ਜਨਮਦਿਨ ਦਾ ਜਸ਼ਨ ਪਿਆ ਫਿੱਕਾ, ਅਮਰੀਕਾ ''ਚ ਭਾਰਤੀ ਵਿਦਿਆਰਥੀ ਦੀ ਗੋਲੀ ਲੱਗਣ ਕਾਰਨ ਮੌਤ

Friday, Nov 22, 2024 - 02:24 PM (IST)

ਅਟਲਾਂਟਾ- ਸੁਨਹਿਰੀ ਭਵਿੱਖ ਲਈ ਅਮਰੀਕਾ ਗਏ ਭਾਰਤੀ ਵਿਦਿਆਰਥੀ ਦੀ ਮੌਤ ਹੋ ਜਾਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਦਰਅਸਲ 23 ਸਾਲਾ ਭਾਰਤੀ ਵਿਦਿਆਰਥੀ ਦੀ ਆਪਣੀ ਹੀ ਬੰਦੂਕ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਤੇਲੰਗਾਨਾ ਦੇ ਹੈਦਰਾਬਾਦ ਦਾ ਰਹਿਣ ਵਾਲਾ ਆਰੀਅਨ ਰੈੱਡੀ 13 ਨਵੰਬਰ ਨੂੰ ਜੋਰਜੀਆ ਦੇ ਅਟਲਾਂਟਾ ਵਿਚ ਆਪਣੇ ਘਰ ਵਿਚ ਦੋਸਤਾਂ ਨਾਲ ਆਪਣਾ ਜਮਨਦਿਨ ਮਨਾ ਰਿਹਾ ਸੀ।

ਇਹ ਵੀ ਪੜ੍ਹੋ: ਚੱਲੇ ਓ ਕੈਨੇਡਾ, ਜਾਣ ਲਓ ਨਵੇਂ ਨਿਯਮ, ਹੁਣ ਸੌਖਾ ਨਹੀਂ ਉਥੇ ਪੜ੍ਹਣਾ

ਅਧਿਕਾਰੀਆਂ ਮੁਤਾਬਕ ਜਨਮਦਿਨ ਦੇ ਜਸ਼ਨ ਦੌਰਾਨ ਆਰੀਅਨ, ਹਾਲ ਹੀ ਵਿਚ ਸ਼ਿਕਾਰ ਕਰਨ ਲਈ ਲਿਆਂਦੀ ਬੰਦੂਕ ਨੂੰ ਸਾਫ਼ ਕਰ ਰਿਹਾ ਸੀ ਪਰ ਗਲਤੀ ਨਾਲ ਗੋਲੀ ਚੱਲ ਗਈ, ਜੋ ਉਸ ਦੀ ਛਾਤੀ ਵਿਚ ਜਾ ਲੱਗੀ। ਉਸ ਦੇ ਦੋਸਤ, ਜੋ ਫਲੈਟ ਦੇ ਦੂਜੇ ਕਮਰੇ ਵਿਚ ਸਨ, ਨੇ ਗੋਲੀ ਚੱਲਣ ਦੀ ਆਵਾਜ਼ ਸੁਣੀ ਅਤੇ ਉਹ ਆਰੀਅਨ ਦੇ ਕਮਰੇ ਵਿਚ ਗਏ ਅਤੇ ਦੇਖਿਆ ਕਿ ਉਹ ਖੂਨ ਨਾਲ ਲੱਥਪੱਥ ਪਿਆ ਹੋਇਆ ਸੀ। ਉਹ ਉਸ ਨੂੰ ਹਸਪਤਾਲ ਲੈ ਗਏ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਇਹ ਵੀ ਪੜ੍ਹੋ: ਭਾਰਤੀ-ਅਮਰੀਕੀਆਂ ਨੇ ਕਿਸਾਨਾਂ ਲਈ AI ਅਧਾਰਿਤ ਤਿਆਰ ਕੀਤਾ ਐਪ, ਜਾਣੋ ਕੀ ਹੈ ਖ਼ਾਸੀਅਤ

ਰੈੱਡੀ ਕੰਸਾਸ ਸਟੇਟ ਯੂਨੀਵਰਸਿਟੀ, ਅਟਲਾਂਟਾ ਵਿੱਚ ਇੱਕ ਵਿਦਿਆਰਥੀ ਸੀ ਅਤੇ ਵਿਗਿਆਨ ਵਿੱਚ ਮਾਸਟਰ ਦੀ ਪੜ੍ਹਾਈ ਕਰ ਰਿਹਾ ਸੀ। ਉਸ ਦਾ ਪਰਿਵਾਰ ਤੇਲੰਗਾਨਾ ਦੇ ਉੱਪਲ ਜ਼ਿਲ੍ਹੇ ਵਿੱਚ ਰਹਿੰਦਾ ਹੈ। ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਅੱਜ ਰਾਤ ਆਰੀਅਨ ਦੀ ਲਾਸ਼ ਉਸਦੇ ਜੱਦੀ ਸ਼ਹਿਰ ਭੇਜ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ: ਪਲਟਿਆ ਕੈਨੇਡਾ, ਨਿੱਝਰ ਮਾਮਲੇ 'ਚ PM ਮੋਦੀ ਤੇ ਅਜੀਤ ਡੋਵਾਲ ਨੂੰ ਦਿੱਤੀ ਕਲੀਨ ਚਿੱਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


cherry

Content Editor

Related News