ਨੇਪਾਲ 'ਚ ਪਹਾੜੀ ਤੋਂ ਡਿੱਗਣ ਕਾਰਨ ਭਾਰਤੀ ਸੈਲਾਨੀ ਦੀ ਮੌਤ

Monday, Apr 17, 2023 - 09:09 AM (IST)

ਨੇਪਾਲ 'ਚ ਪਹਾੜੀ ਤੋਂ ਡਿੱਗਣ ਕਾਰਨ ਭਾਰਤੀ ਸੈਲਾਨੀ ਦੀ ਮੌਤ

ਕਾਠਮੰਡੂ (ਭਾਸ਼ਾ)- ਪੂਰਬੀ ਨੇਪਾਲ ਦੇ ਪੰਚਥਰ ਜ਼ਿਲ੍ਹੇ 'ਚ ਪਹਾੜੀ ਤੋਂ ਡਿੱਗਣ ਕਾਰਨ 34 ਸਾਲਾ ਭਾਰਤੀ ਸੈਲਾਨੀ ਦੀ ਮੌਤ ਹੋ ਗਈ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਮੁਤਾਬਕ ਸਿੱਕਮ ਦਾ ਰਹਿਣ ਵਾਲਾ ਕੇਸ਼ਵ ਗੁਰੂੰਗ ਸ਼ਨੀਵਾਰ ਰਾਤ ਪੂਰਬੀ ਨੇਪਾਲ ਦੇ ਸੈਰ-ਸਪਾਟਾ ਸਥਾਨ ਚੀਵਾ ਭੰਜਯਾਂਗ ਤੋਂ ਵਾਪਸ ਪਰਤਦੇ ਸਮੇਂ ਪਹਾੜੀ ਤੋਂ ਹੇਠਾਂ ਡਿੱਗ ਗਿਆ, ਜਿੱਥੇ ਉਹ ਨੇਪਾਲੀ ਨਵੇਂ ਸਾਲ ਦਾ ਜਸ਼ਨ ਮਨਾਉਣ ਗਿਆ ਸੀ।

ਇਹ ਵੀ ਪੜ੍ਹੋ: 48 ਸਾਲਾ ਪਿਓ ਦਾ ਕਾਰਾ, ਆਪਣੀ ਹੀ ਨਾਬਾਲਿਗ ਧੀ ਨਾਲ ਕਰਦਾ ਰਿਹਾ ਜਬਰ-ਜ਼ਿਨਾਹ, ਕੋਰਟ ਨੇ ਸੁਣਾਈ ਮਿਸਾਲੀ ਸਜ਼ਾ

ਨੇਪਾਲ ਨੇ ਸ਼ੁੱਕਰਵਾਰ ਨੂੰ ਵਿਕਰਮ ਸੰਵਤ ਮੁਤਾਬਕ ਨਵਾਂ ਸਾਲ ਮਨਾਇਆ। ਗੁਰੂੰਗ ਆਪਣੇ 4 ਦੋਸਤਾਂ ਨਾਲ ਚੀਵਾ ਭੰਜਯਾਂਗ ਗਿਆ ਸੀ। ਉਪ ਪੁਲਸ ਕਪਤਾਨ ਹਰੀ ਖਾਤੀਵਾੜਾ ਨੇ ਦੱਸਿਆ ਕਿ ਪੁਲਸ ਮੁਲਾਜ਼ਮਾਂ ਦੀ ਟੀਮ ਘਟਨਾ ਦੀ ਜਾਂਚ ਲਈ ਮੌਕੇ 'ਤੇ ਪਹੁੰਚ ਗਈ ਹੈ।

ਇਹ ਵੀ ਪੜ੍ਹੋ: ਬ੍ਰਿਟੇਨ ਨੇ ਭਾਰਤੀ ਫ਼ੌਜੀਆਂ ਦੀ ਸਾਢੇ 6 ਕਰੋੜ ਦੀ ਪੇਂਟਿੰਗ ਦੇ ਨਿਰਯਾਤ 'ਤੇ ਲਾਈ ਪਾਬੰਦੀ, ਜਾਣੋ ਵਜ੍ਹਾ


author

cherry

Content Editor

Related News