਅਦ ਸੁਨਾਮੀ ਦੀ ਚਿਤਾਵਨੀ ਨਹੀਂ ਦਿੱਤੀ ਗਈ ਹੈ।

PunjabKesari

ਇਸ ਤੋਂ ਪਹਿਲਾਂ ਵੀਰਵਾਰ ਨੂੰ ਵੀ ਦੇਸ਼ ਦੇ ਕੁਝ ਹਿੱਸਿਆਂ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਸੋਸ਼ਲ ਮੀਡੀਆ 'ਤੇ ਭੂਚਾਲ ਦੇ ਬਾਅਦ ਕਈ ਤਰ੍ਹਾਂ ਦੇ ਵੀਡੀਓ ਸ਼ੇਅਰ ਕੀਤੇ ਜਾ ਰਹੇ ਹਨ।

 

ਇਸ ਵਿਚ ਦੇਖਿਆ ਜਾ ਸਕਦਾ ਹੈ ਕਿ ਕਈ ਲੋਕ ਆਪਣੇ ਘਰਾਂ ਵਿਚੋਂ ਬਾਹਰ ਵੱਲ ਭੱਜ ਰਹੇ ਹਨ। ਸੜਕਾਂ ਦੇ ਕਿਨਾਰੇ ਮਲਬਿਆਂ ਦੇ ਢੇਰ ਪਏ ਹਨ। ਫਿਲਹਾਲ ਰਾਹਤ ਅਤੇ ਬਚਾਅ ਕੰਮ ਜਾਰੀ ਹੈ।

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।


Vandana

Content Editor

Related News