ਹੁਣ ਨਿਊਜ਼ੀਲੈਂਡ ਤੋਂ ਆਈ ਦੁਖਦਾਇਕ ਖ਼ਬਰ, ਭਾਰਤੀ ਮੂਲ ਦੇ ਵਿਅਕਤੀ ਦਾ ਕਤਲ

Saturday, Nov 26, 2022 - 10:20 AM (IST)

ਹੁਣ ਨਿਊਜ਼ੀਲੈਂਡ ਤੋਂ ਆਈ ਦੁਖਦਾਇਕ ਖ਼ਬਰ, ਭਾਰਤੀ ਮੂਲ ਦੇ ਵਿਅਕਤੀ ਦਾ ਕਤਲ

ਵੈਲਿੰਗਟਨ (ਏਜੰਸੀ)- ਨਿਊਜ਼ੀਲੈਂਡ ਪੁਲਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਨ੍ਹਾਂ ਨੇ 48 ਘੰਟਿਆਂ ਤੋਂ ਵੱਧ ਸਮੇਂ ਤੱਕ ਚੱਲੀ ਤਲਾਸ਼ੀ ’ਚ ਆਕਲੈਂਡ ’ਚ 34 ਸਾਲਾ ਇਕ ਭਾਰਤੀ ਮੂਲ ਦੇ ਡੇਅਰੀ ਵਰਕਰ ਦਾ ਚਾਕੂ ਮਾਰ ਕੇ ਕਤਲ ਕਰਨ ਦੇ ਦੋਸ਼ ’ਚ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਦੱਸਿਆ ਕਿ ਜਨਕ ਪਟੇਲ ਆਕਲੈਂਡ ਦੇ ਸੈਂਡਰਿੰਘਮ ’ਚ ਰੋਜ਼ ਕਾਟੇਜ ਸੁਪਰੇਟ ਡੇਅਰੀ ’ਚ ਕੰਮ ਕਰਦੇ ਸਨ, ਬੁੱਧਵਾਰ ਰਾਤ 8 ਵਜੇ ਇਕ ਚੋਰ ਸਟੋਰ ’ਚ ਦਾਖ਼ਲ ਹੋਇਆ ਅਤੇ ਨਕਦੀ ਅਤੇ ਹੋਰ ਸਾਮਾਨ ਚੋਰੀ ਕਰ ਲੈ ਗਿਆ। ਜਨਕ ਨੇ ਚੋਰ ਦਾ 100 ਮੀਟਰ ਤੱਕ ਪਿੱਛਾ ਕੀਤਾ ਅਤੇ ਲਲਕਾਰਿਆ, ਜਿਸ ’ਤੇ ਚੋਰ ਅਤੇ ਉਸ ਦੇ ਸਾਥੀ ਨੇ ਚਾਕੂ ਕੱਢ ਲਿਆ ਅਤੇ ਜਨਕ ’ਤੇ ਕਈ ਵਾਰ ਕੀਤੇ। ਗੰਭੀਰ ਰੂਪ ’ਚ ਜ਼ਖ਼ਮੀ ਜਨਕ ਵਾਪਸ ਡੇਅਰੀ ਵੱਲ ਆਇਆ ਅਤੇ ਉਸ ਨੇ ਐਮਰਜੈਂਸੀ ਸੇਵਾਵਾਂ ਨੂੰ ਬੁਲਾਇਆ। ਬਾਅਦ ’ਚ ਹਸਪਤਾਲ ’ਚ ਜਨਕ ਦੀ ਮੌਤ ਹੋ ਗਈ। 

ਇਹ ਵੀ ਪੜ੍ਹੋ: ਦੁਖ਼ਦਾਈ ਖ਼ਬਰ: ਸੁਨਹਿਰੀ ਭਵਿੱਖ ਲਈ ਕੈਨੇਡਾ ਗਏ 20 ਸਾਲਾ ਭਾਰਤੀ ਵਿਦਿਆਰਥੀ ਦੀ ਸੜਕ ਹਾਦਸੇ 'ਚ ਮੌਤ

ਇਕ ਇੰਗਲਿਸ਼ ਵੈੱਬਸਾਈਟ ਦੀ ਰਿਪੋਰਟ ਮੁਤਾਬਕ ਦੋ ਵਿਅਕਤੀਆਂ ਵਿੱਚੋਂ, ਇੱਕ 34 ਸਾਲਾ ਵਿਅਕਤੀ ਉੱਤੇ ਕਤਲ ਅਤੇ ਡਕੈਤੀ ਦਾ ਦੋਸ਼ ਲਗਾਇਆ ਗਿਆ ਹੈ, ਜਦੋਂ ਕਿ ਇੱਕ 42 ਸਾਲਾ ਵਿਅਕਤੀ ਉੱਤੇ ਡਕੈਤੀ ਦਾ ਦੋਸ਼ ਲਗਾਇਆ ਗਿਆ ਹੈ। ਦੋਵਾਂ ਵਿਅਕਤੀਆਂ ਨੂੰ ਸ਼ਨੀਵਾਰ ਨੂੰ ਆਕਲੈਂਡ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਪੁਲਸ ਆਪਣੀ ਜਾਂਚ ਦੇ ਹਿੱਸੇ ਵਜੋਂ ਕਤਲੇਆਮ ਨਾਲ ਜੁੜੀ ਮੰਨੀ ਜਾਂਦੀ ਗੂੜ੍ਹੇ ਰੰਗ ਦੀ ਇਕ ਹੌਂਡਾ ਇੰਸਪਾਇਰ ਦੀ ਵੀ ਭਾਲ ਕਰ ਰਹੀ ਹੈ। ਪੁਲਸ ਨੇ ਕਿਹਾ ਕਿ ਘਟਨਾ ਵਾਪਰਨ ਤੋਂ ਪਹਿਲਾਂ ਇਸ ਨੂੰ ਇਲਾਕੇ ਵਿੱਚ ਕਈ ਵਾਰ ਦੇਖਿਆ ਗਿਆ ਸੀ। ਇੱਕ ਫੇਸਬੁੱਕ ਪੋਸਟ ਵਿੱਚ, ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ, ਜਿਸ ਦੇ ਹਲਕੇ ਵਿੱਚ ਡੇਅਰੀ ਆਉਂਦੀ ਹੈ, ਨੇ ਵੀ ਇਸ ਘਟਨਾ 'ਤੇ ਅਫ਼ਸੋਸ ਜਤਾਇਆ ਹੈ।

ਇਹ ਵੀ ਪੜ੍ਹੋ: ਕੈਨੇਡਾ 'ਚ ਕਤਲ ਕੀਤੇ ਗਏ ਪੰਜਾਬੀ ਮੁੰਡੇ ਦੇ ਪਿਓ ਦਾ ਪਹਿਲਾ ਬਿਆਨ ਆਇਆ ਸਾਹਮਣੇ, ਕਹੀ ਵੱਡੀ ਗੱਲ


author

cherry

Content Editor

Related News