ਆਸਟਰੇਲੀਆ ''ਚ ਕੁੱਟਮਾਰ ਦੇ ਸ਼ਿਕਾਰ ਹੋਏ ਭਾਰਤੀ ਟੈਕਸੀ ਡਰਾਈਵਰ ਨੂੰ ਹਸਪਤਾਲ ''ਚੋਂ ਮਿਲੀ ਛੁੱਟੀ

05/23/2017 4:27:31 PM

ਮੈਲਬੌਰਨ— ਆਸਟਰੇਲੀਆ ਵਿਚ ਦੋ ਯਾਤਰੀਆਂ ਦੀ ਕੁੱਟਮਾਰ ਕਾਰਨ ਬੇਹੋਸ਼ ਹੋਣ ਵਾਲੇ 25 ਸਾਲਾ ਟੈਕਸੀ ਡਰਾਈਵਰ ਪ੍ਰਦੀਪ ਸਿੰਘ ਨੂੰ ਹਸਪਤਾਲ ''ਚੋਂ ਛੁੱਟੀ ਦੇ ਦਿੱਤੀ ਗਈ ਹੈ। ਇੱਥੇ ਦੱਸ ਦੇਈਏ ਕਿ ਆਸਟਰੇਲੀਆ ਦੇ ਸੂਬੇ ਤਸਮਾਨੀਆ ''ਚ ਬੀਤੇ ਸ਼ਨੀਵਾਰ ਦੀ ਰਾਤ ਨੂੰ ਪ੍ਰਦੀਪ ਸਿੰਘ ''ਤੇ ਮਹਿਲਾ ਯਾਤਰੀ ਸਮੇਤ ਦੋ ਯਾਤਰੀਆਂ ਨੇ ਕੁੱਟਮਾਰ ਕੀਤੀ ਸੀ। ਸਿੰਘ ਨੇ ਦੱਸਿਆ ਕਿ ਉਸ ''ਤੇ ਉਸ ਸਮੇਂ ਹਮਲਾ ਕੀਤਾ ਗਿਆ, ਜਦੋਂ ਉਸ ਨੇ ਉਲਟੀ ਕਰਨ ਕਾਰਨ ਮਹਿਲਾ ਯਾਤਰੀ ਨੂੰ ਟੈਕਸੀ ''ਚੋਂ ਉਤਰ ਜਾਣ ਨੂੰ ਕਿਹਾ। ਮਹਿਲਾ ਯਾਤਰੀ ਨੇ ਸਿੰਘ ''ਤੇ ਹਮਲਾ ਕਰਨ ਦੇ ਨਾਲ ਹੀ ਕਿਹਾ ਸੀ ਕਿ ''ਤੁਸੀ ਇੰਡੀਅਨ ਇਸੇ ਲਾਇਕ ਹੋ''। 
ਪ੍ਰਦੀਪ ਨੇ ਦੱਸਿਆ ਕਿ ਉਸ ਦੀ ਹਾਲਤ ''ਚ ਸੁਧਾਰ ਹੋ ਰਿਹਾ ਹੈ ਅਤੇ ਹਸਪਤਾਲ ''ਚੋਂ ਛੁੱਟੀ ਮਿਲਣ ਤੋਂ ਬਾਅਦ ਬਿਹਤਰ ਮਹਿਸੂਸ ਕਰ ਰਹੇ ਹਨ। ਸਿੰਘ ਨੂੰ ਰਾਇਲ ਹੋਬਾਰਟ ਹਸਪਤਾਲ ''ਚ ਦਾਖਲ ਕਰਵਾਇਆ ਗਿਆ ਸੀ। ਇਸ ਦਰਮਿਆਨ ਸੂਤਰਾਂ ਨੇ ਦੱਸਿਆ ਕਿ ਵਿਕਟੋਰੀਆ ਅਤੇ ਤਸਮਾਨੀਆਈ ਖੇਤਰ ''ਤੇ ਨਜ਼ਰ ਰੱਖਣ ਵਾਲੇ ਭਾਰਤੀ ਵਪਾਰਕ ਦੂਤਘਰ ਨੇ ਘਟਨਾ ਨੂੰ ਲੈ ਕੇ ਸਥਾਨਕ ਅਧਿਕਾਰੀਆਂ ਨਾਲ ਚਰਚਾ ਕੀਤਾ ਅਤੇ ਉਨ੍ਹਾਂ ਨੂੰ ਦੱਸਿਆ ਗਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਓਧਰ ਭਾਰਤੀਆਂ ਅਧਿਕਾਰੀਆਂ ਨੇ ਸਥਾਨਕ ਅਧਿਕਾਰੀਆਂ ਦੇ ਸਾਹਮਣੇ ਇਹ ਮੁੱਦਾ ਚੁੱਕਿਆ ਹੈ। ਦੋਸ਼ੀ ਦੋਹਾਂ ਯਾਤਰੀਆਂ ਵਿਰੁੱਧ ਹਮਲਾ ਕਰਨ ਦਾ ਦੋਸ਼ ਲਾਇਆ ਗਿਆ ਹੈ ਅਤੇ ਉਨ੍ਹਾਂ ਨੂੰ 26 ਜੂਨ ਨੂੰ ਹੋਬਾਰਟ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ।

Tanu

News Editor

Related News