ਬ੍ਰਿਟੇਨ ''ਚ ਇਸ ਹਾਲਤ ''ਚ ਮਿਲੀ ਭਾਰਤੀ ਔਰਤ ਦੀ ਲਾਸ਼,ਦੇਖਣ ਵਾਲਿਆਂ ਦੇ ਖੜ੍ਹੇ ਹੋ ਗਏ ਲੂੰ-ਕੰਡੇ,ਪਤੀ ਗ੍ਰਿਫਤਾਰ(ਤਸਵੀਰ

01/20/2017 11:24:29 AM

ਲੰਡਨ— ਬ੍ਰਿਟੇਨ ''ਚ ਇਕ ਗਲੀ ''ਚ ਭਾਰਤੀ ਮੂਲ ਦੀ 46 ਸਾਲਾ ਔਰਤ ਕਿਰਨ ਡੌਡੀਆ ਦੀ ਲਾਸ਼ ਮਿਲਣ ਨਾਲ ਭਾਰਤੀ ਭਾਈਚਾਰੇ ਵਿਚ ਸੋਗ ਦੀ ਲਹਿਰ ਫੈਲ ਗਈ। ਕਿਰਨ ਦੀ ਲਾਸ਼ ਨੂੰ ਸੂਟਕੇਸ ''ਚ ਪਾ ਕੇ ਇਕ ਗਲੀ ''ਚ ਰੱਖਿਆ ਗਿਆ ਸੀ। ਲਾਸ਼ ਮਿਲਣ ਤੋਂ ਬਾਅਦ ਪੁਲਸ ਵਲੋਂ ਤੁਰੰਤ ਕਾਰਵਾਈ ਕਰਦਿਆਂ ਕਿਰਨ ਦੇ ਪਤੀ ਅਸ਼ਵਿਨ ਡੌਡੀਆ ਨੂੰ ਉਸ ਦੇ ਕਤਲ ਦੇ ਸ਼ੱਕ ''ਚ ਗ੍ਰਿਫਤਾਰ ਕਰ ਲਿਆ ਗਿਆ। 
ਜਾਣਕਾਰੀ ਮੁਤਾਬਕ ਇਕ ਵਿਅਕਤੀ ਨੇ ਮੰਗਲਵਾਰ ਨੂੰ ਲੀਸੈਸਟਰ ''ਚ ਕ੍ਰਾਮਰ ਸਟ੍ਰੀਟ ''ਚ ਇਕ ਸ਼ੱਕੀ ਸੂਟਕੇਸ ਦੇਖਿਆ ਤਾਂ ਇਸ ਸੰਬੰਧੀ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਵਲੋਂ ਜਦੋਂ ਸੂਟਕੇਸ ਖੋਲ੍ਹ ਕੇ ਦੇਖਿਆ ਗਿਆ ਤਾਂ ਉਸ ''ਚ ਇਕ ਔਰਤ ਦੀ ਲਾਸ਼ ਸੀ, ਜਿਸ ਦੀ ਪਛਾਣ ਭਾਰਤੀ ਮੂਲ ਦੀ ਕਿਰਨ ਵਜੋਂ ਹੋਈ। ਦੱਸਿਆ ਜਾ ਰਿਹਾ ਹੈ ਕਿ ਕਿਰਨ ਅਤੇ ਉਸ ਦੇ ਪਤੀ ਅਸ਼ਵਿਨ ਦੇ ਰਿਸ਼ਤੇ ਠੀਕ ਨਹੀਂ ਸਨ, ਜਿਸ ਦੇ ਚੱਲਦੇ ਉਨ੍ਹਾਂ ਨੇ 20 ਸਾਲਾਂ ਦੇ ਵਿਆਹ ਤੋਂ ਬਾਅਦ 2015 ਵਿਚ ਤਲਾਕ ਲੈ ਲਿਆ। ਉਨ੍ਹਾਂ ਦੇ ਦੋ ਬੇਟੇ ਹਨ। ਕਿਰਨ 17 ਸਾਲਾਂ ਤੋਂ ਨੈਕਸਟ ਕਾਲ ਸੈਂਟਰ ਵਿਚ ਕੰਮ ਕਰ ਰਹੀ ਸੀ। ਉਹ ਆਪਣੀ ਜ਼ਿੰਦਗੀ ਵਿਚ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੀ ਸੀ, ਜੋ ਉਸ ਦੇ ਪਤੀ ਨੂੰ ਮਨਜ਼ੂਰ ਨਹੀਂ ਸੀ। ਕਿਰਨ ਦੇ ਪਰਿਵਾਰ ਅਤੇ ਦੋਸਤਾਂ ਨੇ ਦੱਸਿਆ ਕਿ ਉਹ ਇਕ ਬਹੁਤ ਸ਼ਾਨਦਾਰ ਅਤੇ ਖੂਬਸੂਰਤ ਇਨਸਾਨ ਸੀ ਅਤੇ ਆਪਣੇ ਬੱਚਿਆਂ ਪ੍ਰਤੀ ਸਮਰਪਿਤ ਸੀ। ਉਸ ਦੇ ਇਕ ਗੁਆਂਢੀ ਨੇ ਕਿਹਾ ਕਿ ਇਹ ਘਟਨਾ ਇਕ ਡਰਾਉਣੀ ਫਿਲਮ ਵਰਗੀ ਪ੍ਰਤੀਤ ਹੁੰਦੀ ਹੈ। ਪਰਿਵਾਰ ਨੇ ਕਿਹਾ ਕਿ ਉਹ ਇਕ ਬਿਹਤਰੀਨ ਮਾਂ, ਧੀ ਅਤੇ ਭੈਣ ਸੀ। ਕਿਰਨ ਦੇ ਪਤੀ ਅਸ਼ਵਿਨ ਨੂੰ ਵੀਰਵਾਰ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ। ਕਿਰਨ ਦੀ ਲਾਸ਼ ਦੇ ਪੋਸਟਮਾਰਟਮ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਅਸਲ ਵਿਚ ਉਸ ਦੀ ਮੌਤ ਕਿਵੇਂ ਹੋਈ। ਪੁਲਸ ਉਕਤ ਗਲੀ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਦੀ ਵੀ ਜਾਂਚ ਕਰ ਰਹੀ ਹੈ। ਕਿਰਨ ਦੀ ਮੌਤ ਨਾਲ ਬ੍ਰਿਟੇਨ ਵੱਸਦੇ ਭਾਰਤੀ ਭਾਈਚਾਰੇ ਵਿਚ ਸੋਗ ਦੀ ਲਹਿਰ ਹੈ।

Kulvinder Mahi

News Editor

Related News