ਸਿੰਗਾਪੁਰ ''ਚ ਪੁਲਸ ਅਧਿਕਾਰੀ ''ਤੇ ਹਮਲਾ ਕਰਨ ਲਈ ਭਾਰਤੀ ਔਰਤ ਨੂੰ ਜੇਲ

06/26/2019 7:56:21 PM

ਸਿੰਗਾਪੁਰ— ਸਿੰਗਾਪੁਰ ਦੇ  ਇਕ ਪੁਲਸ ਅਧਿਕਾਰੀ 'ਤੇ ਹਮਲਾ ਕਰਨ ਲਈ ਭਾਰਤੀ ਮੂਲ ਦੀ 21 ਸਾਲਾ ਮਹਿਲਾ ਨੂੰ ਬੁੱਧਵਾਰ ਨੂੰ ਤਿੰਨ ਮਹੀਨੇ ਦੀ ਜੇਲ ਦੀ ਸਜ਼ਾ ਸੁਣਾਈ ਗਈ ਹੈ। ਔਰਤ ਨੇ ਇਹ ਹਮਲਾ ਉਸ ਵੇਲੇ ਕੀਤਾ ਜਦੋਂ ਕੁੱਟ-ਮਾਰ ਦੀ ਘਟਨਾ ਬਾਰੇ ਪੁਲਸ ਅਧਿਕਾਰੀ ਨੇ ਉਸ ਤੋਂ ਪੁੱਛਗਿੱਛ ਕਰਨ ਦੀ ਕੋਸ਼ਿਸ਼ ਕੀਤੀ। ਇਸ ਕੁੱਟ-ਮਾਰ ਦੀ ਘਟਨਾ 'ਚ 6 ਲੋਕ ਸ਼ਾਮਲ ਸਨ।

ਭਾਰਤੀ ਮੂਲ ਦੀ ਔਰਤ ਰੇਸ਼ਮੀ ਬੀ ਰਸ਼ਮੀ ਨੇ ਸਟੇਸ਼ਨ ਇੰਸਪੈਕਟਰ ਗੇਰਾਲਡ ਚਾਨ ਵੀ ਮਿੰਗ ਨੂੰ ਧੱਕਾ ਦਿੱਤਾ ਤੇ ਉਸ 'ਤੇ ਹਮਲਾ ਕੀਤਾ। ਜਿਸ ਵੇਲੇ ਇਹ ਘਟਨਾ ਹੋਈ ਉਸ ਵੇਲੇ ਪੁਲਸ ਇਕ ਸ਼ਾਪਿੰਗ ਮਾਲ 'ਚ ਔਰਤ ਤੋਂ 6 ਲੋਕਾਂ ਦੇ ਵਿਚਾਲੇ ਹੋਈ ਕੁੱਟ-ਮਾਰ ਬਾਰੇ ਪੁੱਛਗਿੱਛ ਕਰ ਰਹੀ ਸੀ। ਦ ਸਟ੍ਰੇਟ ਟਾਈਮਜ਼ ਨੇ ਖਬਰ ਦਿੱਤੀ ਕਿ ਰਸ਼ਮੀ ਨੇ ਹਮਲਾ ਕੀਤਾ, ਜਿਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਰਸ਼ਮੀ ਨੇ ਚਾਨ 'ਤੇ ਹਮਲਾ ਕਰਨ ਦਾ ਦੋਸ਼ ਸਵਿਕਾਰ ਕਰ ਲਿਆ ਹੈ।


Baljit Singh

Content Editor

Related News