ਮੱਧ ਇੰਡੋਨੇਸ਼ੀਆ ''ਚ 2 ਕਿਸ਼ਤੀਆਂ ਦੀ ਟੱਕਰ, 7 ਲੋਕਾਂ ਦੀ ਮੌਤ
Tuesday, Mar 10, 2020 - 05:13 PM (IST)
ਜਕਾਰਤਾ (ਭਾਸ਼ਾ): ਇੰਡੋਨੇਸ਼ੀਆ ਦੇ ਮੱਧ ਕਾਲੀਮੰਤਨ ਸੂਬੇ ਵਿਚ ਇਕ ਨਦੀ ਵਿਚ ਦੋ ਕਿਸ਼ਤੀਆਂ ਟਕਰਾ ਗਈਆਂ। ਇਸ ਹਾਦਸੇ ਵਿਚ 7 ਲੋਕਾਂ ਦੀ ਮੌਤ ਹੋ ਗਈ ਅਤੇ 6 ਹੋਰ ਜ਼ਖਮੀ ਹੋ ਗਏ। ਇਕ ਆਫਤ ਏਜੰਸੀ ਦੇ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।
ਸੂਬਾਈ ਆਫਤ ਪ੍ਰਬੰਧਨ ਏਜੰਸੀ ਦੀ ਐਮਰਜੈਂਸੀ ਈਕਾਈ ਦੇ ਪ੍ਰਮੁੱਖ ਅਗੁੰਗ ਵਿਮਬਾ ਵਿਨਾਟਾ ਨੇ ਕਿਹਾ,''ਇਕ ਮਿਲਟਰੀ ਕਿਸ਼ਤੀ ਜੋ ਰਾਸ਼ਟਰਪਤੀ ਸੁਰੱਖਿਆ ਬਲਾਂ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਲਿਜਾ ਰਹੀ ਸੀ ਦੀ ਸੂਬਾਈ ਰਾਜਧਾਨੀ ਦੇ ਸੇਬਗਾਂਉ ਨਦੀ 'ਤੇ ਇਕ ਹੋਰ ਕਿਸ਼ਤੀ ਨਾਲ ਟੱਕਰ ਹੋ ਗਈ।'' ਸ਼ਿਨਹੂਆ ਨੇ ਦੱਸਿਆ,''ਮ੍ਰਿਤਕ 7 ਲੋਕਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ।''
ਪੜ੍ਹੋ ਇਹ ਅਹਿਮ ਖਬਰ- ਤਕਨੀਕ ਦੀ ਮਦਦ ਨਾਲ ਅਪਾਹਜ਼ ਸ਼ਖਸ ਨੇ 6 ਸਾਲ ਬਾਅਦ ਖੁਦ ਖਾਧਾ ਭੋਜਨ
ਵਿਨਾਟਾ ਦੇ ਮੁਤਾਬਕ ਮਿਲਟਰੀ ਕਰਮੀਆਂ ਅਤੇ ਰਾਸ਼ਟਰਪਤੀ ਸੁਰੱਖਿਆ ਬਲ ਦੇ ਅਧਿਕਾਰੀਆਂ ਨੇ ਸੂਬੇ ਵਿਚ ਇਕ ਡਚ ਰਾਇਲ ਦੌਰੇ ਦੀ ਤਿਆਰੀ ਦੇ ਤਹਿਤ ਯਾਤਰਾ ਕੀਤੀ। ਅਧਿਕਾਰੀ ਨੇ ਕਿਹਾ ਕਿ ਹਾਦਸੇ ਵਿਚ ਜ਼ਖਮੀ ਲੋਕਾਂ ਵਿਚ ਇਕ ਡਚ ਨਾਗਰਿਕ ਵੀ ਸ਼ਾਮਲ ਹੈ। ਉਹਨਾਂ ਨੇ ਦੱਸਿਆ ਕਿ ਇਸ ਭਿਆਨਕ ਟੱਕਰ ਦੇ ਬਾਵਜੂਦ 20 ਲੋਕ ਬਚ ਗਏ।