ਭਾਰਤੀ ਔਰਤ ਨੇ ਖੋਲ੍ਹੀ ਲੰਡਨ ਦੇ ਬਿਪਰੋ ਆਫਿਸ ਦੀ ਪੋਲ, ਕੀਤਾ 95 ਲੱਖ ਦਾ ਮੁਕੱਦਮਾ

10/08/2015 11:10:00 AM


ਲੰਡਨ— ਆਈ. ਟੀ. ਖੇਤਰ ਦੀ ਦਿੱਗਜ਼ ਕੰਪਨੀ ਬਿਪਰੋ ਦੇ ਲੰਡਨ ਸਥਿਤ ਦਫਤਰ ਖਿਲਾਫ ਇਕ ਭਾਰਤੀ ਔਰਤ ਨੇ ਮੋਰਚਾ ਖੋਲ੍ਹਿਆ ਹੈ ਅਤੇ ਕੰਪਨੀ ਦੇ ਖਿਲਾਫ 95 ਲੱਖ 5 ਹਜ਼ਾਰ ਅਤੇ 124 ਰੁਪਏ ਦਾ ਮੁਕੱਦਮਾ ਠੋਕਿਆ ਹੈ। ਔਰਤ ਦਾ ਕਹਿਣਾ ਹੈ ਕਿ ਕੰਪਨੀ ਨੇ ਇਸ ਦਾ ਯੌਨ ਸ਼ੋਸ਼ਣ ਕੀਤਾ, ਪੁਰਸ਼ਾਂ ਨਾਲੋਂ ਉਸ ਨੂੰ ਘੱਟ ਤਨਖਾਹ ਦਿੱਤੀ ਅਤੇ ਅਣਉੱਚਿਤ ਤਰੀਕੇ ਨਾਲ ਉਸ ਨੂੰ ਨੌਕਰੀ ਤੋਂ ਕੱਢਿਆ। 
ਪੀੜਤ ਔਰਤ ਦਾ ਦਾਅਵਾ ਹੈ ਕਿ ਕੰਪਨੀ ਦੇ ਬ੍ਰਿਟੇਨ ਡਿਵੀਜਨ ਦੇ ਸ਼ਾਦੀਸ਼ੁਦਾ ਬੌਸ ਨਾਲ ਨਜਾਇਜ਼ ਸੰਬੰਧ ਬਣਾਉਣ ਦਾ ਉਸ ''ਤੇ ਦਬਾਅ ਪਾਇਆ ਗਿਆ। 
ਇਸ ਹਫਤੇ ਇਸ ਔਰਤ ਨੇ ਲੰਡਨ ਦੀ ਰੋਜ਼ਗਾਰ ਨੂੰ ਦੱਸਿਆ ਕਿ ਉਸ ਦਾ ਬੌਸ ਉਸ ਨਾਲ ਬੁਰਾ ਵਰਤਾਅ ਕਰਦਾ ਹੈ ਅਤੇ ਉਸ ਨੂੰ ਪੁਰਾਣੀਆਂ ਭਾਰਤੀ ਕਥਾਵਾਂ ਦੀ ਨੱਚਣ ਵਾਲੀ ਕਹਿ ਕੇ ਸੰਬੋਧਨ ਕਰਦਾ ਹੈ। ਇੰਨਾਂ ਹੀ ਨਹੀਂ ਜੇ ਉਹ ਕਿਸੀ ਹੋਰ ਔਰਤ ਦਾ ਸਮਰਥਨ ਕਰਦੀ ਹੈ ਤਾਂ ਉਸ ਨੂੰ ਸਮਲਿੰਗੀ ਬੁਲਾਇਆ ਜਾਂਦਾ ਹੈ। ਹਾਲਾਂਕਿ ਬਿਪਰੋ ਨੇ ਫਿਲਹਾਲ ਇਸ ਬਾਰੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਹੈ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Kulvinder Mahi

News Editor

Related News