ਸੰਯੁਕਤ ਰਾਸ਼ਟਰ ਮਿਸ਼ਨ ਤਹਿਤ ਸ਼ਾਨਦਾਰ ਕੰਮਾਂ ਲਈ ਭਾਰਤੀ ਸ਼ਾਂਤੀ ਰੱਖਿਅਕਾਂ ਨੂੰ ਕੀਤਾ ਗਿਆ ਸਨਮਾਨਿਤ

Saturday, Apr 30, 2022 - 03:52 PM (IST)

ਸੰਯੁਕਤ ਰਾਸ਼ਟਰ ਮਿਸ਼ਨ ਤਹਿਤ ਸ਼ਾਨਦਾਰ ਕੰਮਾਂ ਲਈ ਭਾਰਤੀ ਸ਼ਾਂਤੀ ਰੱਖਿਅਕਾਂ ਨੂੰ ਕੀਤਾ ਗਿਆ ਸਨਮਾਨਿਤ

ਸੰਯੁਕਤ ਰਾਸ਼ਟਰ (ਏਜੰਸੀ)- ਦੱਖਣੀ ਸੂਡਾਨ ਵਿਚ ਸੰਯੁਕਤ ਰਾਸ਼ਟਰ ਮਿਸ਼ਨ (UNMISS) ਵਿਚ ਸੇਵਾ ਕਰ ਰਹੇ 1,100 ਤੋਂ ਵੱਧ ਭਾਰਤੀ ਸ਼ਾਂਤੀ ਰੱਖਿਅਕਾਂ ਨੂੰ ਸ਼ਾਨਦਾਰ ਕੰਮ ਲਈ ਸੰਯੁਕਤ ਰਾਸ਼ਟਰ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ। UNMISS ਨੇ ਵੀਰਵਾਰ ਨੂੰ ਇੱਕ ਟਵੀਟ ਵਿੱਚ ਇਹ ਜਾਣਕਾਰੀ ਦਿੱਤੀ।

UNMISS ਨੇ ਟਵੀਟ ਕੀਤਾ, 'UNMISS ਸ਼ਾਂਤੀ ਰੱਖਿਅਕ ਨਾ ਸਿਰਫ ਨਾਗਰਿਕਾਂ ਦੀ ਰੱਖਿਆ ਕਰਦੇ ਹਨ, ਬਲਕਿ ਭਾਰਤ ਤੋਂ ਦੱਖਣੀ ਸੂਡਾਨ ਵਿਚ ਆਏ ਲਗਭਗ 1,160 ਸ਼ਾਂਤੀ ਰੱਖਿਅਕਾਂ ਨੇ ਸੜਕਾਂ ਦਾ ਮੁੜ ਨਿਰਮਾਣ ਕੀਤਾ ਹੈ। ਇਸ ਤੋਂ ਇਲਾਵਾ ਉਹ ਲੋਕਾਂ ਅਤੇ ਜਾਨਵਰਾਂ ਦਾ ਡਾਕਟਰੀ ਇਲਾਜ ਵੀ ਕਰਦੇ ਹਨ। ਇਸਦੇ ਲਈ ਉਹ ਸੰਯੁਕਤ ਰਾਸ਼ਟਰ ਦੇ ਮੈਡਲਾਂ ਦੇ ਹੱਕਦਾਰ ਹਨ।'

UNMISS ਦੀ ਵੈੱਬਸਾਈਟ 'ਤੇ ਪੋਸਟ ਕੀਤੀ ਗਈ ਇੱਕ ਖ਼ਬਰ ਵਿੱਚ ਕਿਹਾ ਗਿਆ ਹੈ ਕਿ ਮੌਜੂਦਾ ਸਮੇਂ ਵਿੱਚ ਦੱਖਣੀ ਸੂਡਾਨ ਦੇ ਅੱਪਰ ਨੀਲ ਰਾਜ ਵਿੱਚ ਸੇਵਾ ਕਰ ਰਹੇ 1,160 ਭਾਰਤੀ ਸ਼ਾਂਤੀ ਰੱਖਿਅਕਾਂ ਨੂੰ "ਉਨ੍ਹਾਂ ਦੇ ਸ਼ਾਨਦਾਰ ਕੰਮਾਂ" ਲਈ ਸੰਯੁਕਤ ਰਾਸ਼ਟਰ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ।


author

cherry

Content Editor

Related News