ਕੈਨੇਡਾ 'ਚ ਭਾਰਤੀ ਮੂਲ ਦੀ ਔਰਤ ਲਾਪਤਾ, ਪਰਿਵਾਰ ਚਿੰਤਤ
Friday, Sep 13, 2024 - 03:44 PM (IST)

ਸਰੀ : ਕੈਨੇਡਾ ਵਿਖੇ ਬੀ.ਸੀ. ਦੇ ਸਰੀ ਤੋਂ ਲਾਪਤਾ ਭਾਰਤੀ ਮੂਲ ਦੀ ਸ਼ਾਰਲੈਟ ਵਰਮਾ ਦੀ ਭਾਲ ਵਿਚ ਜੁਟੀ ਕੈਨੇਡੀਅਨ ਪੁਲਸ (ਆਰ.ਸੀ.ਐਮ.ਪੀ.) ਨੇ ਲੋਕਾਂ ਤੋਂ ਮਦਦ ਮੰਗੀ ਹੈ। ਪੁਲਸ ਮੁਤਾਬਕ 38 ਸਾਲ ਦੀ ਸ਼ਾਰਲੈਟ ਵਰਮਾ ਦੀ ਗੁੰਮਸ਼ੁਦਗੀ ਬਾਰੇ 19 ਅਗਸਤ ਨੂੰ ਰਿਪੋਰਟ ਦਰਜ ਕੀਤੀ ਗਈ ਸੀ। ਸਰੀ ਪੁਲਸ ਨੇ ਸ਼ਾਰਲੈਟ ਵਰਮਾ ਦਾ ਹੁਲੀਆ ਜਾਰੀ ਕਰਦਿਆਂ ਕਿਹਾ ਕਿ ਉਸ ਦਾ ਕੱਦ 5 ਫੁੱਟ 3 ਇੰਚ, ਸਰੀਰ ਪਤਲਾ ਅਤੇ ਗੂੜ੍ਹੇ ਭੂਰੇ ਵਾਲ ਹਨ। ਸੰਭਾਵਤ ਤੌਰ ’ਤੇ ਉਸ ਕੋਲ 2014 ਮਾਡਲ ਫੌਕਸਵੈਗਨ ਜੈਟਾ ਗੱਡੀ ਹੈ ਜਿਸ ਦੀ ਲਾਇਸੰਸ ਪਲੇਟ ‘ਜੀ ਐਸ 6 80ਬੀ’ ਦੱਸੀ ਜਾ ਰਹੀ ਹੈ।
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ 'ਚ ਬਿਨਾਂ ਮਨਜ਼ੂਰੀ ਦੇ ਹਸਪਤਾਲ ਨੇ ਬਜ਼ੁਰਗ ਸਿੱਖ ਦੀ ਕੱਟ ਦਿੱਤੀ ਦਾੜ੍ਹੀ, ਭਖਿਆ ਮਾਮਲਾ
ਸ਼ਾਰਲੈਟ ਦਾ ਪਰਿਵਾਰ ਚਿੰਤਤ
ਪੁਲਸ ਮੁਤਾਬਕ ਸ਼ਾਰਲੈਟ ਵਰਮਾ ਕਦੇ ਵੀ ਇਸ ਤਰੀਕੇ ਨਾਲ ਆਪਣੇ ਪਰਿਵਾਰ ਨਾਲ ਬਗੈਰ ਸੰਪਰਕ ਤੋਂ ਲੰਮਾ ਸਮਾਂ ਨਹੀਂ ਰਹੀ। ਉੱਧਰ ਪਰਿਵਾਰਕ ਮੈਂਬਰ ਉਸ ਦੀ ਸੁੱਖ ਸਾਂਦ ਪ੍ਰਤੀ ਚਿੰਤਤ ਹਨ। ਪੁਲਸ ਦਾ ਮੰਨਣਾ ਹੈ ਕਿ 28 ਅਗਸਤ ਨੂੰ ਸ਼ਾਰਲੈਟ ਵਰਮਾ ਨੂੰ ਲੈਂਗਲੀ ਦੇ ਸੈਂਡਲ ਗਾਰਡਨਜ਼ ਇਲਾਕੇ ਵਿਚ ਦੇਖਿਆ ਗਿਆ। ਸਰੀ ਪੁਲਸ ਦੇ ਮੀਡੀਆ ਰਿਲੇਸ਼ਨਜ਼ ਅਫਸਰ ਟੈਮੀ ਲੌਬ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਸ਼ਾਰਲੈਟ ਵਰਮਾ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਤੁਰੰਤ 604 599 0502 ’ਤੇ ਸੰਪਰਕ ਕਰੇ ਅਤੇ ਫਾਈਲ ਨੰਬਰ 2024-122922 ਦਾ ਜ਼ਿਕਰ ਲਾਜ਼ਮੀ ਤੌਰ ’ਤੇ ਕੀਤਾ ਜਾਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।