ਭਾਰਤੀ ਵਿਦਿਆਰਥੀ ਯੂਨੀਵਰਸਿਟੀਆਂ 'ਚ ਪਰਤ ਕੇ ਖੁਸ਼, ਮਾਨਸਿਕ ਸਿਹਤ 'ਚ ਵੀ ਸੁਧਾਰ

Friday, Apr 29, 2022 - 12:35 PM (IST)

ਭਾਰਤੀ ਵਿਦਿਆਰਥੀ ਯੂਨੀਵਰਸਿਟੀਆਂ 'ਚ ਪਰਤ ਕੇ ਖੁਸ਼, ਮਾਨਸਿਕ ਸਿਹਤ 'ਚ ਵੀ ਸੁਧਾਰ

ਲੰਡਨ (ਭਾਸ਼ਾ)- ਭਾਰਤੀ ਵਿਦਿਆਰਥੀਆਂ ਦਾ ਮੰਨਣਾ ਹੈ ਕਿ ਕੋਵਿਡ-19 ਮਹਾਮਾਰੀ ਕਾਰਨ ਉਹ ਯੂਨੀਵਰਸਿਟੀ ਦੇ ਮਾਹੌਲ ਦਾ ਅਨੁਭਵ ਨਹੀਂ ਕਰ ਸਕੇ ਅਤੇ ਜ਼ਿਆਦਾਤਰ ਵਿਦਿਆਰਥੀ ਯੂਨੀਵਰਸਿਟੀਆਂ ਵਿਚ ਪੜ੍ਹਨ ਲਈ ਵਾਪਸ ਪਰਤਣ ਤੋਂ ਬਾਅਦ ਬਿਹਤਰ ਮਹਿਸੂਸ ਕਰ ਰਹੇ ਹਨ ਅਤੇ ਉਨ੍ਹਾਂ ਦੀ ਮਾਨਸਿਕ ਸਿਹਤ ਵਿਚ ਸੁਧਾਰ ਹੋਇਆ ਹੈ। ਇੱਕ ਨਵੇਂ ਸਰਵੇਖਣ ਵਿੱਚ ਇਹ ਗੱਲ ਸਾਹਮਣੇ ਆਈ ਹੈ। ਐਜੂਕੇਸ਼ਨ ਤਕਨਾਲੋਜੀ ਕੰਪਨੀ Chegg ਦੀ ਇੱਕ ਗੈਰ-ਲਾਭਕਾਰੀ ਸ਼ਾਖਾ Cheg.org ਦੁਆਰਾ ਵੀਰਵਾਰ ਨੂੰ ਪ੍ਰਕਾਸ਼ਿਤ 'ਗਲੋਬਲ ਸਟੂਡੈਂਟ ਸਰਵੇ 2022' ਦੇ ਅਨੁਸਾਰ ਤਿੰਨ-ਚੌਥਾਈ (77 ਪ੍ਰਤੀਸ਼ਤ) ਤੋਂ ਵੱਧ ਭਾਰਤੀ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਮਹਾਮਾਰੀ ਨੇ ਉਨ੍ਹਾਂ ਨੂੰ ਕਾਲਜ ਅਤੇ ਯੂਨੀਵਰਸਿਟੀਆਂ ਦਾ ਅਨੁਭਵ ਨਹੀਂ ਲੈਣ ਦਿੱਤਾ।  

ਭਾਰਤੀ ਵਿਦਿਆਰਥੀਆਂ ਦੀ ਇਹ ਗਿਣਤੀ ਸਰਵੇ ਵਿਚ ਸ਼ਾਮਲ 20 ਦੇਸ਼ਾਂ ਦੇ ਵਿਦਿਆਰਥੀਆਂ ਵਿਚ ਸਭ ਤੋਂ ਵੱਧ ਹੈ। ਲਗਭਗ 55 ਪ੍ਰਤੀਸ਼ਤ ਭਾਰਤੀ ਵਿਦਿਆਰਥੀਆਂ ਨੇ ਕਿਹਾ ਕਿ ਉਹ ਮਹਿਸੂਸ ਕਰਦੇ ਹਨ ਕਿ ਕਾਲਜ ਵਿੱਚ ਆਉਣ ਤੋਂ ਬਾਅਦ ਉਨ੍ਹਾਂ ਦੀ ਮਾਨਸਿਕ ਸਿਹਤ ਵਿੱਚ ਸੁਧਾਰ ਹੋਇਆ ਹੈ। ਚੈਗ ਦੇ ਪ੍ਰੈਜ਼ੀਡੈਂਟ ਅਤੇ ਸੀਈਓ ਡੈਨ ਰੋਸੇਨਵਿਗ ਨੇ ਕਿਹਾ ਕਿ ਵਿਦਿਆਰਥੀ ਹੁਣ ਤੱਕ ਦੀ ਸਭ ਤੋਂ ਵੱਡੀ ਵਿਘਨ ਤੋਂ ਬਾਅਦ ਕੈਂਪਸ ਦੀ ਜ਼ਿੰਦਗੀ ਦੇ ਨਾਲ ਤਾਲਮੇਲ ਵਿੱਚ ਹਨ। 

ਪੜ੍ਹੋ ਇਹ ਅਹਿਮ ਖ਼ਬਰ- ਔਰਤ ਨੇ ਬਿੱਲੀ ਨਾਲ ਰਚਾਇਆ 'ਵਿਆਹ', ਵਜ੍ਹਾ ਕਰ ਦੇਵੇਗੀ ਹੈਰਾਨ

ਉਹਨਾਂ ਨੇ ਕਿਹਾ ਕਿ ਨਾਲ ਹੀ ਉਹ ਅਸਮਾਨਤਾ, ਜਲਵਾਯੂ ਤਬਦੀਲੀ ਜਿਹੀਆਂ ਸਮਾਜਿਕ ਚੁਣੌਤੀਆਂ ਦਾ ਵੀ ਸਾਹਮਣਾ ਕਰ ਰਹੇ ਹਨ। ਇਸ ਨਵੇਂ ਗਲੋਬਲ ਅਧਿਐਨ ਵਿੱਚ ਗ੍ਰੈਜੂਏਟ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਉਮੀਦਾਂ, ਡਰ ਅਤੇ ਸਮੁੱਚੀ ਮਾਨਸਿਕ ਸਥਿਤੀ ਬਾਰੇ ਪੁੱਛਿਆ ਗਿਆ ਸੀ। ਸਾਡਾ ਮੰਨਣਾ ਹੈ ਕਿ ਇਹ ਡੇਟਾ ਸਰਕਾਰਾਂ, ਕਾਰੋਬਾਰਾਂ ਅਤੇ ਉੱਚ ਸਿੱਖਿਆ ਸੈਕਟਰਾਂ ਨੂੰ ਕੋਵਿਡ-19 ਦੇ ਇਸ ਸਮੇਂ ਅਤੇ ਇਸ ਤੋਂ ਅੱਗੇ ਵੀ ਵਿਦਿਆਰਥੀਆਂ ਦੀ ਬਿਹਤਰੀ ਵਿਚ ਮਦਦ ਕਰ ਸਕਦਾ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News