ਅਮਰੀਕਾ 'ਚ ਭਾਰਤੀ ਮੂਲ ਦੇ ਵਿਅਕਤੀ ਨੂੰ ਹੋਈ ਉਮਰਕੈਦ, ਕੀਤੀ ਸੀ ਇਹ ਹਰਕਤ
Saturday, Apr 13, 2019 - 11:24 AM (IST)
ਨਿਊਯਾਰਕ, (ਭਾਸ਼ਾ)— ਅਮਰੀਕਾ 'ਚ ਭਾਰਤੀ ਮੂਲ ਦੇ ਇਕ ਵਿਅਕਤੀ ਨੂੰ ਇਕ ਨਾਬਾਲਗ ਕੁੜੀ ਦਾ ਜਿਨਸੀ ਸ਼ੋਸ਼ਣ ਕਰਨ ਅਤੇ ਉਸ ਨੂੰ ਬਲੈਕਮੇਲ ਕਰਨ ਦੇ ਦੋਸ਼ ਤਹਿਤ ਉਮਰਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸ ਦੇ ਨਾਲ ਹੀ ਚਾਈਲਡ ਪੋਰਨਗ੍ਰਾਫੀ ਲਈ 30 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਕੈਲੀਫੋਰਨੀਆ ਦੇ ਦੀਪਕ ਦੇਸ਼ਪਾਂਡੇ (41) ਨੇ ਪਿਛਲੇ ਸਾਲ ਅਕਤੂਬਰ 'ਚ ਆਪਣਾ ਦੋਸ਼ ਸਵਿਕਾਰ ਕਰ ਲਿਆ ਸੀ। ਉਸ ਨੂੰ ਅਮਰੀਕਾ ਦੇ ਜ਼ਿਲਾ ਜੱਜ ਕਾਰਲੋਸ ਮੇਂਡੋਜਾ ਨੇ ਵੀਰਵਾਰ ਨੂੰ ਸਜ਼ਾ ਸੁਣਾਈ। ਸੁਣਵਾਈ ਦੌਰਾਨ ਪੇਸ਼ ਸਬੂਤਾਂ ਅਤੇ ਅਦਾਲਤੀ ਦਸਤਾਵੇਜ਼ਾਂ ਮੁਤਾਬਕ ਦੇਸ਼ਪਾਂਡੇ ਜੁਲਾਈ 2017 'ਚ ਔਰਲੈਂਡੋ 'ਚ ਆਨਲਾਈਨ ਚੈਟ ਦੇ ਜ਼ਰੀਏ ਨਾਬਾਲਗ ਦੇ ਸੰਪਰਕ 'ਚ ਆਇਆ। ਉਸ ਸਮੇਂ ਦੇਸ਼ਪਾਂਡੇ ਨੇ ਖੁਦ ਨੂੰ ਮਾਡਲਿੰਗ ਏਜੰਟ ਦੱਸਿਆ ਅਤੇ ਨਾਬਾਲਗ ਨੂੰ ਬਿਨਾ ਕੱਪੜਿਆਂ ਦੇ ਤਸਵੀਰਾਂ ਭੇਜਣ ਲਈ ਕਿਹਾ।
ਕੁਝ ਸਮੇਂ ਬਾਅਦ ਦੇਸ਼ਪਾਂਡੇ ਨੇ ਦੋ ਵੱਖ-ਵੱਖ ਵਿਅਕਤੀ ਬਣ ਕੇ ਉਸੇ ਨਾਬਾਲਗ ਨਾਲ ਸੰਪਰਕ ਕੀਤਾ ਅਤੇ ਉਸ ਨੂੰ ਧਮਕੀ ਦਿੱਤੀ ਕਿ ਜੇਕਰ ਉਹ ਇਸ ਕੰਮ 'ਚ ਉਸ ਦੀ ਮਦਦ ਨਹੀਂ ਕਰੇਗੀ ਤਾਂ ਉਹ ਉਸ ਦੀਆਂ ਅਸ਼ਲੀਲ ਤਸਵੀਰਾਂ ਲੀਕ ਕਰ ਦੇਵੇਗਾ। ਸਤੰਬਰ 2017 'ਚ ਦੇਸ਼ਪਾਂਡੇ ਨਾਬਾਲਗ ਕੁੜੀ ਨੂੰ ਮਿਲਣ ਲਈ ਪਹਿਲੀ ਵਾਰ ਫਲੋਰੀਡਾ ਦੇ ਔਰਲੈਂਡੋ ਪੁੱਜਾ। ਉੱਥੇ ਇਕ ਸਥਾਨਕ ਹੋਟਲ 'ਚ ਉਸ ਨੇ ਨਾਬਾਲਗ ਦਾ ਜਿਨਸੀ ਸ਼ੋਸ਼ਣ ਕੀਤਾ ਅਤੇ ਉਸ ਦਾ ਵੀਡੀਓ ਵੀ ਬਣਾਇਆ। ਸਤੰਬਰ 2017 ਤੋਂ ਅਪ੍ਰੈਲ 2018 ਵਿਚਕਾਰ ਉਸ ਨੇ ਔਰਲੈਂਡੋ ਦੀਆਂ ਚਾਰ ਹੋਰ ਯਾਤਰਾਵਾਂ ਕੀਤੀਆਂ ਅਤੇ ਉਸ ਦੌਰਾਨ ਵੀ ਉਸ ਨੇ ਨਾਬਾਲਗ ਦਾ ਜਿਨਸੀ ਸ਼ੋਸ਼ਣ ਕਰ ਕੇ ਉਸ ਦਾ ਵੀਡੀਓ ਬਣਾਇਆ। ਮਈ 2018 'ਚ ਐੱਫ. ਬੀ. ਆਈ. ਨੂੰ ਮਾਮਲੇ ਦੀ ਖੁਫੀਆ ਸੂਚਨਾ ਮਿਲੀ ਜਿਸ ਦੇ ਆਧਾਰ 'ਤੇ ਐੱਫ. ਬੀ. ਆਈ. ਨੇ ਦੇਸ਼ਪਾਂਡੇ ਦੇ ਖਿਲਾਫ ਜਾਂਚ ਸ਼ੁਰੂ ਕਰ ਦਿੱਤੀ। ਐੱਫ. ਬੀ. ਆਈ. ਦੇ ਇਕ ਅੰਡਰ ਕਵਰ ਏਜੰਟ ਨੇ ਇਕ ਨਾਬਾਲਗ ਕੁੜੀ ਦੇ ਤੌਰ 'ਤੇ ਦੇਸ਼ਪਾਂਡੇ ਨਾਲ ਸੰਪਰਕ ਕੀਤਾ। ਦੇਸ਼ਪਾਂਡੇ ਜਦ ਉਸ ਨੂੰ ਮਿਲਣ ਔਰਲੈਂਡੋ ਪੁੱਜਾ ਤਦ ਇੱਥੇ ਕੌਮਾਂਤਰੀ ਹਵਾਈ ਅੱਡੇ 'ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਗ੍ਰਿਫਤਾਰੀ ਦੇ ਬਾਅਦ ਮਾਮਲੇ ਤੋਂ ਬਚਣ ਲਈ ਦੇਸ਼ਪਾਂਡੇ ਨੇ ਸੁਣਵਾਈ ਸ਼ੁਰੂ ਹੋਣ ਤੋਂ ਪਹਿਲਾਂ ਨਾਬਾਲਗ ਨੂੰ ਅਗਵਾ ਕਰ ਕੇ ਉਸ ਦਾ ਕਤਲ ਕਰਨ ਦੀ ਯੋਜਨਾ ਵੀ ਬਣਾਈ। ਇਸ ਕੋਸ਼ਿਸ਼ ਨੂੰ ਵੀ ਐੱਫ. ਬੀ. ਆਈ. ਨੇ ਅਸਫਲ ਕਰ ਦਿੱਤਾ। ਐੱਫ. ਬੀ. ਆਈ. ਟੰਪਾ ਡਿਵੀਜਨ ਦੇ ਸਪੈਸ਼ਲ ਏਜੰਟ ਇੰਚਾਰਡ ਐਰਿਕ ਸਪੋਰੇ ਨੇ ਕਿਹਾ,''ਮੈਂ ਪੀੜਤਾ ਦੀ ਹਿੰਮਤ ਦੀ ਸਿਫਤ ਕਰਦਾ ਹਾਂ, ਜਿਸ ਨੇ ਇਹ ਨਿਸ਼ਚਿਤ ਕੀਤਾ ਕਿ ਇਹ ਅਪਰਾਧੀ ਕਿਸੇ ਹੋਰ ਨੂੰ ਨੁਕਸਾਨ ਨਾ ਪਹੁੰਚਾਵੇ । ਉਸ ਨੇ ਹੋਰਾਂ ਲੋਕਾਂ ਨੂੰ ਵੀ ਅਲਰਟ ਕੀਤਾ ਹੈ।