ਨਿਊਜ਼ੀਲੈਂਡ ''ਚ ਭਾਰਤੀ ਮੂਲ ਦੀ ਮਹਿਲਾ ਅਧਿਆਪਕ ਦਾ ਕਤਲ

11/13/2017 3:29:18 AM

ਆਕਲੈਂਡ - ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ 'ਚ ਅਣਪਛਾਤੇ ਹਮਲਵਾਰ ਨੇ ਘਰ 'ਚ ਜ਼ਬਰਦਸਤੀ ਦਾਖਲ ਹੋ ਕੇ ਭਾਰਤੀ ਮੂਲ ਦੀ ਮਹਿਲਾ ਅਧਿਆਪਕ ਦਾ ਕਤਲ ਕਰ ਦਿੱਤਾ। 24 ਸਾਲ ਦੀ ਅਰਿਸ਼ਮਾ ਅਰਚਨਾ ਸਿੰਘ ਦੀ ਲਾਸ਼ ਐਤਵਾਰ ਸਵੇਰੇ ਡ੍ਰਾਇੰਗ ਰੂਮ 'ਚ ਮਿਲੀ। ਅਰਚਨਾ ਦੇ ਚਿਹਰੇ ਤੇ ਗਲੇ 'ਤੇ ਸੱਟਾਂ ਦੇ ਨਿਸ਼ਾਨ ਸਨ। ਪੁਲਸ ਮੁਤਾਬਕ ਹਮਲਾਵਰ ਉਸ ਦੇ ਘਰ ਜ਼ਬਰਦਸ਼ਤੀ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹਾ ਸੀ ਅਤੇ ਬਾਅਦ 'ਚ ਮਹਿਲਾ ਅਧਿਆਪਕ ਦੀ ਹੱਤਿਆ ਕਰ ਦਿੱਤੀ। 
ਮੀਡੀਆ ਰਿਪੋਰਟ ਮੁਤਾਬਕ ਅਰਚਨਾ ਦਾ 3 ਸਾਲ ਪਹਿਲਾਂ ਪਤੀ ਦੇ ਨਾਲ ਤਲਾਕ ਹੋ ਗਿਆ ਸੀ। ਉਹ ਆਪਣੀ ਧੀ ਅਤੇ ਮਾਤਾ-ਪਿਤਾ ਦੇ ਨਾਲ ਆਕਲੈਂਡ 'ਚ ਰਹਿੰਦੀ ਸੀ। ਘਟਨਾ ਦੇ ਦਿਨ ਉਸ ਦੇ ਮਾਤਾ-ਪਿਤਾ ਕਿਸੇ ਪਾਰਟੀ 'ਚ ਗਏ ਹੋਏ ਸਨ। ਉਥੇ ਅਰਚਨਾ ਵੀ ਦੇਰ ਰਾਤ ਕਿਸੇ ਦੀ ਜਨਮਦਿਨ ਪਾਰਟੀ ਤੋਂ ਵਾਪਸ ਆਈ ਸੀ। ਜਦੋਂ ਉਹ ਘਰ 'ਚ ਐਂਟਰ ਹੋਈ ਤਾਂ ਉਦੋਂ ਹਮਲਾਵਰ ਨੇ ਜ਼ਬਰਦਸ਼ਤੀ ਘਰ 'ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਉਸ ਦੀ ਹੱਤਿਆ ਕਰ ਦਿੱਤੀ। ਪੁਲਸ ਨੇ ਆਲੇ-ਦੁਆਲੇ ਦੇ ਲੋਕਾਂ ਤੋਂ ਪੁੱਛਗਿਛ ਕੀਤੀ, ਪਰ ਹਲੇਂ ਤੱਕ ਕੋਈ ਜਾਣਕਾਰੀ ਨਹੀਂ ਮਿਲ ਸਕੀ। ਪੁਲਸ ਨੇ ਕਿਹਾ ਕਿ ਜਲਦ ਹੀ ਹਮਲਾਵਰ ਦੀ ਪਛਾਣ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।


Related News