ਸਿੰਗਾਪੁਰ ਟੂਰ ਦੇ ਮਾਮਲੇ ''ਚ ਸਭ ਤੋਂ ਅੱਗੇ ਭਾਰਤੀ, 13 ਫ਼ੀਸਦੀ ਦਾ ਵਾਧਾ

Friday, Oct 25, 2024 - 12:31 PM (IST)

ਸਿੰਗਾਪੁਰ ਟੂਰ ਦੇ ਮਾਮਲੇ ''ਚ ਸਭ ਤੋਂ ਅੱਗੇ ਭਾਰਤੀ, 13 ਫ਼ੀਸਦੀ ਦਾ ਵਾਧਾ

ਸਿੰਗਾਪੁਰ (ਏਜੰਸੀ)- ਸਿੰਗਾਪੁਰ ਵਿਚ ਭਾਰਤੀ ਸੈਲਾਨੀਆਂ ਦੀ ਗਿਣਤੀ ਵਿਚ ਇਸ ਕੈਲੰਡਰ ਸਾਲ 2024 ਦੇ ਪਹਿਲੇ 9 ਮਹੀਨਿਆਂ ਵਿਚ 13 ਫ਼ੀਸਦੀ ਦਾ ਵਾਧਾ ਹੋਇਆ ਅਤੇ ਇਹ ਅੰਕੜਾ 898,180 ਤੱਕ ਪਹੁੰਚ ਗਿਆ। ਸਿੰਗਾਪੁਰ ਟੂਰਿਜ਼ਮ ਬੋਰਡ (ਐੱਸ.ਟੀ.ਬੀ.) ਨੇ ਇਹ ਅੰਕੜੇ ਅਜਿਹੇ ਸਮੇਂ ਜਾਰੀ ਕੀਤੇ ਹਨ, ਜਦੋਂ ਇੱਥੋਂ ਦੇ ਵਿਸ਼ਵ ਪ੍ਰਸਿੱਧ ਹੋਟਲ ਅਤੇ ਸ਼ਾਪਿੰਗ ਖੇਤਰ ਆਰਚਰਡ ਰੋਡ 'ਤੇ ਸਾਲ ਦੇ ਅੰਤ ਦੇ ਜਸ਼ਨਾਂ ਲਈ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਸਿੰਗਾਪੁਰ ਵਿੱਚ ਭਾਰਤ ਤੋਂ ਸਭ ਤੋਂ ਵੱਧ ਸੈਲਾਨੀ ਆਉਂਦੇ ਹਨ, ਇਸ ਤੋਂ ਬਾਅਦ ਇੰਡੋਨੇਸ਼ੀਆ ਅਤੇ ਚੀਨ ਵਰਗੇ ਦੱਖਣ-ਪੂਰਬੀ ਏਸ਼ੀਆਈ ਦੇਸ਼ ਆਉਂਦੇ ਹਨ।

ਇਹ ਵੀ ਪੜ੍ਹੋ: ਅਗਲੇ 5 ਸਾਲਾਂ 'ਚ ਦੇਸ਼ ਨੂੰ ਮਿਲ ਸਕਦੇ ਹਨ 50 ਹੋਰ ਹਵਾਈ ਅੱਡੇ

ਐੱਸ.ਟੀ.ਬੀ. ਦੇ ਬੁਲਾਰੇ ਨੇ ਆਰਚਰਡ ਰੋਡ ਬਿਜ਼ਨੈੱਸ ਐਸੋਸੀਏਸ਼ਨ (ਓ.ਆਰ.ਬੀ.ਏ.) ਵੱਲੋਂ ਸਾਲ ਦੇ ਅੰਤ ਦੇ ਜਸ਼ਨਾਂ ਦੇ ਪ੍ਰੋਗਰਾਮ ਦਾ ਉਦਘਾਟਨ ਕਰਨ ਲਈ ਆਯੋਜਿਤ ਇੱਕ ਸਮਾਗਮ ਮੌਕੇ ਦੱਸਿਆ ਕਿ 2023 ਵਿੱਚ ਸਿੰਗਾਪੁਰ ਵਿਚ 10 ਲੱਖ ਤੋਂ ਵੱਧ ਭਾਰਤੀ ਸੈਲਾਨੀਆਂ ਆਏ ਸਨ। ਇਸ ਸਾਲ ਦੇ ਪਹਿਲੇ 9 ਮਹੀਨਿਆਂ (ਜਨਵਰੀ ਤੋਂ ਸਤੰਬਰ) ਵਿੱਚ ਭਾਰਤੀ ਸੈਲਾਨੀਆਂ ਦੀ ਆਮਦ ਵਿੱਚ 13 ਫ਼ੀਸਦੀ ਦਾ ਵਾਧਾ ਹੋਇਆ ਹੈ ਅਤੇ ਇਹ ਅੰਕੜਾ 898,180 ਤੱਕ ਪਹੁੰਚ ਗਿਆ ਹੈ। ਇਸ ਦੌਰਾਨ, ਉਦਯੋਗ ਦੇ ਨਿਰੀਖਕਾਂ ਨੇ ਸਿੰਗਾਪੁਰ ਦੇ ਆਪਣੇ ਅੰਤਰਰਾਸ਼ਟਰੀ ਸੈਰ-ਸਪਾਟਾ ਬਾਜ਼ਾਰ ਨੂੰ ਬਣਾਈ ਰੱਖਣ 'ਤੇ ਧਿਆਨ ਕੇਂਦਰਿਤ ਕਰਨ 'ਤੇ ਜ਼ੋਰ ਦਿੱਤਾ। ਸਿੰਗਾਪੁਰ ਸਾਲ ਦੇ ਅੰਤ ਦੀਆਂ ਛੁੱਟੀਆਂ ਲਈ ਭਾਰਤੀ ਸੈਲਾਨੀਆਂ ਲਈ ਇੱਕ ਪ੍ਰਮੁੱਖ ਸਥਾਨ ਬਣ ਗਿਆ ਹੈ।

ਇਹ ਵੀ ਪੜ੍ਹੋ: ਭਾਰਤ ਪਰਤਣ ’ਤੇ ਬੋਲੇ ਡਿਪਲੋਮੈਟ ਸੰਜੇ ਵਰਮਾ; ਕੈਨੇਡਾ ਨੇ ਭਾਰਤ ਦੀ ਪਿੱਠ ’ਚ ਮਾਰਿਆ ਛੁਰਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News