ਇੰਡੋਨੇਸ਼ੀਆ ਦੀ ਸਦਨ ਦੇ ਸਪੀਕਰ ਉੱਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼

07/18/2017 1:22:33 PM

ਜਕਾਰਤਾ— ਇੰਡੋਨੇਸ਼ੀਆ ਦੀ ਭ੍ਰਿਸ਼ਟਾਚਾਰ ਵਿਰੋਧੀ ਏਜੰਸੀ ਨੇ ਭ੍ਰਿਸ਼ਟਾਚਾਰ ਦੇ ਇਕ ਵੱਡੇ ਮਾਮਲੇ ਵਿਚ ਦੇਸ਼ ਦੀ ਸੰਸਦ ਦੇ ਸਪੀਕਰ 'ਤੇ ਦੋਸ਼ ਲਗਾਏ ਹਨ। ਇਸ ਭ੍ਰਿਸ਼ਟਾਚਾਰ ਕਾਂਡ ਵਿਚ ਸਰਕਾਰੀ ਫੰਡ ਦੇ ਕਰੀਬ 17 ਕਰੋੜ ਡਾਲਰ ਦੇ ਘੱਪਲੇ ਦਾ ਇਲਜ਼ਾਮ ਹੈ। ਭ੍ਰਿਸ਼ਟਾਚਾਰ ਦੇ ਖਾਤਮੇ ਲਈ ਬਣੇ ਕਮਿਸ਼ਨ ਨੇ ਸੋਮਵਾਰ ਰਾਤ ਭ੍ਰਿਸ਼ਟਾਚਾਰ ਦੇ ਇਕ ਵੱਡੇ ਮਾਮਲੇ ਵਿਚ ਸਦਨ ਦੇ ਸਪੀਕਰ ਸੱਤਿਆ ਨੋਵਾਂਤੋ ਨੂੰ ਸ਼ੱਕੀ ਦੱਸਿਆ। ਇਸ ਵਿਚ ਕਾਨੂੰਨ ਮੰਤਰੀ, ਸਾਬਕਾ ਗ੍ਰਹਿ ਮੰਤਰੀ ਅਤੇ ਕਈ ਗਵਰਨਰ ਸਮੇਤ ਕਈ ਹੋਰ ਸੀਨੀਅਰ ਰਾਜਨੇਤਾਵਾਂ ਦਾ ਵੀ ਨਾਂ ਸ਼ਾਮਲ ਕੀਤਾ ਗਿਆ ਹੈ। ਕਮਿਸ਼ਨ ਦੇ ਪ੍ਰਮੁੱਖ ਆਗਸ ਰਹਾਰਦਜੋ ਨੇ ਕਿਹਾ, ਸੱਤਿਆ ਨੇ ਕਥਿਤ ਤੌਰ ਉੱਤੇ ਆਪਣੀ ਤਾਕਤ ਅਤੇ ਅਹੁਦੇ ਦਾ ਇਸਤੇਮਾਲ ਆਪਣੇ ਨਿੱਜੀ ਫਾਇਦੇ ਜਾਂ ਇਕ ਨਿਗਮ ਦੇ ਹਿੱਤ ਲਈ ਕੀਤਾ। ਜਾਂਚ ਕਰਤਾਵਾਂ ਨੇ ਇਲਜ਼ਾਮ ਲਗਾਇਆ ਕਿ ਨੋਵਾਂਤੋ ਉਨ੍ਹਾਂ ਕਈ ਰਾਜਨੇਤਾਵਾਂ ਵਿਚ ਸ਼ਾਮਲ ਹਨ ਜਿਨ੍ਹਾਂ ਨੇ ਦੇਸ਼ ਦੇ 25 ਕਰੋੜ 50 ਲੱਖ ਲੋਕਾਂ ਲਈ ਨਵਾਂ ਪਛਾਣ ਪੱਤਰ ਜਾਰੀ ਕਰਨ ਦੀ ਸਰਕਾਰ ਦੀ ਯੋਜਨਾ ਲਈ ਨਿਰਧਾਰਤ ਧਨਰਾਸ਼ੀ ਵਿਚੋਂ ਰਿਸ਼ਵਤ ਲਈ ।
 


Related News