ਭਾਰਤੀ ਬੱਚੀ ਨੇ ਮਹਾਰਾਣੀ ਰਾਸ਼ਟਰਮੰਡਲ ਲੇਖ ਮੁਕਾਬਲਾ ਪੁਰਸਕਾਰ ਜਿੱਤਿਆ
Saturday, Nov 19, 2022 - 09:40 AM (IST)
ਲੰਡਨ (ਭਾਸ਼ਾ)- ਮਸ਼ਹੂਰ ਵਾਤਾਵਰਣ ਪ੍ਰੇਮੀ ਪਦਮ ਸ਼੍ਰੀ ਜਾਦਵ ਮੋਲਾਈ ਪਾਯੇਂਗ ਦੇ ਜੀਵਨ ’ਤੇ ਆਧਾਰਿਤ ਸੱਚੀ ਕਹਾਣੀ ਲਈ 13 ਸਾਲਾ ਇਕ ਭਾਰਤੀ ਸਕੂਲੀ ਵਿਦਿਆਰਥਣ ਨੂੰ ਸਨਮਾਨਿਤ ਕੀਤਾ ਗਿਆ। ਵਿਦਿਆਰਥਣ ਮੌਲਿਕਾ ਪਾਂਡੇ ਨੇ ਮਹਾਰਾਣੀ ਰਾਸ਼ਟਰਮੰਡਲ ਲੇਖ ਪ੍ਰਤੀਯੋਗਤਾ ਪੁਰਸਕਾਰ ਪ੍ਰਾਪਤ ਕਰਨ ਲਈ ਲੰਡਨ ਦੀ ਯਾਤਰਾ ਕੀਤੀ। ਵਿਦਿਆਰਥਣ ਨੂੰ ਮਹਾਰਾਣੀ ਕੈਮਿਲਾ ਵਲੋਂ ਸਨਮਾਨਿਤ ਕੀਤਾ ਗਿਆ।
ਉੱਤਰਾਖੰਡ ਦੀ ਮੌਲਿਕਾ ਪਾਂਡੇ ਆਪਣੇ ਲੇਖ ‘ਦਿ ਮੋਲਾਈ ਫੋਰੈਸਟ’ ਨੂੰ ਲੈ ਕੇ ਜੂਨੀਅਰ ਰਨਰਅੱਪ ਰਹੀ ਅਤੇ ਉਸੇ ਵੀਰਵਾਰ ਨੂੰ ਬਕਿੰਘਮ ਪੈਲੇਸ ’ਚ ਇਕ ਪ੍ਰੋਗਰਾਮ ’ਚ ਪ੍ਰਸ਼ੰਸਾ ਪੱਤਰ ਪ੍ਰਾਪਤ ਕੀਤਾ। ਸਤੰਬਰ ’ਚ ਮਹਾਰਾਣੀ ਐਲਿਜ਼ਾਬੈਥ ਦੀ ਮੌਤ ਤੋਂ ਬਾਅਦ ਮੁਕਾਬਲੇ ਦਾ ਇਹ ਪਹਿਲਾ ਪ੍ਰੋਗਰਾਮ ਸੀ। ਜਾਦਵ ਮੋਲਾਈ ਪਾਯੇਂਗ ਨੂੰ ‘ਫੋਰੈਸਟ ਮੈਨ ਆਫ਼ ਇੰਡੀਆ’ ਕਿਹਾ ਜਾਂਦਾ ਹੈ। ਇਸ ਐਵਾਰਡ ਫੰਕਸ਼ਨ ’ਚ ਭਾਰਤ, ਨਿਊਜ਼ੀਲੈਂਡ, ਆਸਟ੍ਰੇਲੀਆ ਅਤੇ ਬ੍ਰਿਟੇਨ ਦੇ ਵੱਖ-ਵੱਖ ਥਾਵਾਂ ਤੋਂ 13 ਤੋਂ 17 ਸਾਲ ਦੀ ਉਮਰ ਦੇ ਕਈ ਨੌਜਵਾਨ ਆਏ ਸਨ ਜਿਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ।
ਇਹ ਵੀ ਪੜ੍ਹੋ: ਕਮਾਲ ਦੀ ਇੰਜੀਨੀਅਰਿੰਗ : ਕੈਂਸਰ ਕਾਰਨ ਗੁਆਈ ਇਕ ਅੱਖ ਤਾਂ ਉਸ ਦੀ ਜਗ੍ਹਾ ਲਗਾ ਲਈ 'ਫਲੈਸ਼ ਲਾਈਟ'
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।