ਦੱਖਣੀ ਅਫਰੀਕਾ 'ਚ ਭਾਰਤੀ ਲੋਕ ਨਿਸ਼ਾਨੇ 'ਤੇ, ਦੇਸ਼ ਛੱਡਣ ਦਾ ਮਿਲ ਰਿਹਾ 'ਮੈਸੇਜ'

Monday, Aug 23, 2021 - 11:29 AM (IST)

ਦੱਖਣੀ ਅਫਰੀਕਾ 'ਚ ਭਾਰਤੀ ਲੋਕ ਨਿਸ਼ਾਨੇ 'ਤੇ, ਦੇਸ਼ ਛੱਡਣ ਦਾ ਮਿਲ ਰਿਹਾ 'ਮੈਸੇਜ'

ਡਰਬਨ (ਬਿਊਰੋ): ਦੱਖਣੀ ਅਫਰੀਕਾ ਦੇ ਸਾਬਕਾ ਰਾਸ਼ਟਰਪਤੀ ਜੈਕਬ ਜ਼ੁਮਾ ਦੀ 7 ਜੁਲਾਈ ਨੂੰ ਗ੍ਰਿਫ਼ਤਾਰੀ ਦੇ ਬਾਅਦ ਜਾਰੀ ਹਿੰਸਕ ਵਿਰੋਧ ਪ੍ਰਦਰਸ਼ਨਾਂ ਵਿਚ ਘੱਟੋ-ਘੱਟ 300 ਲੋਕ ਮਾਰੇ ਗਏ ਹਨ। ਇਹਨਾਂ ਵਿਚੋਂ ਜ਼ਿਆਦਾਤਰ ਭਾਰਤੀ ਮੂਲ ਦੇ ਲੋਕ ਹਨ। ਹੁਣ ਜੋਹਾਨਸਬਰਗ ਅਤੇ ਡਰਬਨ ਵਿਚ ਰਹਿਣ ਵਾਲੇ ਭਾਰਤੀ ਮੂਲ ਦੇ ਲੋਕਾਂ ਨੂੰ ਸੋਸ਼ਲ ਮੀਡੀਆ ਜ਼ਰੀਏ ਮਾਰਨ ਦੀ ਧਮਕੀ ਦਿੱਤੀ ਜਾ ਰਹੀ ਹੈ। ਉਹਨਾਂ ਨੂੰ ਚਿਤਾਵਨੀ ਦਿੱਤੀ ਜਾ ਰਹੀ ਹੈ ਜੇਕਰ ਉਹ ਆਪਣੀ ਜਾਨ ਦੀ ਸਲਾਮਤੀ ਚਾਹੁੰਦੇ ਹਨ ਤਾਂ ਜਿੱਥੋਂ ਆਏ ਹਨ ਉੱਥੇ ਵਾਪਸ ਪਰਤ ਜਾਣ।

'ਟਾਈਮਜ਼ ਆਫ ਇੰਡੀਆ' ਦੀ ਰਿਪੋਰਟ ਮੁਤਾਬਕ ਹਿੰਸਾ ਦੌਰਾਨ ਦੰਗਾ ਕਰਨ ਵਾਲੇ ਭਾਰਤੀ ਮੂਲ ਦੇ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ ਅਤੇ ਉਹਨਾਂ ਦੇ ਕਾਰੋਬਾਰਾਂ ਅਤੇ ਜਾਇਦਾਦਾਂ ਨੂੰ ਸਾੜ ਰਹੇ ਹਨ। ਦੱਖਣੀ ਅਫਰੀਕਾ ਵਿਚ ਭਾਰਤੀ ਮੂਲ ਦੀ ਆਬਾਦੀ ਕਰੀਬ 14 ਲੱਖ ਹੈ ਜਿਸ ਵਿਚੋਂ ਦੋ-ਤਿਹਾਈ ਡਰਬਨ ਵਿਚ ਰਹਿੰਦੇ ਹਨ। ਇਹਨਾਂ ਵਿਚੋਂ ਜ਼ਿਆਦਾਤਰ ਲੋਕਾਂ ਨੂੰ ਵਟਸਐੱਪ 'ਤੇ ਧਮਕੀ ਭਰੇ ਮੈਸੇਜ ਮਿਲ ਰਹੇ ਹਨ। ਮੈਸੇਜ ਕਰਨ ਵਾਲ ਇਹਨਾਂ ਲੋਕਾਂ ਨੂੰ ਹਿੰਸਾ ਦੇ ਪਾਰਟ-2 ਦੀ ਧਮਕੀ ਦੇ ਰਿਹਾ ਹੈ। ਇਕ ਮੈਸੇਜ ਵਿਚ ਲਿਖਿਆ ਹੈ-''ਆਪਣੀ ਸਲਾਮਤੀ ਚਾਹੁੰਦੇ ਹੋ ਤਾਂ ਜਿੱਥੋਂ ਆਏ ਹੋ ਉੱਥੇ ਹੀ ਪਰਤ ਜਾਓ।'' 

ਪੜ੍ਹੋ ਇਹ ਅਹਿਮ ਖਬਰ- UAE ਦਾ ਅਹਿਮ ਫ਼ੈਸਲਾ, ਭਾਰਤੀ ਪਾਸਪੋਰਟ ਧਾਰਕਾਂ ਨੂੰ ਦੇਣਗੇ 'ਟੂਰਿਸਟ ਵੀਜ਼ਾ'

ਡਰਬਨ ਦੇ ਰਹਿਣ ਵਾਲੇ 33 ਸਾਲਾ ਸਮਾਜਿਕ ਕਾਰਕੁਨ ਕਿਮਸ਼ਾਨ ਰਮਨ ਨੇ ਹਾਲ ਹੀ ਵਿਚ ਓ.ਸੀ.ਆਈ. (ਓਵਰਸੀਜ਼ ਸਿਟੀਜਨਸ਼ਿਪ ਆਫ ਇੰਡੀਆ) ਕਾਰਡ ਲਈ ਅਪਲਾਈ ਕੀਤਾ ਹੈ। ਉਹਨਾਂ ਨੇ ਕਿਹਾ,''ਇਹ ਇਕ ਦਹਿਸ਼ਤ ਭਰੀ ਪ੍ਰਤੀਕਿਰਿਆ ਹੈ। ਭਾਰਤੀਆਂ ਨੂੰ ਨਿਸ਼ਾਨਾ ਬਣਾ ਕੇ ਮੈਸੇਜ ਅਤੇ ਵੀਡੀਓ ਸ਼ੇਅਰ ਕੀਤੇ ਜਾ ਰਹੇ ਹਨ। ਅਸੀਂ ਆਪਣੇ ਪਰਿਵਾਰਾਂ ਦੀ ਰੱਖਿਆ ਕਰਨਾ ਚਾਹੁੰਦੇ ਹਾਂ।'' 9 ਜੁਲਾਈ ਤੋਂ ਦੱਖਣੀ ਅਫਰੀਕਾ ਦੇ ਕੁਝ ਹਿੱਸਿਆਂ ਵਿਚ ਦੰਗੇ ਜਾਰੀ ਹਨ। ਅੱਗਜਨੀ ਵੀ ਅਤੇ ਲੁੱਟ-ਖੋਹ ਦੇ ਚਾਰ ਦਿਨ ਬਾਅਦ ਰਾਸ਼ਟਰਪਤੀ ਸਿਰਿਲ ਰਾਮਫੋਸਾ ਨੇ ਹਿੰਸਾ ਨੂੰ ਦਬਾਉਣ ਲਈ ਸੈਨਾ ਨੂੰ ਤਾਇਨਾਤ ਕੀਤਾ ਸੀ। ਹਿੰਸਾ ਕਾਰਨ ਭਾਰਤੀ ਮੂਲ ਦੇ ਦੱਖਣੀ-ਅਫਰੀਕੀ ਨਾਗਰਿਕ ਬੈਕਅੱਪ ਦੀ ਯੋਜਨਾ ਬਣਾ ਰਹੇ ਹਨ। 

ਕਈ ਭਾਰਤੀਆਂ ਨੇ ਸਵੀਕਾਰ ਕੀਤਾ ਕਿ ਉਹਨਾਂ ਨੇ ਓ.ਸੀ.ਆਈ. ਕਾਰਡ ਲਈ ਅਰਜ਼ੀ ਦਿੱਤੀ ਹੈ ਜਾਂ ਅਜਿਹਾ ਕਰਨ ਦੀ ਪ੍ਰਕਿਰਿਆ ਵਿਚ ਹਨ। ਮਹਾਤਮਾ ਗਾਂਧੀ ਦੀ ਪੋਤੀ ਇਲਾ ਗਾਂਧੀ ਵੀ ਡਰਬਨ ਵਿਚ ਰਹਿੰਦੀ ਹੈ। ਉਹਨਾਂ ਨੇ ਕਿਹਾ,''ਅਸੀਂ ਲੋਕਾਂ ਨੂੰ ਨਸਲੀ ਆਧਾਰ 'ਤੇ ਇਕਜੁੱਟ ਕਰਨ ਅਤੇ ਸ਼ਾਂਤੀ ਤੇ ਸਦਭਾਵਨਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਕੁਝ ਵਰਗਾਂ ਦੀਆਂ ਧਮਕੀਆਂ ਕਾਰਨ ਬਹੁਤ ਅਨਿਸ਼ਚਿਤਤਾ ਅਤੇ ਅਸੁਰੱਖਿਆ ਦਾ ਮਾਹੌਲ ਹੈ। ਅਸੀਂ ਨਹੀਂ ਜਾਣਦੇ ਕਿ ਉਹ ਕਦੋਂ ਅਤੇ ਕਿੱਥੇ ਹਮਲਾ ਕਰਨ ਜਾ ਰਹੇ ਹਨ।

ਨੋਟ- ਦੱਖਣੀ ਅਫਰੀਕਾ ਵਿਚ ਭਾਰਤੀਆਂ ਨੂੰ ਨਿਸ਼ਾਨਾ ਬਣਾਏ ਜਾਣ 'ਤੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News