ਭਾਰਤ-ਕੈਨੇਡਾ ਤਣਾਅ; ਭਾਰਤੀ ਵਿਦਿਆਰਥੀਆਂ ਨੂੰ ਸਤਾਉਣ ਲੱਗਾ ਡਿਪੋਰਟ ਹੋਣ ਦਾ ਡਰ

Friday, Oct 18, 2024 - 01:02 PM (IST)

ਭਾਰਤ-ਕੈਨੇਡਾ ਤਣਾਅ; ਭਾਰਤੀ ਵਿਦਿਆਰਥੀਆਂ ਨੂੰ ਸਤਾਉਣ ਲੱਗਾ ਡਿਪੋਰਟ ਹੋਣ ਦਾ ਡਰ

ਇੰਟਰਨੈਸ਼ਨਲ ਡੈਸਕ- ਭਾਰਤ-ਕੈਨੇਡਾ ਵਿਚਾਲੇ ਪੈਦਾ ਹੋਏ ਤਣਾਅ ਦਾ ਅਸਰ ਹੁਣ ਭਾਰਤੀ ਵਿਦਿਆਰਥੀਆਂ 'ਤੇ ਨਜ਼ਰ ਆ ਰਿਹਾ ਹੈ। ਦਰਅਸਲ ਉਥੇ ਰਹਿ ਰਹੇ ਭਾਰਤੀ ਵਿਦਿਆਰਥੀਆਂ ਨੂੰ ਦੋਵਾਂ ਦੇਸ਼ਾਂ ਵਿਚਾਲੇ ਵਧਦੇ ਤਣਾਅ ਕਾਰਨ ਡਿਪੋਰਟ ਹੋਣ ਦਾ ਡਰ ਸਤਾਉਣ ਲੱਗਾ ਹੈ, ਜਿਸ ਦੇ ਮੱਦੇਨਜ਼ਰ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਬੈਂਪਟਨ, ਮਿਸੀਸਾਗਾ ਸਮੇਤ ਹੋਰ ਸ਼ਹਿਰਾਂ 'ਚ ਰਹਿ ਰਹੇ ਭਾਰਤੀਆਂ ਵੱਲੋਂ ਮਿਸੀਸਾਗਾ ਅਤੇ ਬੈਂਪਟਨ ਸ਼ਹਿਰ ਦੀ ਕੁਈਨ ਸਟਰੀਟ ਦੇ ਸਾਹਮਣੇ ਦਿਨ-ਰਾਤ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: ਟਰੰਪ ਨੇ ਭੀੜ ਦੇ ਸਾਹਮਣੇ ਲਾਏ ਠੁਮਕੇ; ਸੰਗੀਤ ਸਮਾਰੋਹ 'ਚ ਬਦਲੀ ਚੋਣ ਰੈਲੀ (ਵੇਖੇ ਵੀਡੀਓ)

ਧਰਨੇ ਵਿਚ ਬੈਠੇ ਪੰਜਾਬ ਦੇ ਮੋਗਾ ਦੇ ਰਹਿਣ ਵਾਲੇ ਮਹਿਕਦੀਪ ਸਿੰਘ, ਬਠਿੰਡਾ ਦੇ ਨਵੀ ਗੋਇਲ ਅਤੇ ਅਮਨਦੀਪ ਸਿੰਘ, ਅਬੋਹਰ ਦੀ ਪ੍ਰਵੀਨ, ਲੁਧਿਆਣਾ ਦੀ ਹਰਸਿਮਰਨ ਕੌਰ ਅਤੇ ਜਲੰਧਰ ਦੀ ਪ੍ਰਵੀਨ ਮੁਤਾਬਕ ਭਾਰਤ ਵੱਲੋਂ ਕੈਨੇਡਾ ਦੇ ਹਾਈ ਕਮਿਸ਼ਨਰ ਨੂੰ ਵਾਪਸ ਬੁਲਾਉਣ ਅਤੇ ਕੈਨੇਡਾ ਦੇ 6 ਡਿਪਲੋਮੈਟਾਂ ਨੂੰ ਕੱਢਣ ਕਾਰਨ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ 'ਚ ਆਈ ਖਟਾਸ ਦਾ ਫਿਲਹਾਲ ਇੱਥੇ ਕੋਈ ਅਸਰ ਨਜ਼ਰ ਨਹੀਂ ਆ ਰਿਹਾ ਹੈ। ਪਰ ਕੈਨੇਡੀਅਨ ਸਰਕਾਰ ਪਹਿਲਾਂ ਹੀ ਵਰਕ ਪਰਮਿਟ ਸਮੇਤ ਕਈ ਅਜਿਹੇ ਫੈਸਲੇ ਲੈ ਚੁੱਕੀ ਹੈ, ਜੋ ਸਾਲਾਂ ਤੋਂ ਇੱਥੇ ਰਹਿ ਰਹੇ ਭਾਰਤੀਆਂ ਸਮੇਤ ਪਿਛਲੇ ਤਿੰਨ ਸਾਲਾਂ ਵਿੱਚ ਸਟੱਡੀ ਵੀਜ਼ੇ 'ਤੇ ਆਏ ਭਾਰਤੀਆਂ ਦੇ ਹਿੱਤਾਂ ਲਈ ਹਾਨੀਕਾਰਕ ਹਨ, ਜਿਸ ਦੇ ਖਿਲਾਫ ਅਸੀਂ ਸੜਕਾਂ 'ਤੇ ਉਤਰੇ ਹਾਂ।

ਇਹ ਵੀ ਪੜ੍ਹੋ: ਮਾਰਿਆ ਗਿਆ ਹਮਾਸ ਨੇਤਾ ਯਾਹਿਆ ਸਿਨਵਰ, ਇਜ਼ਰਾਈਲੀ PM ਬੋਲੇ- ਜੰਗ ਅਜੇ ਖ਼ਤਮ ਨਹੀਂ ਹੋਈ

ਧਰਨੇ ਵਿਚ ਬੈਠੇ ਵਿਦਿਆਰਥੀਆਂ ਮੁਤਾਬਕ ਅਗਲੇ ਸਾਲ ਕੈਨੇਡਾ ਵਿੱਚ ਹੋਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਉਨ੍ਹਾਂ ਨੂੰ ਇੱਥੋਂ ਦੀ ਸਰਕਾਰ ਦੇ ਨਾਲ-ਨਾਲ ਹੋਰਨਾਂ ਪਾਰਟੀਆਂ ਦੇ ਆਗੂਆਂ ਤੋਂ ਵੀ ਸਮਰਥਨ ਨਹੀਂ ਮਿਲ ਰਿਹਾ। ਇੱਥੇ ਪਹਿਲਾਂ ਤੋਂ ਵਸੇ ਪੰਜਾਬੀ ਅਤੇ ਭਾਰਤੀ ਪਰਿਵਾਰਾਂ ਦੇ ਲੋਕ ਹੀ ਸਾਡੀ ਮਦਦ ਕਰ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਵਿਵਾਦ ਨੇ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ’ਚ ਇੰਨੀ ਕੁੜੱਤਣ ਪੈਦਾ ਕਰ ਦਿੱਤੀ ਹੈ ਕਿ ਜਸਟਿਨ ਟਰੂਡੋ ਸਰਕਾਰ ਦੇ ਕਾਰਜਕਾਲ ਦੌਰਾਨ ਤਣਾਅਪੂਰਨ ਸਬੰਧਾਂ ’ਚ ਸੁਧਾਰ ਦੀ ਉਮੀਦ ਘੱਟ ਹੀ ਰਹਿ ਗਈ ਹੈ।  

ਇਹ ਵੀ ਪੜ੍ਹੋ: ਕੀ ਸੁਧਰ ਜਾਣਗੇ ਭਾਰਤ-ਪਾਕਿ ਸਬੰਧ; ਬੋਲੇ ਨਵਾਜ਼ ਸ਼ਰੀਫ - ਅਤੀਤ ਨੂੰ ਭੁੱਲ ਕੇ ਅੱਗੇ ਵਧਣਾ ਚਾਹੀਦਾ ਹੈ...

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News