ਬ੍ਰਿਟੇਨ : ਭਾਰਤੀ ਮੂਲ ਦੀ ਮਹਿਲਾ ਨੇ ਜਿੱਤਿਆ 23 ਸਾਲਾ ਪੁਰਾਣਾ ਤਲਾਕ ਦਾ ਕੇਸ, ਮਿਲੇ 85 ਕਰੋੜ ਰੁਪਏ

Friday, Jun 05, 2026 - 03:58 PM (IST)

ਬ੍ਰਿਟੇਨ : ਭਾਰਤੀ ਮੂਲ ਦੀ ਮਹਿਲਾ ਨੇ ਜਿੱਤਿਆ 23 ਸਾਲਾ ਪੁਰਾਣਾ ਤਲਾਕ ਦਾ ਕੇਸ, ਮਿਲੇ 85 ਕਰੋੜ ਰੁਪਏ

ਲੰਡਨ: ਬ੍ਰਿਟੇਨ ਦੇ ਕਾਨੂੰਨੀ ਇਤਿਹਾਸ ਵਿੱਚ ਸਭ ਤੋਂ ਲੰਬੇ ਸਮੇਂ ਤੱਕ ਚੱਲੇ ਤਲਾਕ ਦੇ ਮਾਮਲਿਆਂ ਵਿੱਚੋਂ ਇੱਕ ਦਾ ਆਖਰਕਾਰ ਨਿਪਟਾਰਾ ਹੋ ਗਿਆ ਹੈ। ਭਾਰਤੀ ਮੂਲ ਦੀ ਵਰਸ਼ਾ ਗੋਹਿਲ ਨੇ ਆਪਣੇ ਸਾਬਕਾ ਪਤੀ ਵਿਰੁੱਧ 23 ਸਾਲਾਂ ਤੱਕ ਚੱਲੀ ਕਾਨੂੰਨੀ ਲੜਾਈ ਜਿੱਤ ਲਈ ਹੈ, ਜਿਸ ਤੋਂ ਬਾਅਦ ਅਦਾਲਤ ਨੇ ਉਸ ਨੂੰ 6.6 ਮਿਲੀਅਨ ਪੌਂਡ (ਲਗਭਗ 85 ਕਰੋੜ ਰੁਪਏ) ਦਾ ਸੈਟਲਮੈਂਟ ਦੇਣ ਦਾ ਹੁਕਮ ਦਿੱਤਾ ਹੈ।

ਵਰਸ਼ਾ ਅਤੇ ਭਦਰੇਸ਼ ਗੋਹਿਲ ਦਾ ਵਿਵਾਦ ਸਾਲ 2002 ਵਿੱਚ ਸ਼ੁਰੂ ਹੋਇਆ ਸੀ, ਜਦੋਂ ਵਰਸ਼ਾ ਨੇ ਆਪਣੇ ਪਤੀ 'ਤੇ ਬੇਵਫ਼ਾਈ ਅਤੇ ਗਲਤ ਵਿਵਹਾਰ ਦੇ ਦੋਸ਼ ਲਗਾਉਂਦੇ ਹੋਏ ਤਲਾਕ ਦੀ ਅਰਜ਼ੀ ਦਿੱਤੀ ਸੀ। ਉਸ ਸਮੇਂ ਉਹ ਬਹੁਤ ਘੱਟ ਰਕਮ (2.7 ਲੱਖ ਪੌਂਡ) 'ਤੇ ਸਹਿਮਤ ਹੋ ਗਈ ਸੀ, ਪਰ ਬਾਅਦ ਵਿੱਚ ਉਸ ਨੂੰ ਸ਼ੱਕ ਹੋਇਆ ਕਿ ਉਸ ਦੇ ਪਤੀ ਨੇ ਆਪਣੀ ਅਸਲੀ ਜਾਇਦਾਦ ਨੂੰ ਲੁਕਾਇਆ ਹੈ। ਸਾਲ 2007 ਵਿੱਚ ਮਾਮਲੇ ਨੇ ਨਵਾਂ ਮੋੜ ਲਿਆ, ਜਦੋਂ ਵਰਸ਼ਾ ਨੇ ਪੁਰਾਣੇ ਸਮਝੌਤੇ ਨੂੰ ਰੱਦ ਕਰਨ ਲਈ ਅਦਾਲਤ ਦਾ ਦਰਵਾਜ਼ਾ ਖੜਕਾਇਆ। ਜਾਂਚ ਵਿੱਚ ਸਾਹਮਣੇ ਆਇਆ ਕਿ ਭਦਰੇਸ਼ ਨੇ ਦੁਨੀਆ ਭਰ ਵਿੱਚ ਲਗਭਗ 28 ਮਿਲੀਅਨ ਪੌਂਡ (ਅਰਬਾਂ ਰੁਪਏ) ਦੀ ਜਾਇਦਾਦ ਲੁਕਾ ਕੇ ਰੱਖੀ ਸੀ। 2011 ਵਿੱਚ ਭਦਰੇਸ਼ ਨੂੰ ਮਨੀ ਲਾਂਡਰਿੰਗ ਅਤੇ ਧੋਖਾਧੜੀ ਦਾ ਦੋਸ਼ੀ ਪਾਏ ਜਾਣ ਤੋਂ ਬਾਅਦ ਨਾਈਜੀਰੀਆ ਵਿੱਚ 10 ਸਾਲ ਦੀ ਸਜ਼ਾ ਸੁਣਾਈ ਗਈ ਸੀ।

ਪੜ੍ਹੋ ਇਹ ਅਹਿਮ ਖ਼ਬਰ-  ਇਟਲੀ 'ਚ ਵੱਡਾ ਸੰਕਟ; 18,000 ਦੇ ਕਰੀਬ ਜਵਾਕ ਹੋਏ ਲਾਪਤਾ! ਵਿਦੇਸ਼ੀ ਬੱਚਿਆਂ ਦੀ ਗਿਣਤੀ ਸਭ ਤੋਂ ਵੱਧ

ਲੰਬੀ ਕਾਨੂੰਨੀ ਲੜਾਈ ਦੌਰਾਨ ਭਦਰੇਸ਼ ਨੇ ਦਲੀਲ ਦਿੱਤੀ ਸੀ ਕਿ ਫ੍ਰੀਜ਼ ਕੀਤੀ ਗਈ ਜਾਇਦਾਦ ਉਸ ਦੀ ਨਹੀਂ ਸੀ, ਜਦਕਿ ਵਰਸ਼ਾ ਦਾ ਕਹਿਣਾ ਸੀ ਕਿ ਇਹ ਜਾਇਦਾਦ ਉਨ੍ਹਾਂ ਦੇ ਵਿਆਹ ਦੌਰਾਨ ਬਣਾਈ ਗਈ ਸੀ। ਜਸਟਿਸ ਵਿਲੀਅਮਜ਼ ਨੇ ਫੈਸਲਾ ਸੁਣਾਉਂਦਿਆਂ ਭਦਰੇਸ਼ ਨੂੰ 'ਬੇਈਮਾਨ' ਕਰਾਰ ਦਿੱਤਾ ਅਤੇ 61 ਸਾਲਾ ਵਰਸ਼ਾ ਦੇ ਪੱਖ ਵਿੱਚ ਫੈਸਲਾ ਸੁਣਾਇਆ। ਅਦਾਲਤ ਨੇ ਮੰਨਿਆ ਕਿ ਜਾਇਦਾਦ ਦਾ ਕੁਝ ਹਿੱਸਾ ਉਨ੍ਹਾਂ ਜਾਇਜ਼ ਕਾਰੋਬਾਰਾਂ ਤੋਂ ਆਇਆ ਸੀ ਜੋ ਵਿਆਹ ਦੌਰਾਨ ਚੱਲ ਰਹੇ ਸਨ, ਇਸ ਲਈ ਵਰਸ਼ਾ ਦਾ ਉਸ 'ਤੇ ਹੱਕ ਹੈ। ਵਰਸ਼ਾ ਦੀ ਇਹ ਲੜਾਈ ਬ੍ਰਿਟੇਨ ਦੀ ਸੁਪਰੀਮ ਕੋਰਟ ਤੱਕ ਪਹੁੰਚੀ ਸੀ। ਸੁਪਰੀਮ ਕੋਰਟ ਦੇ ਜੱਜਾਂ ਨੇ ਉਸ ਨੂੰ ਵਿੱਤੀ ਸਮਝੌਤਿਆਂ ਨੂੰ ਦੁਬਾਰਾ ਖੋਲ੍ਹਣ ਅਤੇ ਨਵੇਂ ਦਾਅਵੇ ਕਰਨ ਦੀ ਇਜਾਜ਼ਤ ਦਿੱਤੀ ਸੀ, ਜਿਸ ਤੋਂ ਬਾਅਦ ਹੁਣ ਉਸ ਨੂੰ ਇਹ ਵੱਡੀ ਸਫਲਤਾ ਮਿਲੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News