ਕੈਨੇਡਾ ਦੀਆਂ ਸੜਕਾਂ 'ਤੇ ਭਾਰਤੀ ਵਿਦਿਆਰਥੀਆਂ ਦਾ ਅਪਮਾਨ, ਵੇਖੋ ਵੀਡੀਓ
Saturday, Jan 04, 2025 - 01:31 PM (IST)
ਇੰਟਰਨੈਸ਼ਨਲ ਡੈਸਕ- ਕੈਨੇਡਾ ਵਿਚ ਇਕ ਵਿਅਕਤੀ ਵੱਲੋਂ ਸੜਕ 'ਤੇ ਵਿਦਿਆਰਥੀਆਂ ਦੇ ਇਕ ਸਮੂਹ ਦੀ ਵੀਡੀਓ ਬਣਾਉਂਦੇ ਸਮੇਂ ਭਾਰਤੀ ਪ੍ਰਵਾਸੀਆਂ ਖਿਲਾਫ ਨਸਲੀ ਟਿੱਪਣੀਆਂ ਅਤੇ ਉਨ੍ਹਾਂ ਨੂੰ ਸ਼ਰਣਾਰਥੀ ਕਹਿ ਕੇ ਉਨ੍ਹਾਂ ਦਾ ਮਜ਼ਾਕ ਉਡਾਇਆ ਗਿਆ। RTN ਕੈਨੇਡਾ ਵੱਲੋਂ ਸਾਂਝੀ ਕੀਤੀ ਗਈ ਵੀਡੀਓ ਦੀ ਕੈਪਸ਼ਨ ਵਿਚ ਲਿਖਿਆ ਗਿਆ, ਇਕ ਵਿਅਕਤੀ ਨੇ ਕੈਨੇਡਾ ਆ ਰਹੇ ਭਾਰਤੀਆਂ ਦੀ ਵੀਡੀਓ ਬਣਾਈ ਅਤੇ ਅਪਮਾਨ ਕੀਤਾ। ਜਦੋਂਕਿ ਉਹ ਖ਼ੁਦ ਇਕ ਵਿਦੇਸ਼ੀ ਹੈ।
ਇਹ ਵੀ ਪੜ੍ਹੋ: 174 ਕਿਲੋ ਭਾਰ ਘਟਾ ਕੇ ਦੁਨੀਆ ਨੂੰ ਹੈਰਾਨ ਕਰਨ ਵਾਲੇ Influencer ਦਾ 37 ਸਾਲ ਦੀ ਉਮਰ 'ਚ ਦਿਹਾਂਤ
Man records Indians for immigrating to Canada & insults them, he’s a foreigner himself 😕 pic.twitter.com/RC2kJbUHpg
— RTN (@RTNCanada) January 1, 2025
ਵੀਡੀਓ ਵਿਚ ਇਕ ਵਿਅਕਤੀ ਸੜਕ 'ਤੇ ਆਪਣੇ ਸਾਮਾਨ ਨਾਲ ਖੜ੍ਹੇ ਕੁੜੀਆਂ ਅਤੇ ਮੁੰਡਿਆਂ ਦੇ ਇਕ ਸਮੂਹ ਦੇ ਕੋਲ ਜਾਂਦਾ ਹੈ ਅਤੇ ਕਹਿੰਦਾ ਹੈ ਕਿ ਇਹ ਭਾਰਤ ਤੋਂ ਸ਼ਰਣਾਰਥੀ ਇੱਥੇ ਆ ਗਏ ਹਨ। ਇਹ ਜਸਟਿਨ ਟਰੂਡੋ ਦਾ ਸ਼ਾਸਨ ਹੈ। ਇਸ ਮਗਰੋਂ ਉਹ ਕੈਮਰਾ ਜ਼ੂਮ ਕਰਦਾ ਹੈ ਅਤੇ ਕਹਿੰਦਾ ਹੈ ਕਿ ਇਨ੍ਹਾਂ ਵਿਚ ਜ਼ਿਆਦਾਤਰ ਭਾਰਤ ਤੋਂ ਹਨ। ਆਬਾਦੀ ਵਧ ਰਹੀ ਹੈ। ਜਸਟਿਨ ਟਰੂਡੋ ਦਾ ਧੰਨਵਾਦ। ਇਸ ਦੌਰਾਨ ਮੁੰਡੇ ਅਤੇ ਕੁੜੀਆਂ ਵੀਡੀਓ ਬਣਾ ਰਹੇ ਵਿਅਕਤ ਨੂੰ ਨਜ਼ਰਅੰਦਾਜ਼ ਕਰਦੇ ਹੋਏ ਦੇਖੇ ਜਾ ਸਕਦੇ ਹਨ। ਹਾਲਾਂਕਿ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਵੀਡੀਓ ਵਿਚ ਦਿਖਾਈ ਦੇ ਰਹੇ ਵਿਦਿਆਰਥੀ ਭਾਰਤੀ ਹਨ ਜਾਂ ਨਹੀਂ।
ਇਹ ਵੀ ਪੜ੍ਹੋ: ਇਤਿਹਾਸ 'ਚ ਪਹਿਲੀ ਵਾਰ, 6 ਭਾਰਤੀ-ਅਮਰੀਕੀਆਂ ਨੇ ਪ੍ਰਤੀਨਿਧੀ ਸਭਾ ਦੇ ਮੈਂਬਰਾਂ ਵਜੋਂ ਸਹੁੰ ਚੁੱਕੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8