ਪਾਕਿਸਤਾਨ ਪੁੱਜਾ ਭਾਰਤੀ ਸਿੱਖ ਜੱਥਾ, ਹੋਇਆ ਨਿੱਘਾ ਸਵਾਗਤ

06/27/2019 7:27:47 PM

ਲਾਹੌਰ (ਏਜੰਸੀ)- 19ਵੀਂ ਸਦੀ ਵਿਚ ਕਰੀਬ 40 ਸਾਲ ਤੱਕ ਪੰਜਾਬ 'ਤੇ ਸ਼ਾਸਨ ਕਰਨ ਵਾਲੇ ਮਹਾਰਾਜਾ ਰਣਜੀਤ ਸਿੰਘ ਦੀ ਅੱਜ 180ਵੀਂ ਬਰਸੀ ਹੈ। ਇਸ ਮੌਕੇ ਪਾਕਿਸਤਾਨ ਦੇ ਲਾਹੌਰ ਵਿਚ ਉਨ੍ਹਾਂ ਦੀ ਇਕ ਮੂਰਤੀ ਦਾ ਸਥਾਪਿਤ ਕੀਤੀ ਜਾਵੇਗੀ। ਉਥੇ ਹੀ ਅੱਜ  ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਲਈ ਪਾਕਿਸਤਾਨ ਗਏ ਭਾਰਤੀ ਸਿੱਖ ਜਥੇ ਦਾ ਪਾਕਿਸਤਾਨ ਦੀ ਵਾਹਗਾ ਸਰਹੱਦ ਵਿਖੇ ਨਿੱਘਾ ਸੁਵਾਗਤ ਕੀਤਾ ਗਿਆ।

PunjabKesari

ਸ਼੍ਰੋਮਣੀ ਕਮੇਟੀ ਵੱਲੋਂ 282 ਸ਼ਰਧਾਲੂਆਂ ਦੇ ਪਾਸਪੋਰਟ ਵੀਜ਼ੇ ਲਈ ਭੇਜੇ ਗਏ ਸਨ, ਜਿਨ੍ਹਾਂ ਵਿੱਚੋਂ 224 ਸ਼ਰਧਾਲੂਆਂ ਨੂੰ ਵੀਜ਼ੇ ਦਿੱਤੇ ਗਏ ਜਦਕਿ ਬਾਕੀ 58 ਸ਼ਰਧਾਲੂਆਂ ਦੇ ਵੀਜ਼ੇ ਰੱਦ ਹੋ ਗਏ। ਜੱਥੇ ਦੀ ਵਾਪਸੀ 6 ਜੁਲਾਈ ਨੂੰ ਹੋਵੇਗੀ।


Sunny Mehra

Content Editor

Related News