ਇੰਡੋਨੇਸ਼ੀਆ ''ਚ ਇਕ ਦਿਨ ''ਚ ਕੋਰੋਨਾ ਦੇ 1031 ਨਵੇਂ ਮਾਮਲੇ, 45 ਦੀ ਮੌਤ

06/17/2020 5:10:00 PM

ਜਕਾਰਤਾ (ਵਾਰਤਾ) : ਇੰਡੋਨੇਸ਼ੀਆ ਵਿਚ ਕੋਰੋਨਾ ਵਾਇਰਸ (ਕੋਵਿਡ-19) ਮਹਾਮਾਰੀ ਦੇ ਇਕ ਦਿਨ ਵਿਚ 1031 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਪੀੜਤਾਂ ਦੀ ਗਿਣਤੀ 41,431 ਹੋ ਗਈ ਅਤੇ 45 ਮੌਤਾਂ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 2276 ਪਹੁੰਚ ਗਈ ਹੈ।

ਸਿਹਤ ਮੰਤਰਾਲਾ ਦੇ ਅਧਿਕਾਰੀ ਅਚਮਦ ਯੁਰਿਏਂਟੋ ਨੇ ਬੁੱਧਵਾਰ ਨੂੰ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਦੇਸ਼ ਵਿਚ 540 ਲੋਕਾਂ ਨੂੰ ਠੀਕ ਹੋਣ ਦੇ ਬਾਅਦ ਹਸਪਤਾਲਾਂ ਤੋਂ ਛੁੱਟੀ ਦੇ ਦਿੱਤੀ ਗਈ ਹੈ ਹੁਣ ਤੱਕ 16243 ਮਰੀਜ਼ ਠੀਕ ਹੋ ਚੁੱਕੇ ਹਨ। ਸ਼੍ਰੀ ਯੁਰਿਏਂਟੋ ਨੇ ਕਿਹਾ ਪਿਛਲੇ 24 ਘੰਟਿਆਂ ਵਿਚ 5 ਸੂਬਿਆਂ ਜਕਾਰਤਾ, ਮੱਧ ਜਾਵਾ, ਪੂਰਬੀ ਜਾਵਾ, ਦੱਖਣੀ ਕਾਲੀਮੰਤਨ ਅਤੇ ਦੱਖਣੀ ਸੁਲਾਵੇਸੀ ਵਿਚ ਸਭ ਤੋਂ ਜ਼ਿਆਦਾ ਮਾਮਲੇ ਦਰਜ ਕੀਤੇ ਗਏ। ਉਨ੍ਹਾਂ ਕਿਹਾ ਕਿ ਪਿਛਲੇ ਹਫਤਿਆਂ ਵਿਚ ਵੱਡੇ ਪੈਮਾਨੇ 'ਤੇ ਜਾਂਚ ਕੀਤੀ ਗਈ ਹੈ। ਇਸ ਵਿਚ 4 ਸੂਬਿਆਂ ਵਿਚ ਉਤਰੀ ਕਾਲੀਮੰਤਨ, ਮੱਧ ਸੁਲਾਵੇਸੀ, ਪੂਰਬੀ ਨੁਸਾ ਤੇਂਗਾਰਾ ਅਤੇ ਗੋਰੋਂਟਲੋ ਵਿਚ ਕੋਈ ਵੀ ਪਾਜ਼ੇਟਿਵ ਮਾਮਲਾ ਨਹੀਂ ਮਿਲਿਆ ਹੈ।


cherry

Content Editor

Related News