ਭਾਰਤੀ-ਪਾਕਿ ਗਰੁੱਪਾਂ ਦੀ ਹਿੰਸਕ ਲੜਾਈ, ਦੋ ਗੰਭੀਰ ਰੂਪ ''ਚ ਜ਼ਖਮੀ

02/22/2017 12:34:33 PM

ਰੋਮ,( ਕੈਂਥ )—  ਇਟਲੀ ਦੇ ਸ਼ਹਿਰ ਵੀਆ ਰੋਮਾ ਵਿਖੇ 19 ਫਰਵਰੀ ਨੂੰ ਪਾਕਿਸਤਾਨੀ ਅਤੇ ਭਾਰਤੀਆਂ ਦੇ ਦੋ ਗਰੁੱਪਾਂ ਵਿਚਕਾਰ ਲੜਾਈ ਹੋ ਗਈ। ਇਨ੍ਹਾਂ ਦੋਹਾਂ ਗਰੁੱਪਾਂ ਦੀ ਲੜਾਈ ਕਾਰਨ ਇੱਥੇ ਬਹੁਤ ਰੌਲਾ-ਰੱਪਾ ਰਿਹਾ। ਦੋਹਾਂ ਗਰੁੱਪਾਂ ਨੇ ਇਕ-ਦੂਜੇ ਦਾ ਕੁਟਾਪਾ ਚਾੜ੍ਹਿਆ ਅਤੇ ਇਕ ਦੁਕਾਨ ''ਚੋਂ ਕੁਰਸੀਆਂ ਚੁੱਕ ਕੇ ਇਕ-ਦੂਜੇ ਦੇ ਮਾਰੀਆਂ। ਪੁਲਸ ਨੇ ਮੌਕਾ-ਏ-ਵਾਰਦਾਤ ''ਤੇ ਪੁੱਜ ਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ। 

ਜ਼ਿਕਰਯੋਗ ਹੈ ਕਿ ਇੱਥੇ ਵਿਦੇਸ਼ੀਆਂ ਦੀਆਂ ਲੜਾਈਆਂ ਲਗਾਤਾਰ ਵਧ ਰਹੀਆਂ ਹਨ। ਲੋਕਾਂ ਨੇ ਦੱਸਿਆ ਕਿ ਇਨ੍ਹਾਂ ''ਚੋਂ ਇਕ ਵਿਅਕਤੀ ਨੂੰ ਕਾਬੂ ਕਰਨਾ ਬਹੁਤ ਮੁਸ਼ਕਲ ਹੋ ਗਿਆ ਸੀ । ਇਨ੍ਹਾਂ ਦੋਸ਼ੀਆਂ ਦੀ ਉਮਰ 27 ਤੋਂ 38 ਸਾਲਾਂ ਵਿਚਕਾਰ ਸੀ। ਇਸ ਝਗੜੇ ''ਚ 2 ਭਾਰਤੀ ਅਤੇ 2 ਪਾਕਿਸਤਾਨੀ ਨਾਗਰਿਕ ਸ਼ਾਮਿਲ ਸਨ, ਜਿਨ੍ਹਾਂ ''ਚੋਂ ਦੋ ਗੰਭੀਰ ਰੂਪ ''ਚ ਜ਼ਖਮੀ ਹੋ ਗਏ।
 

Related News