ਕੈਪੀਟਲ ਹਿੱਲ 'ਚ ਭਾਰਤੀਆਂ, ਤਿੱਬਤੀਆਂ ਤੇ ਵੀਅਤਨਾਮੀਆਂ ਨੇ ਚੀਨ ਖ਼ਿਲਾਫ਼ ਕੀਤਾ ਵਿਰੋਧ ਪ੍ਰਦਰਸ਼ਨ
Tuesday, Aug 11, 2020 - 03:47 PM (IST)
ਵਾਸ਼ਿੰਗਟਨ- ਭਾਰਤੀ-ਅਮਰੀਕੀ ਨਾਗਰਿਕਾਂ, ਵੀਅਤਨਾਮ ਦੇ ਅਮਰੀਕੀ ਨਾਗਰਿਕਾਂ ਅਤੇ ਤਿੱਬਤੀ ਭਾਈਚਾਰਿਆਂ ਨੇ ਐਤਵਾਰ ਨੂੰ ਕੈਪੀਟਲ ਹਿੱਲ ਦੇ ਬਾਹਰ ਚੀਨ ਖ਼ਿਲਾਫ਼ ਪ੍ਰਦਰਸ਼ਨ ਕੀਤਾ ਤੇ ਚੀਨ ਦੀ ਕਮਿਊਨਿਸਟ ਪਾਰਟੀ ਦੇ ਵਿਰੋਧ ਵਿਚ ਨਾਅਰੇ ਲਗਾਏ। ਵੀਅਤਨਾਮ ਦੇ ਅਮਰੀਕੀ ਭਾਈਚਾਰੇ ਦੇ ਮੈਂਬਰ ਮੈਕ ਜਾਨ ਨੇ ਦੱਸਿਆ ਕਿ ਅਸੀਂ ਅਮਰੀਕਾ ਵੀਅਤਨਾਮ ਵਿਚ ਕਮਿਊਨਿਜ਼ਮ ਦੇ ਕਾਰਨ ਆਏ ਨਾ ਕਿ ਚੀਨ ਦੇ ਲੋਕਾਂ ਕਾਰਨ।
ਕੋਰੋਨਾ ਵਾਇਰਸ ਦੇ ਮੱਦੇਨਜ਼ਰ ਉਨ੍ਹਾਂ ਨੇ ਸਮਾਜਕ ਦੂਰੀ ਨੂੰ ਧਿਆਨ ਵਿਚ ਰੱਖਿਆ ਤੇ ਮਾਸਕ ਲਗਾ ਕੇ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਦੇ ਹੱਥਾਂ ਵਿਚ ਚੀਨ ਵਿਰੋਧੀ ਨਾਅਰੇ ਵਾਲੇ ਪੋਸਟਰ ਅਤੇ ਬੈਨਰ ਸਨ। ਅਸਲ ਵਿਚ ਭਾਰਤ ਖਿਲਾਫ ਚੀਨ ਦੀਆਂ ਹਮਲਾਵਰ ਗਤੀਵਿਧੀਆਂ ਅਤੇ ਮੁਸਲਿਮ ਬਹੁਲਤਾ ਵਾਲੇ ਸ਼ਿਨਜਿਆਂਗ ਵਿਚ ਉਈਗਰ ਘੱਟ ਗਿਣਤੀ ਸਮੂਹਾਂ ਦੇ ਮੂਲ ਅਧਿਕਾਰਾਂ ਖਿਲਾਫ ਪ੍ਰਦਰਸ਼ਨ ਕੀਤਾ ਗਿਆ।
ਇਸ ਪ੍ਰਦਰਸ਼ਨ ਵਿਚ ਸ਼ਾਮਲ ਅਦਪਾ ਪ੍ਰਸਾਦ ਨੇ ਕਿਹਾ ਕਿ ਇਕ ਪਾਸੇ ਜਿੱਥੇ ਦੁਨੀਆ ਕੋਰੋਨਾ ਵਾਇਰਸ ਖਿਲਾਫ ਜੰਗ ਲੜ ਰਹੀ ਹੈ, ਉੱਥੇ ਹੀ ਦੂਜੇ ਪਾਸੇ ਚੀਨ ਦੂਜੇ ਦੇਸ਼ਾਂ ਦੀ ਜ਼ਮੀਨ ਖੋਹਣ ਵਿਚ ਲੱਗੈ ਹੈ। ਇਹ ਨਾ ਸਿਰਫ ਭਾਰਤ ਦੇ ਲੱਦਾਖ ਬਲਿਕ ਹੋਰ ਗੁਆਂਢੀ ਦੇਸ਼ਾਂ ਨਾਲ ਵੀ ਚੀਨ ਦਾ ਇਹੀ ਵਿਵਹਾਰ ਜਾਰੀ ਹੈ। ਚੀਨ ਦੀ ਇਸ ਚਾਲਬਾਜ਼ੀ ਖਿਲਾਫ ਸਾਰੇ ਦੇਸ਼ਾਂ ਨੂੰ ਇਕ-ਜੁੱਟ ਹੋਣ ਦਾ ਸਮਾਂ ਹੈ।
5 ਮਈ ਤੋਂ ਪੂਰਬੀ ਲੱਦਾਖ ਵਿਚ ਅਸਲ ਕੰਟਰੋਲ ਰੇਖਾ ਸਣੇ ਹੋਰ ਇਲਾਕਿਆਂ ਵਿਚ ਚੀਨ-ਭਾਰਤ ਵਿਚਕਾਰ ਤਣਾਅ ਜਾਰੀ ਹੈ। 15 ਜੂਨ ਨੂੰ ਗਲਵਾਨ ਘਾਟੀ ਵਿਚ ਦੋਹਾਂ ਦੇਸ਼ਾਂ ਦੀ ਹਿੰਸਕ ਝੜਪ ਮਗਰੋਂ ਹਾਲਾਤ ਹੋਰ ਖਰਾਬ ਹੋ ਗਏ। ਇਸ ਝੜਪ ਵਿਚ 20 ਭਾਰਤੀ ਜਵਾਨ ਸ਼ਹੀਦ ਹੋ ਗਏ ਸਨ। ਪਿਛਲੇ ਮਹੀਨੇ ਵੀ ਨਿਊਯਾਰਕ ਵਿਚ ਟਾਈਮਜ਼ ਸਕੁਆਇਰ 'ਤੇ ਲੋਕ ਭਾਰਤੀ-ਅਮਰੀਕੀ ਲੋਕਾਂ ਨੇ ਇਕੱਠੇ ਹੋ ਕੇ ਚੀਨ ਦੇ ਖਿਲਾਫ ਨਾਅਰੇ ਲਗਾਏ। ਇਸ ਵਿਚ ਉਨ੍ਹਾਂ ਨੂੰ ਉੱਥੇ ਰਹਿਣ ਵਾਲੇ ਤਿੱਬਤ ਅਤੇ ਤਾਈਵਾਨ ਦੇ ਭਾਈਚਾਰਿਆਂ ਦਾ ਵੀ ਸਾਥ ਮਿਲਿਆ। ਜ਼ਿਕਰਯੋਗ ਹੈ ਕਿ ਅਮਰੀਕਾ ਵੀ ਚੀਨ ਖਿਲਾਫ ਇਕ ਦੇ ਬਾਅਦ ਇਕ ਕਾਰਵਾਈ ਕਰ ਰਿਹਾ ਹੈ। ਇਸ ਤਹਿਤ ਵਧੇਰੇ ਗਤੀਵਿਧੀਆਂ ਤੇ ਚੀਨੀ ਐਪਸ 'ਤੇ ਪਾਬੰਦੀ ਲਾਉਣ ਦੇ ਇਲਾਵਾ ਕੁੱਝ ਅਧਿਕਾਰੀਆਂ 'ਤੇ ਵੀ ਪਾਬੰਦੀ ਲਗਾ ਦਿੱਤੀ ਹੈ।