ਬਿਨਾਂ ਵੀਜ਼ਾ ਦੇ ਇਨ੍ਹਾਂ ਖੂਬਸੂਰਤ ਦੇਸ਼ਾਂ ’ਚ ਭਾਰਤੀ ਕਰ ਸਕਦੇ ਨੇ ਯਾਤਰਾ

Wednesday, May 26, 2021 - 08:44 PM (IST)

ਬਿਨਾਂ ਵੀਜ਼ਾ ਦੇ ਇਨ੍ਹਾਂ ਖੂਬਸੂਰਤ ਦੇਸ਼ਾਂ ’ਚ ਭਾਰਤੀ ਕਰ ਸਕਦੇ ਨੇ ਯਾਤਰਾ

ਇੰਟਰਨੈਸ਼ਨਲ ਡੈਸਕ : ਸੈਰ-ਸਪਾਟੇ ਦੇ ਸ਼ੌਕੀਨ ਭਾਰਤੀ ਵੀਜ਼ੇ ਤੋਂ ਬਿਨਾਂ ਹੀ ਦੁਨੀਆ ਦੇ ਕਈ ਖੂਬਸੂਰਤ ਦੇਸ਼ਾਂ ਦੀ ਯਾਤਰਾ ਕਰ ਸਕਦੇ ਹਨ। ਇਨ੍ਹਾਂ ਦੇਸ਼ਾਂ ਦਾ ਵੀਜ਼ਾ ਲੈਣਾ ਤਾਂ ਜ਼ਰੂਰੀ ਨਹੀਂ ਪਰ ਭਾਰਤੀ ਪਾਸਪੋਰਟ ਕੋਲ ਹੋਣਾ ਬਹੁਤ ਜ਼ਰੂਰੀ ਹੈ। ਆਓ ਤੁਹਾਨੂੰ ਉਨ੍ਹਾਂ ਦੇਸ਼ਾਂ ਬਾਰੇ ਦੱਸਦੇ ਹਾਂ।

PunjabKesari

ਫਿਜੀ-ਟਾਪੂ ’ਤੇ ਵਸਿਆ ਦੇਸ਼ ਫਿਜੀ ਦੇਖਣ ਨੂੰ ਬਹੁਤ ਹੀ ਖੂਬਸੂਰਤ ਹੈ। ਇਸ ਦੇ ਨੀਲੇ ਬੀਚ ਇਸ ਦੀ ਖੂਬਸੂਰਤੀ ਨੂੰ ਚਾਰ ਚੰਨ ਲਾਉਂਦੇ ਹਨ। ਇਹ ਦੇਸ਼ ਕਿਸੇ ਜੰਨਤ ਤੋਂ ਘੱਟ ਨਹੀਂ ਹੈ। ਇਥੋਂ ਦੀ ਯਾਤਰਾ ਕਰਨ ਲਈ ਭਾਰਤੀ ਸੈਲਾਨੀਆਂ ਨੂੰ ਵੀਜ਼ੇ ਦੀ ਲੋੜ ਨਹੀਂ ਹੁੰਦੀ। ਤੁਸੀਂ ਇਥੇ ਚਾਰ ਮਹੀਨਿਆਂ ਤਕ ਘੁੰਮ-ਫਿਰ ਸਕਦੇ ਹੋ।

PunjabKesari

ਨੇਪਾਲ-ਹਿਮਾਲਿਆ ਦੀ ਗੋਦ ’ਚ ਵਸਿਆ ਦੇਸ਼ ਨੇਪਾਲ ਵੀ ਆਪਣੀ ਖੂਬਸੂਰਤੀ ਲਈ ਜਾਣਿਆ ਜਾਂਦਾ ਹੈ। ਇਥੇ ਵੀ ਬਿਨਾਂ ਵੀਜ਼ਾ ਦੇ ਯਾਤਰਾ ਕੀਤੀ ਜਾ ਸਕਦੀ ਹੈ। ਆਸਾਨ ਯਾਤਰਾ ਨਿਯਮਾਂ ਕਾਰਨ ਹੀ ਹੋਰ ਦੇਸ਼ਾਂ ਦੇ ਮੁਕਾਬਲੇ ਨੇਪਾਲ ਦੀ ਯਾਤਰਾ ਕਰਨ ਜ਼ਿਆਦਾ ਪਸੰਦ ਕਰਦੇ ਹਨ।

PunjabKesari

ਮਾਰੀਸ਼ਸ-ਇਸ ਖੂਬਸੂਰਤ ਦੇਸ਼ ’ਚ ਵੀ ਭਾਰਤੀਆਂ ਨੂੰ ਘੁੰਮਣ-ਫਿਰਨ ਲਈ ਵੀਜ਼ਾ ਦੀ ਲੋੜ ਨਹੀਂ ਹੁੰਦੀ। ਮਾਰੀਸ਼ਸ ਵੀ ਬਿਨਾਂ ਵੀਜ਼ਾ ਤੋਂ ਦੇਸ਼ ’ਚ ਦਾਖਲ ਹੋਣ ਦੀ ਆਗਿਆ ਦਿੰਦਾ ਹੈ। ਤੁਸੀਂ ਸਿਰਫ ਆਪਣੇ ਪਾਸਪੋਰਟ ਨਾਲ ਇਸ ਦੇਸ਼ ਦੀ ਯਾਤਰਾ ਕਰ ਸਕਦੇ ਹੋ। ਇਥੇ ਬਿਨਾਂ ਵੀਜ਼ਾ ਯਾਤਰਾ 90 ਦਿਨਾਂ ਲਈ ਜਾਇਜ਼ ਹੁੰਦੀ ਹੈ।

PunjabKesari

ਇੰਡੋਨੇਸ਼ੀਆ-ਏਸ਼ੀਆਈ ਦੇਸ਼ਾਂ ’ਚ ਇੰਡੋਨੇਸ਼ੀਆ ਆਪਣੀ ਖੂਬਸੂਰਤੀ ਲਈ ਜਾਣਿਆ ਜਾਂਦਾ ਹੈ। ਇਹ ਦੇਸ਼ ਵੀ ਭਾਰਤੀਆਂ ਨੂੰ ਬਿਨਾਂ ਵੀਜ਼ਾ ਯਾਤਰਾ ਕਰਨ ਦੀ ਆਗਿਆ ਦਿੰਦਾ ਹੈ। ਇਥੇ ਤੁਸੀਂ 30 ਦਿਨਾਂ ਤਕ ਬਿਨਾਂ ਵੀਜ਼ਾ ਦੇ ਘੁੰਮ ਸਕਦੇ ਹੋ।

PunjabKesari

ਭੂਟਾਨ-ਭਾਰਤ ਦੇ ਗੁਆਂਢੀ ਦੇਸ਼ ਭੂਟਾਨ ਜਾਣ ਲਈ ਵੀਜ਼ਾ ਦੀ ਲੋੜ ਨਹੀਂ ਹੈ। ਇਥੇ ਪਾਸਪੋਰਟ ਜਾਂ ਕਿਸੇ ਹੋਰ ਆਈ. ਡੀ. ਦੀ ਮਦਦ ਨਾਲ ਦਾਖਲਾ ਮਿਲ ਜਾਂਦਾ ਹੈ। ਇਹ ਥਾਂ ਵੀ ਯਾਤਰਾ ਕਰਨ ਲਈ ਕਾਫ਼ੀ ਪਸੰਦ ਕੀਤੀ ਜਾਂਦੀ ਹੈ। ਇਥੇ 14 ਦਿਨਾਂ ਲਈ ਬਿਨਾਂ ਵੀਜ਼ਾ ਯਾਤਰਾ ਕੀਤੀ ਜਾ ਸਕਦੀ ਹੈ।

PunjabKesari

ਮਾਲਦੀਵ-ਬੀਚ ’ਤੇ ਸਮੁੰਦਰੀ ਲਹਿਰਾਂ ਦਾ ਮਜ਼ਾ ਲੈਣ ਦੀ ਗੱਲ ਸੋਚੀ ਜਾਵੇ ਤਾਂ ਮਾਲਦੀਵ ਦਾ ਨਾਂ ਹਰ ਕਿਸੇ ਦੀ ਜ਼ੁਬਾਨ ’ਤੇ ਆਉਂਦਾ ਹੈ। ਇਸ ਸਾਲ ਵੀ ਵੱਡੀ ਗਿਣਤੀ ’ਚ ਭਾਰਤੀਆਂ ਨੇ ਇਸ ਦੇਸ਼ ’ਚ ਛੁੱਟੀਆਂ ਦਾ ਮਜ਼ਾ ਲਿਆ ਸੀ। ਇਥੇ ਭਾਰਤੀ ਸੈਲਾਨੀਆਂ ਨੂੰ 30 ਦਿਨ ਲਈ ਵੀਜ਼ਾ ਆਨ ਅਰਾਈਵਲ ਆਫਰ ਮਿਲਿਦਾ ਹੈ।

PunjabKesari

ਕਤਰ-ਮੱਧ ਪੂਰਬ ਦੇ ਦੇਸ਼ ਕਤਰ ’ਚ ਵੀ ਭਾਰਤ ਸਮੇਤ ਕਈ ਦੇਸ਼ਾਂ ਤੋਂ ਆਏ ਸੈਲਾਨੀਆਂ ਨੂੰ ਬਿਨਾਂ ਵੀਜ਼ਾ ਦੇ ਯਾਤਰਾ ਕਰਨ ਦੀ ਆਗਿਆ ਹੈ। ਇਥੋਂ ਦੀ ਸੱਭਿਆਚਾਰਕ ਵਿਰਾਸਤ ਤੇ ਕੁਦਰਤੀ ਖੂਬਸੂਰਤੀ ਦੇਖਣਯੋਗ ਹੈ। ਭਾਰਤੀ ਸੈਲਾਨੀ ਦੇ ਕੋਲ ਇਥੇ ਆਉਣ ਲਈ ਪਾਸਪੋਰਟ ਹੋਣਾ ਜ਼ਰੂਰੀ ਹੈ।


author

Manoj

Content Editor

Related News