ਬ੍ਰਿਟੇਨ ’ਚ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਦੇ ਦੋਸ਼ ''ਚ ਭਾਰਤੀ ਮੂਲ ਦੀ ਔਰਤ ਨੂੰ ਜੇਲ੍ਹ

Tuesday, May 23, 2023 - 03:24 PM (IST)

ਲੰਡਨ (ਭਾਸ਼ਾ)- ਬ੍ਰਿਟੇਨ ਦੀ ਇੱਕ ਅਦਾਲਤ ਨੇ ਭਾਰਤੀ ਮੂਲ ਦੀ 41 ਸਾਲਾ ਔਰਤ ਨੂੰ ਦੇਸ਼ ਵਿੱਚ ਨਸ਼ੀਲੇ ਪਦਾਰਥਾਂ ਦੀ ਵੱਡੇ ਪੱਧਰ ‘ਤੇ ਸਪਲਾਈ ਕਰਨ ਦੀ ਸਾਜ਼ਿਸ਼ ਵਿੱਚ ਭੂਮਿਕਾ ਲਈ 4 ਸਾਲ 8 ਮਹੀਨੇ ਦੀ ਜੇਲ੍ਹ ਦੀ ਸਜ਼ਾ ਸੁਣਾਈ ਹੈ। ਐਲਿਸਬਰੀ ਕਰਾਊਨ ਕੋਰਟ ਦੀ ਇੱਕ ਜਿਊਰੀ ਨੇ 2 ਹਫ਼ਤਿਆਂ ਦੀ ਸੁਣਵਾਈ ਤੋਂ ਬਾਅਦ ਉੱਤਰੀ ਲੰਡਨ ਦੀ ਰਹਿਣ ਵਾਲੀ ਮਨਦੀਪ ਕੌਰ ਨੂੰ ਸ਼੍ਰੇਣੀ ਏ ਜਾਂ ਪਾਬੰਦੀਸ਼ੁਦਾ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਦੀ ਸਾਜ਼ਿਸ਼ ਰਚਨ ਦਾ ਦੋਸ਼ੀ ਪਾਇਆ।

ਇਹ ਵੀ ਪੜ੍ਹੋ: ਮਾਣ ਵਾਲੀ ਗੱਲ: ਭਾਰਤੀ ਮੂਲ ਦੇ ਸਮੀਰ ਪਾਂਡੇ ਸਿਡਨੀ ’ਚ ‘ਸਿਟੀ ਆਫ ਪੈਰਾਮਾਟਾ ਕੌਂਸਲ’ ਦੇ ਚੁਣੇ ਗਏ ‘ਲਾਰਡ ਮੇਅਰ’

ਸਾਊਥ ਈਸਟ ਰੀਜਨਲ ਆਰਗੇਨਾਈਜ਼ਡ ਕ੍ਰਾਈਮ ਯੂਨਿਟ (SEROCU) ਦੀ ਜਾਂਚ ਤੋਂ ਬਾਅਦ ਕੌਰ ਨੂੰ ਪਿਛਲੇ ਹਫ਼ਤੇ ਸਜ਼ਾ ਸੁਣਾਈ ਗਈ ਸੀ। ਜਾਂਚ ਵਿੱਚ ਪਾਇਆ ਗਿਆ ਕਿ ਔਰਤ ਨੇ ਉਸ ਅਪਰਾਧਿਕ ਸਮੂਹ ਲਈ ਕਈ ਯਾਤਰਾਵਾਂ ਕੀਤੀਆਂ, ਜੋ ਪੂਰੇ ਬ੍ਰਿਟੇਨ ਵਿਚ ਕੋਕੀਨ ਦੀ ਸਪਲਾਈ ਲਈ ਜ਼ਿੰਮੇਦਾਰ ਸੀ।

ਇਹ ਵੀ ਪੜ੍ਹੋ: 'ਸੁਪਰ ਫਰਟਾਈਲ ਮਦਰ', 28 ਦਿਨਾਂ ਦੇ ਵਕਫ਼ੇ 'ਚ 2 ਵਾਰ ਗਰਭਵਤੀ ਹੋਈ ਔਰਤ, ਦਿੱਤਾ ਧੀਆਂ ਨੂੰ ਜਨਮ


cherry

Content Editor

Related News