ਇੰਡੋਨੇਸ਼ੀਆ : ਹੜ੍ਹਾਂ ’ਚ ਮਰਨ ਵਾਲਿਆਂ ਦੀ ਗਿਣਤੀ 112 ਹੋਈ

03/23/2019 8:49:31 PM

ਜਕਾਰਤਾ (ਯੂ. ਐੱਨ. ਆਈ.)–ਇੰਡੋਨੇਸ਼ੀਆ ਦੇ ਪਪੂਆ ਪ੍ਰਾਂਤ ਵਿਚ ਪਿਛਲੇ ਹਫਤੇ ਆਏ ਹੜ੍ਹਾਂ ਅਤੇ ਢਿੱਗਾਂ ਡਿੱਗਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 112 ਹੋ ਗਈ ਹੈ ਅਤੇ ਘੱਟੋ-ਘੱਟ 94 ਹੋਰ ਲਾਪਤਾ ਹਨ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ। ਐਮਰਜੈਂਸੀ ਰਾਹਤ ਯਤਨ ਦੇ ਸੰਯੁਕਤ ਕਮਾਂਡ ਦੇ ਬੁਲਾਰੇ ਡੋਡੀ ਸਮਬੋਡੋ ਨੇ ਕਿਹਾ ਕਿ ਫੌਜੀ, ਪੁਲਸ ਮੁਲਾਜ਼ਮ ਅਤੇ ਬਚਾਅ ਮੁਲਾਜ਼ਮ ਲਾਪਤਾ 94 ਲੋਕਾਂ ਦੀ ਭਾਲ ਕਰ ਰਹੇ ਹਨ।


Sunny Mehra

Content Editor

Related News