ਇੰਡੋਨੇਸ਼ੀਆ ''ਚ ਮਿਲਿਆ ਹਾਦਸਾਗ੍ਰਸਤ ਜਹਾਜ਼ ਦਾ ਵੌਇਸ ਰਿਕਾਰਡਰ

Monday, Jan 14, 2019 - 01:02 PM (IST)

ਜਕਾਰਤਾ (ਭਾਸ਼ਾ)— ਇੰਡੋਨੇਸ਼ੀਆ ਦੀ ਜਲ ਸੈਨਾ ਦੇ ਗੋਤਾਖੋਰਾਂ ਨੇ ਅਕਤਬੂਰ ਵਿਚ ਹਾਦਸਾਗ੍ਰਸਤ ਹੋਏ ਲੋਇਨ ਏਅਰ ਦੇ ਜੈੱਟ ਜਹਾਜ਼ ਦਾ ਕੌਕਪਿਟ ਵੌਇਸ ਰਿਕਾਰਡਰ ਬਰਾਮਦ ਕਰ ਲਿਆ ਹੈ। ਇਸ ਬਰਾਮਦਗੀ ਨਾਲ ਹਾਦਸੇ ਦੀ ਜਾਂਚ ਵਿਚ ਵੱਡੀ ਸਫਲਤਾ ਮਿਲਣ ਦੀ ਉਮੀਦ ਜ਼ਾਹਰ ਕੀਤੀ ਜਾ ਰਹੀ ਹੈ। ਇੰਡੋਨੇਸ਼ੀਆਈ ਅਧਿਕਾਰੀਆਂ ਨੇ ਸੋਮਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ। 

ਸਮੁੰਦਰੀ ਮਾਮਲਿਆਂ ਦੇ ਉਪ ਮੰਤਰੀ ਰਿਦਯਾਨ ਜ਼ਮਾਲੁਦੀਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਹਾਦਸੇ ਵਿਚ ਮਾਰੇ ਜਾਣ ਵਾਲੇ 189 ਯਾਤਰੀਆਂ ਵਿਚੋਂ ਕੁਝ ਦੇ ਅਵਸ਼ੇਸ਼ਾਂ ਦਾ ਵੀ ਪਤਾ ਕਰ ਲਿਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਕੌਮੀ ਟਰਾਂਸਪੋਰਟ ਸੁਰੱਖਿਆ ਕਮੇਟੀ ਦੇ ਪ੍ਰਧਾਨ ਨੇ ਸੋਮਵਾਰ ਸਵੇਰੇ ਇਸ ਗੱਲ ਦੀ ਪੁਸ਼ਟੀ ਕੀਤੀ। ਇੰਡੋਨੇਸ਼ੀਆਈ ਜਲ ਸੈਨਾ ਦੇ ਪੱਛਮੀ ਬੇੜੇ ਦੇ ਬੁਲਾਰੇ ਲੈਫਟੀਨੈਂਟ ਕਰਨਲ ਏਗੰਗ ਨੁਗਰੋਹੋ ਨੇ ਕਿਹਾ ਕਿ ਉਚ ਤਕਨਾਲੋਜੀ ਵਾਲੇ ਯੰਤਰਾਂ ਨਾਲ ਲੈਸ ਗੋਤਾਖੋਰਾਂ ਨੂੰ ਸਮੁੰਦਰੀ ਸਤਹਿ 'ਤੇ ਚਿੱਕੜ ਵਿਚ 8 ਮੀਟਰ (26 ਫੁੱਟ)  ਦੀ ਡੂੰਘਾਈ 'ਤੇ ਵੌਇਸ ਰਿਕਾਰਡਰ ਮਿਲਿਆ ਹੈ। ਇੰਡੋਨੇਸ਼ੀਆ ਦਾ ਬੋਇੰਗ 737 ਮੈਕਸ 8 ਜੈੱਟ ਜਹਾਜ਼ 29 ਅਕਤੂਬਰ ਨੂੰ ਜਕਾਰਤਾ ਤੋਂ ਉਡਾਣ ਭਰਨ ਦੇ ਕੁਝ ਮਿੰਟ ਬਾਅਦ ਹੀ ਜਾਵਾ ਸਾਗਰ ਵਿਚ ਹਾਦਸਾਗ੍ਰਸਤ ਹੋ ਗਿਆ ਸੀ। ਇਸ ਵਿਚ ਸਵਾਰ ਸਾਰੇ ਯਾਤਰੀਆਂ ਦੀ ਮੌਤ ਹੋ ਗਈ ਸੀ।


Vandana

Content Editor

Related News