ਰਾਤ ਨੂੰ ਚੰਗੀ ਨੀਂਦ ਲੈਣ ''ਚ ਭਾਰਤੀ ਅੱਗੇ, 8 ਘੰਟੇ ਦੀ ਨੀਂਦ ਸਭ ਤੋਂ ਵਧੀਆ

08/19/2019 8:17:39 PM

ਲੰਡਨ— ਦੁਨੀਆ 'ਚ ਰਾਤ ਨੂੰ ਚੰਗੀ ਨੀਂਦ ਲੈਣ ਦੇ ਮਾਮਲੇ 'ਚ ਭਾਰਤੀ ਸਭ ਤੋਂ ਅੱਗੇ ਹਨ। ਇਸ ਤੋਂ ਬਾਅਦ ਸਾਊਦੀ ਅਰਬ ਅਤੇ ਚੀਨ ਦਾ ਸਥਾਨ ਹੈ। ਫਿਲਪੀਨਜ਼ ਵਲੋਂ ਗਲੋਬਲ ਮਾਰਕੀਟ ਰਿਸਰਚ ਫਰਮ ਕੇਜੇਟੀ ਗਰੁੱਪ ਨੇ 12 ਦੇਸ਼ਾਂ ਦੇ 18 ਸਾਲ ਅਤੇ ਉਸ ਤੋਂ ਉਪਰ ਦੇ 11,006 ਲੋਕਾਂ 'ਤੇ ਸਰਵੇ ਕੀਤਾ। ਸਰਵੇ 'ਚ ਪਤਾ ਲੱਗਾ ਕਿ ਦੁਨੀਆ ਭਰ 'ਚ 62 ਪ੍ਰਤੀਸ਼ਤ ਬਾਲਗਾਂ ਨੇ ਮੰਨਿਆ ਹੈ ਕਿ ਰਾਤ ਨੂੰ ਜਦ ਉਹ ਸੌਣ ਜਾਂਦੇ ਹਨ ਤਾਂ ਉਨ੍ਹਾਂ ਨੂੰ ਚੰਗੀ ਨੀਂਦ ਨਹੀਂ ਆਉਂਦੀ।

ਅਨਿਦ੍ਰਾ ਦੀ ਆਦਤ ਨੂੰ ਲੈ ਕੇ ਸਭ ਤੋਂ ਬੁਰੇ ਹਾਲਾਤ ਦੱਖਣੀ ਕੋਰੀਆ ਦੇ ਹਨ ਅਤੇ ਇਸ ਤੋਂ ਬਾਅਦ ਜਾਪਾਨ ਦਾ ਨਾਮ ਆਉਂਦਾ ਹੈ। ਸਰਵੇ 'ਚ ਪਤਾ ਲੱਗਾ ਕਿ ਹਰ ਦਿਨ 8 ਘੰਟੇ ਨੀਂਦ ਪੂਰੀ ਕਰਨ ਦੇ ਲਈ 10 ਵਿਚੋਂ 6 ਬਾਲਗ (63 ਫੀਸਦੀ) ਹਫਤੇ 'ਚ ਜ਼ਿਆਦਾ ਸੌਂਦੇ ਹਨ। 31 ਫੀਸਦੀ ਨੇ ਕਿਹਾ ਕਿ ਉਨ੍ਹਾਂ ਦੀ ਨੀਂਦ ਲੈਣ ਦੀ ਆਦਤ 'ਚ ਕੋਈ ਬਦਲਾਅ ਨਹੀਂ ਆਇਆ ਹੈ।


Baljit Singh

Content Editor

Related News