Trump ਦੀ ਰਿਪਬਲਿਕਨ ਪਾਰਟੀ ਦੇ ਭਾਰਤੀ-ਤੇਲਗੂ ਸਮਰਥਕਾਂ ਨੇ ਲਗਾਏ ਤੇਲਗੂ ਪੋਸਟਰ

Tuesday, Oct 15, 2024 - 12:07 PM (IST)

Trump ਦੀ ਰਿਪਬਲਿਕਨ ਪਾਰਟੀ ਦੇ ਭਾਰਤੀ-ਤੇਲਗੂ ਸਮਰਥਕਾਂ ਨੇ ਲਗਾਏ ਤੇਲਗੂ ਪੋਸਟਰ

ਵਾਸ਼ਿੰਗਟਨ (ਰਾਜ ਗੋਗਨਾ)- ਅਮਰੀਕੀ ਚੋਣਾਂ ਜਿਵੇਂ-ਜਿਵੇਂ ਨੇੜੇ ਆ ਰਹੀਆਂ ਹਨ। ਚੋਣ ਪ੍ਰਚਾਰ ਜ਼ੋਰਾਂ-ਸ਼ੋਰਾਂ ਨਾਲ ਭੱਖਦਾ ਰਿਹਾ ਹੈ। ਇਸ ਸੰਦਰਭ ਵਿੱਚ ਭਾਰਤੀ ਤੇਲਗੂ ਮੂਲ ਦੇ ਲੋਕਾਂ ਵੱਲੋਂ ਤੇਲਗੂ ਬੈਨਰਾਂ ਨੂੰ ਅਮਰੀਕੀ ਰਾਸ਼ਟਰਪਤੀ ਚੋਣ ਮੁਹਿੰਮ ਦੇ ਹਿੱਸੇ ਵਜੋਂ ਦੇਖਿਆ ਜਾ ਰਿਹਾ ਹੈ। ਅਮਰੀਕਾ ਵਿੱਚ ਭਾਰਤੀ ਜ਼ਿਆਦਾ ਹਨ। ਇਸ ਦੇ ਨਾਲ ਹੀ ਤੇਲਗੂ ਮੂਲ ਦੇ ਲੋਕ ਵੀ ਗਿਣਤੀ ਵਿੱਚ ਜ਼ਿਆਦਾ ਹਨ। ਇਸ ਕ੍ਰਮ 'ਚ ਜਿਵੇਂ-ਜਿਵੇਂ ਚੋਣਾਂ ਨੇੜੇ ਆ ਰਹੀਆਂ ਹਨ। ਭਾਰਤੀ-ਤੇਲਗੂ ਮੂਲ ਦੇ ਲੋਕਾਂ ਵੱਲੋ ਲੇਟੈਸਟ ਤੇਲਗੂ ਫਲੈਕਸੀਜ਼ ਦਿਖਾਈ ਦੇ ਰਹੇ ਹਨ। ਇਹ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ। 

PunjabKesari

ਇੱਕ ਹੋਰ ਖਾਸੀਅਤ ਇਹ ਹੈ ਕਿ ਇਹ ਫਲੈਕਸੀ ਰਿਪਬਲਿਕਨ ਪਾਰਟੀ (ਡੋਨਾਲਡ ਟਰੰਪ ) ਦਾ ਸਮਰਥਨ ਕਰ ਰਹੇ ਹਨ। ਜਿੱਥੇ ਅਮਰੀਕੀ ਵੋਟਰਾਂ ਦੀ ਜਾਣਕਾਰੀ 14 ਭਾਸ਼ਾਵਾਂ ਵਿੱਚ ਛਾਪੀ ਗਈ ਹੈ, ਉੱਥੇ ਤੇਲਗੂ ਸਮੇਤ 3 ਭਾਰਤੀ ਭਾਸ਼ਾਵਾਂ ਵੀ ਸ਼ਾਮਲ ਹਨ।ਅਮਰੀਕਾ ਵਿੱਚ ਰਹਿਣ ਵਾਲੇ ਵਿਦੇਸ਼ੀ ਲੋਕਾਂ ਵਿੱਚ ਭਾਰਤੀ ਨੰਬਰ ਇੱਕ 'ਤੇ ਹਨ। ਉੱਥੇ ਭਾਰਤੀ ਪਰੰਪਰਾਵਾਂ, ਸੱਭਿਆਚਾਰ ਅਤੇ ਤਿਉਹਾਰਾਂ ਦਾ ਸਨਮਾਨ ਵੀ  ਕੀਤਾ ਜਾਂਦਾ ਹੈ। ਇੱਥੇ ਬਹੁਤ ਸਾਰੇ ਭਾਰਤੀ ਹਨ ਜੋ ਸਿੱਖਿਆ ਅਤੇ ਕੰਮਾਂ ਲਈ ਇੱਥੇ ਵਸ ਗਏ ਹਨ। ਇਸ ਵੇਲੇ ਅਮਰੀਕਾ ਵਿੱਚ ਸਿਆਸੀ ਆਗੂਆਂ ਵਿੱਚ ਵੱਡੇ ਅਹੁਦਿਆਂ ’ਤੇ ਭਾਰਤੀ ਮੂਲ ਦੇ ਲੋਕ ਹਨ। ਵਰਣਨਯੋਗ ਹੈ ਕਿ ਇਸ ਚੋਣ ਵਿਚ ਡੈਮੋਕ੍ਰੇਟਿਕ ਪਾਰਟੀ ਦੀ ਮੌਜੂਦਾ ਉਪ-ਰਾਸ਼ਟਰਪਤੀ ਅਤੇ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਕਮਲਾ ਹੈਰਿਸ ਦੀਆਂ ਜੜ੍ਹਾਂ ਵੀ ਭਾਰਤ ਨਾਲ ਜੁੜੀਆ ਹੋਈਆਂ ਹਨ। ਭਾਰਤੀਆਂ ਨੂੰ ਅਮਰੀਕਾ ਵਿੱਚ ਤਿਉਹਾਰਾਂ ਤੇ ਛੁੱਟੀਆਂ ਵੀ ਦਿੱਤੀਆਂ ਜਾਂਦੀਆਂ ਹਨ। ਰਾਸ਼ਟਰਪਤੀ ਚੋਣਾਂ ਜੋ ਅਗਲੇ ਮਹੀਨੇ ਹੋਣ ਜਾ ਰਹੀਆਂ ਹਨ, ਉਸ ਲਈ ਪਾਰਟੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਪ੍ਰਵਾਸੀ ਭਾਰਤੀ ਵੋਟਰਾਂ ਦੇ ਸਮਰਥਨ ਲਈ ਆਪਣੇ ਯਤਨ ਜਾਰੀ ਰੱਖੇ ਹੋਏ ਹਨ। 

ਪੜ੍ਹੋ ਇਹ ਅਹਿਮ ਖ਼ਬਰ-'ਕੈਨੇਡੀਅਨ ਲੋਕ ਟਰੂਡੋ ਤੋਂ ਨਾਰਾਜ਼ , ਭਾਰਤ ਦਾ ਲੈਣਗੇ ਪੱਖ'

ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਪ੍ਰਚਾਰ 'ਚ ਤੇਲਗੂ ਫਲੈਕਸ ਹੋਰ ਵੀ ਦੇਖਣ ਨੂੰ ਮਿਲਣਗੇ।ਅਮਰੀਕੀ ਰਾਸ਼ਟਰਪਤੀ ਦੀ ਚੋਣ 5 ਨਵੰਬਰ ਨੂੰ ਹੋਣੀ ਹੈ। ਜਿਵੇਂ-ਜਿਵੇਂ ਚੋਣਾਂ ਨੇੜੇ ਆਉਂਦੀਆਂ ਜਾ ਰਹੀਆਂ ਹਨ, ਮੁਕਾਬਲਾ ਹੋਰ ਮਜ਼ੇਦਾਰ ਹੁੰਦਾ ਗਿਆ ਹੈ। ਇਹ ਇਸ ਸੰਦਰਭ ਵਿੱਚ ਟੈਕਸਾਸ ਰਾਜ ਦੇ ਹਾਲ ਹੀ ਵਿੱਚ ਡਲਾਸ ਵਿੱਚ ਤੇਲਗੂ ਵਿੱਚ ਚੋਣ ਪ੍ਰਚਾਰ ਨਾਲ ਸਬੰਧਤ ਫਲੈਕਸ ਦੀ ਦਿੱਖ ਦਿਲਚਸਪ ਬਣੀ ਹੋਈ ਹੈ। ਇਸ ਸਮੇਂ ਸੋਸ਼ਲ ਮੀਡੀਆ 'ਤੇ ਤੇਲਗੂ, ਤਾਮਿਲ ਅਤੇ ਅੰਗਰੇਜ਼ੀ ਭਾਸ਼ਾਵਾਂ 'ਚ ਪੋਸਟਰਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਕਾਫੀ ਵਾਇਰਲ ਹੋ ਰਹੀਆਂ ਹਨ। ਜੋ ਪ੍ਰਵਾਸੀ ਭਾਰਤੀਆਂ ਵੱਲੋਂ ਸਾਂਝੇ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਅਮਰੀਕੀ ਰਾਸ਼ਟਰਪਤੀ ਚੋਣ ਸਬੰਧੀ ਵੋਟਰਾਂ ਦੀ ਜਾਣਕਾਰੀ 14 ਭਾਸ਼ਾਵਾਂ ਵਿੱਚ ਛਾਪੀ ਗਈ ਹੈ। ਜਦੋਂ ਕਿ ਇਸ ਵਿੱਚ 3 ਭਾਰਤੀ ਭਾਸ਼ਾਵਾਂ ਹਨ, ਜਿੰਨਾਂ ਵਿੱਚ ਤੇਲਗੂ ਉਨ੍ਹਾਂ ਵਿੱਚੋਂ ਇੱਕ ਹੈ, ਅਤੇ ਤੇਲਗੂ ਲੋਕਾਂ ਲਈ ਇਹ ਇੱਕ ਮਾਣ ਦਾ ਸਰੋਤ ਹੈ। ਡੱਲਾਸ (ਟੈਕਸਾਸ) ਵਿੱਚ ਉਨ੍ਹਾਂ ਫਲੈਕਸਾਂ ਵਿੱਚ  ਇਹ ਲਿਖਿਆ ਗਿਆ ਹੈ ਕਿ 'ਸੱਭਿਆਚਾਰ, ਸਨਮਰਗਮ- ਦੇਸ਼ ਦਾ ਅਧਾਰ'। ਇਹ ਵੀ ਧਿਆਨ ਦੇਣ ਯੋਗ ਹੈ ਕਿ ਤੁਹਾਨੂੰ ਰਿਪਬਲਿਕਨ ਪਾਰਟੀ ਨੂੰ ਵੋਟ ਦੇਣਾ ਚਾਹੀਦਾ ਹੈ। ਭਾਰਤੀ ਉੱਚ ਪੜ੍ਹਾਈ, ਨੌਕਰੀਆਂ ਅਤੇ ਰੁਜ਼ਗਾਰ ਲਈ ਅਮਰੀਕਾ ਜਾ ਰਹੇ ਹਨ। ਭਾਰਤੀ ਉੱਥੇ ਜਾ ਕੇ ਨੌਕਰੀ ਅਤੇ ਕਾਰੋਬਾਰ ਕਰ ਰਹੇ ਹਨ।ਹਰ ਸਾਲ ਤੇਲਗੂ ਲੋਕਾਂ ਦੀ ਭਾਰਤੀਆਂ ਵਿੱਚੋਂ ਇੱਥੇ ਗਿਣਤੀ ਵਧ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News