ਅਮਰੀਕਾ ''ਚ ਭਾਰਤੀ ਵਿਦਿਆਰਥੀ ''ਤੇ ਬਜ਼ੁਰਗ ਔਰਤ ਦੇ ਕਤਲ ਦਾ ਦੋਸ਼
Wednesday, Nov 27, 2024 - 10:35 AM (IST)
ਨਿਊਜਰਸੀ (ਰਾਜ ਗੋਗਨਾ)- ਬੀਤੇ ਦਿਨ ਅਮਰੀਕਾ ਦੇ ਸੂਬੇ ਨਿਊਜਰਸੀ ਵਿਚ ਕਿਸ਼ਨ ਸੇਠ ਨਾਂ ਦੇ 21 ਸਾਲਾ ਗੁਜਰਾਤੀ ਨੌਜਵਾਨ ਵੱਲੋਂ ਇਕ 74 ਸਾਲਾ ਰੀਤਾਬੇਨ ਆਚਾਰੀਆ ਨਾਮੀਂ ਬਿਰਧ ਔਰਤ ਦਾ ਬੇਰਹਿਮੀ ਦੇ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ। ਜੋ ਉਸ ਦੇ ਘਰ ਵਿੱਚ ਕਿਰਾਏਦਾਰ ਸੀ। ਕਾਤਲ ਕਿਸ਼ਨ ਸੇਠ ਨੇ ਮ੍ਰਿਤਕ ਦੀ ਕਾਰ ਅਤੇ ਕ੍ਰੈਡਿਟ ਕਾਰਡ ਵੀ ਚੋਰੀ ਕਰ ਲਿਆ ਅਤੇ ਫਰਾਰ ਹੋ ਗਿਆ। ਇਹ ਮਾਮਲਾ ਨਿਊਜਰਸੀ ਰਾਜ ਦੇ ਟਾਊਨ ਪੈਰਾਮਸ ਦਾ ਹੈ। ਇਸ ਸਬੰਧ ਵਿਚ ਪੁਲਸ ਵਿਭਾਗ ਅਤੇ ਬਰਗਨ ਕਾਉਂਟੀ ਦੇ ਸਰਕਾਰੀ ਵਕੀਲ ਨੇ ਦੱਸਿਆ ਕਿ ਅਮਰੀਕਾ ਵਿੱਚ ਇਕੱਲੇ ਰਹਿਣ ਵਾਲੀ ਇੱਕ 74 ਸਾਲਾ ਔਰਤ ਦਾ ਇੱਕ ਗੁਜਰਾਤੀ ਵਿਅਕਤੀ ਨੇ ਉਸ ਦਾ ਘਰ ਕਿਰਾਏ 'ਤੇ ਲਿਆ ਸੀ। ਘਰ ਵਿੱਚ ਰਹਿਣ ਵਾਲੇ ਨੌਜਵਾਨ ਵੱਲੋਂ ਉਸ ਦਾ ਕਤਲ ਕਰ ਦਿੱਤਾ ਗਿਆ।
ਜਦੋਂ ਪੁਲਸ ਸ਼ਾਮ 4.08 ਵਜੇ ਦੇ ਕਰੀਬ ਰੀਟਾ ਆਚਾਰੀਆ ਦੇ ਈਸਟ ਰਿਜਵੁੱਡ ਐਵੇਨਿਊ 'ਤੇ ਸਥਿਤ ਘਰ ਪਹੁੰਚੀ ਤਾਂ ਉਨ੍ਹਾਂ ਨੇ ਉਸ ਨੂੰ ਸੋਫ਼ੇ 'ਤੇ ਮ੍ਰਿਤਕ ਪਾਇਆ। ਇਸ ਮਾਮਲੇ ਵਿੱਚ ਪੁਲਸ ਨੇ ਕਿਸ਼ਨ ਸੇਠ ਨਾਮ ਦੇ ਨੌਜਵਾਨ ਨੂੰ ਦੋਸ਼ੀ ਬਣਾਇਆ ਹੈ। ਦੋਸ਼ੀ ਕਿਸ਼ਨ ਸੇਠ ਨੂੰ ਰੀਤਾ ਆਚਾਰੀਆ ਦੇ ਕਤਲ ਤੋਂ ਅਗਲੇ ਦਿਨ ਹੀ ਗ੍ਰਿਫ਼ਤਾਰ ਕੀਤਾ ਗਿਆ ਸੀ। ਪ੍ਰਾਪਤ ਵੇਰਵਿਆਂ ਅਨੁਸਾਰ ਕਿਸ਼ਨ ਸੇਠ ਰੀਤਾ ਆਚਾਰੀਆ ਨੂੰ ਜਾਣਦਾ ਸੀ ਅਤੇ ਉਸ ਦੇ ਘਰ ਵਿਚ ਕਿਰਾਏ ’ਤੇ ਰਹਿੰਦਾ ਸੀ। ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਰੀਤਾ ਦੀ ਹੱਤਿਆ ਦੇ ਸਮੇਂ ਵੀ ਕਾਤਲ ਕਿਸ਼ਨ ਸੇਠ ਉਸ ਦਾ ਕਿਰਾਏਦਾਰ ਸੀ ਜਾਂ ਨਹੀਂ।
ਪੜ੍ਹੋ ਇਹ ਅਹਿਮ ਖ਼ਬਰ-ਬੱਚਿਆਂ ਦੇ ਸੋਸ਼ਲ ਮੀਡੀਆ 'ਤੇ ਪਾਬੰਦੀ ਲਗਾਉਣ ਵਾਲਾ 'ਬਿੱਲ' ਪਾਸ, ਉਲੰਘਣਾ ਕਰਨ 'ਤੇ ਕਰੋੜਾਂ ਦਾ ਜੁਰਮਾਨਾ
ਪੁਲਸ ਜਾਂਚ ਦੌਰਾਨ ਸਾਹਮਣੇ ਆਏ ਵੇਰਵਿਆਂ ਅਨੁਸਾਰ 21 ਸਾਲਾ ਕਿਸ਼ਨ ਨੇ ਰੀਤਾਬੇਨ ਦੇ ਘਰ ਅੰਦਰ ਦਾਖਲ ਹੋ ਕੇ ਉਸ ਦਾ ਕਤਲ ਕਰਨ ਤੋਂ ਬਾਅਦ ਸਬੂਤ ਨਸ਼ਟ ਕਰ ਦਿੱਤੇ ਅਤੇ ਫਰਾਰ ਹੋ ਗਿਆ। ਪਹਿਲਾਂ ਉਸ ਨੇ ਰੀਤਾਬੇਨ ਦਾ ਗਲਾ ਘੁੱਟਿਆ ਗਿਆ ਅਤੇ ਫਿਰ ਚਾਕੂ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਪੁਲਸ ਦਾ ਇਹ ਵੀ ਕਹਿਣਾ ਹੈ ਕਿ ਕਿਸ਼ਨ ਸੇਠ ਨੇ ਰੀਤਾਬੇਨ ਦੇ ਖਾਤੇ ਵਿੱਚੋਂ 4500 ਡਾਲਰ ਵੀ ਕਢਵਾ ਲਏ। ਕਿਸ਼ਨ ਸੇਠ ਹੁਣ ਨਿਊਜਰਸੀ ਦੀ ਬਰਗਨ ਕਾਉਂਟੀ ਦੀ ਜੇਲ੍ਹ ਵਿੱਚ ਬੰਦ ਹੈ, ਜਿਸਨੂੰ ਕਤਲ ਅਤੇ ਹਥਿਆਰ ਨਾਲ ਭਿਆਨਕ ਚੋਰੀ ਸਮੇਤ ਸੰਗੀਨ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੱਤਿਆ ਦਾ ਦੋਸ਼ੀ ਕਿਸ਼ਨ ਸ਼ੇਠ ਨਿਊਜਰਸੀ ਇੰਸਟੀਚਿਊਟ ਆਫ ਟੈਕਨਾਲੋਜੀ ਦਾ ਵਿਦਿਆਰਥੀ ਹੈ, ਇਸ ਮਾਮਲੇ 'ਚ ਕਿਸ਼ਨ ਸੇਠ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕਰਦੇ ਹੋਏ ਇੰਸਟੀਚਿਊਟ ਨੇ ਉਸ ਨੂੰ ਮੁਅੱਤਲ ਕਰਨ ਅਤੇ ਕੈਂਪਸ ਤੋਂ ਬੈਨ ਕਰਨ ਦਾ ਵੀ ਐਲਾਨ ਕਰ ਦਿੱਤ ਹੈ। ਕਾਤਲ ਕਿਸ਼ਨ ਗਾਂਧੀਨਗਰ ਗੁਜਰਾਤ ਦਾ ਰਹਿਣ ਵਾਲਾ ਹੈ। ਮਾਰੀ ਗਈ ਰੀਤਾ ਆਚਾਰੀਆ ਨੇ ਕੋਲੰਬੀਆ ਯੂਨੀਵਰਸਿਟੀ ਦੇ ਮੈਡੀਕਲ ਸਕੂਲ ਲਾਇਬ੍ਰੇਰੀ ਵਿੱਚ ਸਾਲਾਂ ਤੱਕ ਕੰਮ ਕੀਤਾ ਸੀ। ਉਸ ਦੇ ਪਤੀ ਵਿਨੋਦ ਛੋਟੇ ਲਾਲ ਅਚਾਰੀਆ ਦੀ ਸੰਨ 2013 ਵਿੱਚ ਮੌਤ ਹੋ ਗਈ ਸੀ ਅਤੇ ਉਦੋਂ ਤੋਂ ਰੀਤਾ ਆਚਾਰੀਆ ਇਕੱਲੀ ਹੀ 34 ਸਾਲਾਂ ਤੋਂ ਨਿਊਜਰਸੀ ਵਿੱਚ ਰਹਿੰਦੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।