ਸਿੰਗਾਪੁਰ ''ਚ ਇਮਾਰਤ ਦੇ ਮਲਬੇ ''ਚੋਂ ਭਾਰਤੀ ਨਾਗਰਿਕ ਦੀ ਲਾਸ਼ ਬਰਾਮਦ

Friday, Jun 16, 2023 - 11:13 AM (IST)

ਸਿੰਗਾਪੁਰ (ਭਾਸ਼ਾ)- ਸਿੰਗਾਪੁਰ ਦੇ ਸੈਂਟਰਲ ਬਿਜਨੈੱਸ ਡਿਸਟ੍ਰਿਕਟ ਵਿਚ ਇਕ ਇਮਾਰਤ ਦੇ ਡਿੱਗਣ ਦੇ 8 ਘੰਟੇ ਬਾਅਦ ਉਸਦੇ ਮਲਬੇ ਵਿਚੋਂ 20 ਸਾਲਾ ਭਾਰਤੀ ਨਾਗਰਿਕ ਦੀ ਲਾਸ਼ ਬਰਾਮਦ ਕੀਤੀ ਗਈ। ਤੰਜੋਂਗ ਪਗਾਰ ਵਿਚ ਵੀਰਵਾਰ ਨੂੰ ਫੁਜੀ ਜੇਰਾਕਸ ਟਾਵਰਸ ਇਮਾਰਤ ਦੇ ਇਕ ਹਿੱਸੇ ਨੂੰ ਢਾਏ ਜਾਣ ਦੌਰਾਨ ਏਕ ਸਨ ਡਿਮੋਲਿਸ਼ਨ ਐਂਡ ਇੰਜੀਨੀਅਰਿੰਗ ਲਈ ਕੰਮ ਕਰਨ ਵਾਲਾ ਭਾਰਤੀ ਕਰਮਚਾਰੀ ਮਲਬੇ ਹੇਠਾਂ ਦੱਬਿਆ ਗਿਆ ਸੀ, ਜਿਸ ਦੀ ਲਾਸ਼ ਮਲਬੇ ਵਿਚੋਂ ਬਾਹਰ ਕੱਢੀ ਗਈ। 'ਸਟਰੇਟਸ ਟਾਈਮਜ਼' ਦੀ ਖ਼ਬਰ ਮੁਤਾਬਕ ਕਰਮਚਾਰੀ ਦੀ ਪਛਾਣ ਨਹੀਂ ਹੋ ਸਕੀ ਹੈ ਅਤੇ ਬਚਾਅ ਕਰਮਚਾਰੀਆਂ ਨੇ 6 ਘੰਟੇ ਦੀ ਭਾਲ ਅਤੇ ਬਚਾਅ ਮੁਹਿੰਮ ਦੇ ਬਾਅਦ ਉਸ ਦੀ ਲਾਸ਼ ਵੀਰਵਾਰ ਦੇਰ ਰਾਤ ਬਰਾਮਦ ਕੀਤੀ।

ਇਹ ਵੀ ਪੜ੍ਹੋ: ਸ਼੍ਰੀ ਅਮਰਨਾਥ ਸ਼੍ਰਾਈਨ ਬੋਰਡ ਨੇ ਸ਼ਰਧਾਲੂਆਂ ਲਈ ਜਾਰੀ ਕੀਤੀ ਐਡਵਾਈਜ਼ਰੀ, ਦਿੱਤੀ ਇਹ ਸਲਾਹ

ਕਰਮਚਾਰੀ ਦੀ ਲਾਸ਼ ਮਲਬੇ ਵਿਚ 2 ਮੀਟਰ ਹੇਠਾਂ ਦੱਬੀ ਹੋਈ ਸੀ। ਬਚਾਅ ਕਰਮਚਾਰੀਆਂ ਨੇ ਕੰਕ੍ਰੀਟ ਦੇ ਸਲੈਬ ਨੂੰ ਤੋੜਿਆ ਅਤੇ ਮਲਬੇ ਨੂੰ ਹਟਾਇਆ। ਕੰਕ੍ਰੀਟ ਸਲੈਬ ਕਰੀਬ 50 ਟਨ ਦਾ ਸੀ, ਜਿਸ ਕਾਰਨ ਮਲਬਾ ਹਟਾਉਣ ਵਿਚ ਕਾਫ਼ੀ ਮੁਸ਼ਕਲ ਆਈ। ਸਿੰਗਾਪੁਰ ਨਾਗਰਿਕ ਰੱਖਿਆ ਬਲ (ਐੱਸ.ਸੀ.ਡੀ.ਐੱਫ.) ਨੇ ਇਕ  ਬਿਆਨ ਵਿਚ ਕਿਹਾ, 'ਇਕ ਕਰਮਚਾਰੀ ਦੇ ਲਾਪਤਾ ਹੋਣ ਦੀ ਸੂਚਨਾ ਮਿਲੀ ਸੀ ਅਤੇ ਡੂੰਘਾਈ ਨਾਲ ਖੋਜ ਮੁਹਿੰਮ ਤੋਂ ਬਾਅਦ ਸ਼ਾਮ ਕਰੀਬ 6 ਵਜੇ ਉਸ ਨੂੰ ਮਲਬੇ ਹੇਠਾਂ ਦੱਬਿਆ ਦੇਖਿਆ ਗਿਆ। ਕਰਮਚਾਰੀ ਦਾ ਸਾਹ ਨਹੀਂ ਚੱਲ ਰਿਹਾ ਸੀ ਅਤੇ ਉਸ ਦੀ ਨਬਜ਼ ਬੰਦ ਸੀ।' ਰਾਤ ਕਰੀਬ 9:45 ਵਜੇ ਮਲਬੇ ਵਿਚੋਂ ਲਾਸ਼ ਨੂੰ ਬਾਹਰ ਕੱਢਿਆ ਜਾ ਸਕਿਆ ਅਤੇ ਘਟਨਾ ਸਥਾਨ 'ਤੇ ਮੌਜੂਦ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਇਹ ਵੀ ਪੜ੍ਹੋ: ਕੈਨੇਡਾ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 15 ਲੋਕਾਂ ਦੀ ਦਰਦਨਾਕ ਮੌਤ


cherry

Content Editor

Related News