ਆਸਟਰੇਲੀਆ ''ਚ ਗੋਰੇ ਨੇ ਪੰਜਾਬੀ ਵਿਦਿਆਰਥੀ ''ਤੇ ਕੀਤਾ ਹਮਲਾ

06/30/2017 12:19:54 PM

ਪਰਥ— ਵਿਦੇਸ਼ਾਂ 'ਚ ਕਮਾਈਆਂ ਕਰਨ ਗਏ ਪੰਜਾਬੀਆਂ ਨੂੰ ਅਕਸਰ ਛੋਟੀਆਂ-ਮੋਟੀਆਂ ਘਟਨਾਵਾਂ ਨਾਲ ਦੋ-ਚਾਰ ਹੋਣਾ ਪੈਂਦਾ ਹੈ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ, ਆਸਟਰੇਲੀਆ ਦੇ ਪਰਥ 'ਚ ਜਿੱਥੇ ਇਕ ਪੰਜਾਬੀ ਵਿਦਿਆਰਥੀ 'ਤੇ ਹਮਲਾ ਕੀਤਾ ਗਿਆ। ਇਸ ਵਿਦਿਆਰਥੀ ਦਾ ਨਾਂ ਹੈ ਪ੍ਰਭਜੀਤ ਸੰਧੂ, ਜੋ ਕਿ ਮੈਨੇਜਮੈਂਟ ਦਾ ਵਿਦਿਆਰਥੀ ਹੈ। ਪੜ੍ਹਾਈ ਦੇ ਨਾਲ-ਨਾਲ ਉਹ ਪਾਰਟ ਟਾਈਮ ਟੈਕਸੀ ਵੀ ਚਲਾਉਂਦਾ ਹੈ। ਬੀਤੇ ਮੰਗਲਵਾਰ ਯਾਨੀ ਕਿ 27 ਜੂਨ ਨੂੰ ਪ੍ਰਭਜੀਤ ਆਪਣੇ ਫਲੈਟ 'ਚ ਵਾਪਸ ਆਇਆ। ਉਸੇ ਫਲੈਟ 'ਚ ਇਕ ਗੋਰਾ ਰਹਿੰਦਾ ਹੈ, ਜਿਸ ਨੇ ਉੱਚੀ ਆਵਾਜ਼ 'ਚ ਗਾਣੇ ਲਾਏ ਹੋਏ ਸਨ। ਪ੍ਰਭਜੀਤ ਰਾਤ ਦਾ ਸਮਾਂ ਹੋਣ ਕਾਰਨ ਗੋਰੇ ਨੂੰ ਆਵਾਜ਼ ਘੱਟ ਕਰਨ ਲਈ ਕਹਿਣ ਗਿਆ ਤਾਂ ਉਸ ਵਲੋਂ ਉਸ ਦੇ ਮਗਰ ਆ ਕੇ ਹਮਲਾ ਕਰ ਦਿੱਤਾ।
ਗੋਰੇ ਵਲੋਂ ਪ੍ਰਭਜੀਤ ਦੀ ਅੱਖ 'ਤੇ ਕੋਈ ਚੀਜ਼ ਮਾਰੀ ਗਈ, ਜਿਸ ਕਾਰਨ ਉਸ ਦੀ ਅੱਖ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਈ ਅਤੇ ਉਸ ਦੇ ਸਿਰ 'ਤੇ ਵੀ ਕਈ ਸੱਟਾਂ ਮਾਰੀਆਂ ਗਈਆਂ। ਪ੍ਰਭਜੀਤ ਨੇ ਕਿਹਾ ਕਿ ਉਹ ਉਬਰ ਟੈਕਸੀ ਚਲਾ ਕੇ ਗੁਜ਼ਾਰਾ ਕਰਦਾ ਹੈ ਅਤੇ ਸੱਟਾਂ ਲੱਗਣ ਕਾਰਨ ਹੁਣ ਉਹ ਚੰਗੀ ਤਰ੍ਹਾਂ ਦੇਖ ਨਹੀਂ ਸਕਦਾ। ਪ੍ਰਭਜੀਤ ਨੇ ਕਿਹਾ ਕਿ ਉਹ ਇਸ ਦੇਸ਼ 'ਚ ਕਦੇ ਨਹੀਂ ਰਹੇਗਾ, ਜਿੱਥੇ ਨਿੱਤ ਅਜਿਹੀਆਂ ਘਟਨਾਵਾਂ ਵਾਪਰਨ। ਉਹ ਸੋਚ ਰਿਹਾ ਹੈ ਕਿ ਉਹ ਹੈਰਾਨ ਹੈ ਕਿ ਉਸ ਨਾਲ ਇਹ ਕੀ ਵਾਪਰ ਗਿਆ, ਇਸ ਲਈ ਹੁਣ ਉਹ ਭਾਰਤ ਵਾਪਸ ਜਾਣਾ ਚਾਹੁੰਦਾ ਹੈ। ਓਧਰ ਪੁਲਸ 20 ਸਾਲਾ ਦੋਸ਼ੀ ਤੋਂ ਪੁੱਛ-ਗਿੱਛ ਕਰ ਰਹੀ ਹੈ ਅਤੇ ਇਸ ਸੰਬੰਧੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲਸ ਉਸ ਨੂੰ ਅੱਜ ਪਰਥ ਮੈਜਿਸਟ੍ਰੇਟ ਕੋਰਟ 'ਚ ਪੇਸ਼ ਕਰੇਗੀ।


Related News