ਦੁੱਖਦਾਇਕ ਖ਼ਬਰ : ਰੋਜ਼ੀ ਰੋਟੀ ਲਈ ਸਿੰਗਾਪੁਰ ਗਏ ਭਾਰਤੀ ਨੌਜਵਾਨ ਦੀ ਹਾਦਸੇ 'ਚ ਮੌਤ

07/13/2023 10:12:19 AM

ਸਿੰਗਾਪੁਰ (ਆਈ.ਏ.ਐਨ.ਐਸ.): ਸਿੰਗਾਪੁਰ ਤੋਂ ਇਕ ਦੁੱਖਦਾਇਕ ਖ਼ਬਰ ਸਾਹਮਣੇ ਆਈ ਹੈ। ਇੱਥੇ ਸਿੰਗਾਪੁਰ 'ਚ ਕੰਮ ਵਾਲੀ ਥਾਂ 'ਤੇ ਵਾਹਨ ਦੀ ਲਪੇਟ 'ਚ ਆਉਣ ਨਾਲ 33 ਸਾਲਾ ਭਾਰਤੀ ਵਰਕਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਦਿ ਸਟਰੇਟਸ ਟਾਈਮਜ਼ ਦੀ ਰਿਪੋਰਟ ਅਨੁਸਾਰ ਨੌਜਵਾਨ ਬੀਐਸਐਨ ਟੈਕ ਇੰਜੀਨੀਅਰਿੰਗ ਵਿੱਚ ਨੌਕਰੀ ਕਰਦਾ ਇੱਕ ਡਰਾਈਵਰ ਸੀ ਅਤੇ ਜੁਰੋਂਗ ਵੈਸਟ ਵਿੱਚ ਸਟਾਰ ਰੈਡੀ-ਮਿਕਸ ਸਾਈਟ 'ਤੇ ਕੰਮ ਕਰਦਾ ਸੀ। ਮਨੁੱਖੀ ਸ਼ਕਤੀ ਮੰਤਰਾਲੇ (MoM) ਅਨੁਸਾਰ ਉਹ ਮਾਲ ਉਤਾਰਨ ਲਈ ਇੱਕ ਟਿੱਪਰ ਟਰੱਕ ਤਿਆਰ ਕਰ ਰਿਹਾ ਸੀ, ਜਦੋਂ ਉਸ ਨੂੰ ਇੱਕ ਰਿਵਰਸਿੰਗ ਵ੍ਹੀਲ ਲੋਡਰ ਨੇ ਟੱਕਰ ਮਾਰ ਦਿੱਤੀ, ਜਿਸਦੀ ਵਰਤੋਂ ਉਸਾਰੀ ਵਾਲੀਆਂ ਥਾਵਾਂ 'ਤੇ ਸਮੱਗਰੀ ਚੁੱਕਣ ਲਈ ਕੀਤੀ ਜਾਂਦੀ ਹੈ।

ਮੌਕੇ 'ਤੇ ਹੀ ਮੌਤ

ਸਿੰਗਾਪੁਰ ਸਿਵਲ ਡਿਫੈਂਸ ਫੋਰਸ ਨੇ ਕਿਹਾ ਕਿ ਵਾਹਨ ਨੂੰ ਜ਼ੋਰਦਾਰ ਟੱਕਰ ਮਾਰੀ ਗਈ, ਜਿਸ ਤੋਂ ਬਾਅਦ ਪੈਰਾਮੈਡਿਕ ਨੇ ਉਸ ਨੂੰ ਮੌਕੇ 'ਤੇ ਹੀ ਮ੍ਰਿਤਕ ਐਲਾਨ ਦਿੱਤਾ। MOM ਨੇ ਕਿਹਾ ਕਿ ਉਹ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਸਟਾਰ ਰੈਡੀ-ਮਿਕਸ ਨੂੰ ਉੱਥੇ ਸਾਰੇ ਵਾਹਨ ਚਲਾਉਣਾ ਬੰਦ ਕਰਨ ਦਾ ਨਿਰਦੇਸ਼ ਦਿੱਤਾ ਹੈ।

PunjabKesari

ਜੁਰਮਾਨੇ ਦੀ ਵਿਵਸਥਾ

MOM ਨੇ ਅੱਗੇ ਕਿਹਾ ਕਿ ਇੱਕ ਆਮ ਸੁਰੱਖਿਆ ਉਪਾਅ ਵਜੋਂ ਮਾਲਕਾਂ ਨੂੰ ਵਾਹਨਾਂ ਤੋਂ ਜੋਖਮ ਨੂੰ ਘਟਾਉਣ ਲਈ ਇੱਕ ਸਹੀ ਆਵਾਜਾਈ ਪ੍ਰਬੰਧਨ ਯੋਜਨਾ ਲਾਗੂ ਕਰਨੀ ਚਾਹੀਦੀ ਹੈ। ਇਹ ਘਟਨਾ ਇਕ 20 ਸਾਲਾ ਭਾਰਤੀ ਨਾਗਰਿਕ ਦੀ ਕੰਮ ਵਾਲੀ ਥਾਂ 'ਤੇ ਮੌਤ ਤੋਂ ਬਾਅਦ ਆਈ ਹੈ, ਜਿਸ ਦੀ ਸਿੰਗਾਪੁਰ 'ਚ ਇਮਾਰਤ ਦਾ ਹਿੱਸਾ ਡਿੱਗਣ ਨਾਲ ਮੌਤ ਹੋ ਗਈ ਸੀ। ਉਸ ਦੀ ਲਾਸ਼ ਨੂੰ ਛੇ ਘੰਟੇ ਤੋਂ ਵੱਧ ਚੱਲੇ ਬਚਾਅ ਕਾਰਜ ਵਿੱਚ ਪਿਛਲੇ ਮਹੀਨੇ ਮਲਬੇ ਵਿੱਚੋਂ ਬਾਹਰ ਕੱਢਿਆ ਗਿਆ ਸੀ। ਮੰਤਰਾਲੇ ਨੇ ਵਰਕਪਲੇਸ ਸੇਫਟੀ ਐਂਡ ਹੈਲਥ (WSH) ਕਾਨੂੰਨਾਂ ਦੀ ਉਲੰਘਣਾ ਲਈ ਜੁਰਮਾਨਾ 20,000 ਸਿੰਗਾਪੁਰੀ ਡਾਲਰ ਤੋਂ 50,000 ਸਿੰਗਾਪੁਰੀ ਡਾਲਰ ਤੱਕ ਵਧਾ ਦਿੱਤਾ ਹੈ।

ਪੜ੍ਹੋ ਇਹ ਅਹਿਮ ਖ਼ਬਰ-ਫਰਾਂਸ:  ਪ੍ਰੈਕਟਿਸ ਪਰੇਡ 'ਚ ਪੰਜਾਬ ਰੈਜੀਮੈਂਟ ਨੇ ਬੁਲਾਈ 'ਫਤਿਹ' ਅਤੇ ਲਾਏ 'ਭਾਰਤ ਮਾਤਾ ਕੀ ਜੈ' ਦੇ ਨਾਅਰੇ (ਵੀਡੀਓ)

ਕੰਮ ਵਾਲੀ ਥਾਂ 'ਤੇ ਹਰ ਸਾਲ 14 ਮੌਤਾਂ

ਇਸ ਸਾਲ ਸਿੰਗਾਪੁਰ ਵਿੱਚ ਜਿੱਥੇ ਕੰਮ ਵਾਲੀ ਥਾਂ 'ਤੇ 14 ਮੌਤਾਂ ਹੋਈਆਂ ਹਨ, ਉੱਥੇ 2022 ਵਿੱਚ 46 ਮੌਤਾਂ ਦਰਜ ਕੀਤੀਆਂ ਗਈਆਂ ਸਨ। ਇਹ 2016 ਤੋਂ ਬਾਅਦ ਰਿਕਾਰਡ ਕੀਤੀ ਗਈ ਸਭ ਤੋਂ ਵੱਧ ਸੰਖਿਆ ਹੈ, ਜਦੋਂ 66 ਲੋਕਾਂ ਦੀ ਮੌਤ ਹੋਈ ਸੀ। MOM ਨੇ ਕੰਮ ਵਾਲੀ ਥਾਂ 'ਤੇ ਹੋਣ ਵਾਲੀਆਂ ਮੌਤਾਂ ਦੇ ਵਾਧੇ ਨੂੰ ਰੋਕਣ ਲਈ 1 ਸਤੰਬਰ, 2022 ਤੋਂ 28 ਫਰਵਰੀ, 2023 ਤੱਕ ਛੇ ਮਹੀਨਿਆਂ ਦੀ ਵਧੀ ਹੋਈ ਸੁਰੱਖਿਆ ਮਿਆਦ ਲਗਾਈ ਸੀ, ਪਰ ਵਾਧੂ ਉਪਾਅ ਸ਼ੁਰੂ ਕਰਨ ਦੇ ਨਾਲ ਇਸ ਨੂੰ 31 ਮਈ ਤੱਕ ਵਧਾ ਦਿੱਤਾ ਗਿਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


Vandana

Content Editor

Related News