ਨਿੱਝਰ ਕਤਲ ਅਤੇ ‘ਸਤਲੁਜ’ ਮਗਰੋਂ ਖਾਲਿਸਤਾਨ ਦੀ ਚਰਚਾ ਮੁੜ ਸੁਰਖੀਆਂ ''ਚ, ਏਜੰਸੀਆਂ ਦੀ ਵਧੀ ਚਿੰਤਾ

Thursday, Jul 16, 2026 - 07:39 AM (IST)

ਨਿੱਝਰ ਕਤਲ ਅਤੇ ‘ਸਤਲੁਜ’ ਮਗਰੋਂ ਖਾਲਿਸਤਾਨ ਦੀ ਚਰਚਾ ਮੁੜ ਸੁਰਖੀਆਂ ''ਚ, ਏਜੰਸੀਆਂ ਦੀ ਵਧੀ ਚਿੰਤਾ

ਲੰਡਨ (ਸਰਬਜੀਤ ਸਿੰਘ ਬਨੂੜ) : ਕੈਨੇਡਾ ਵਿੱਚ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਤੋਂ ਬਾਅਦ ਸਿੱਖ ਭਾਈਚਾਰੇ ਨਾਲ ਜੁੜੇ ਮੁੱਦੇ ਅੰਤਰਰਾਸ਼ਟਰੀ ਪੱਧਰ ’ਤੇ ਲਗਾਤਾਰ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਇਸ ਦੇ ਨਾਲ ਹੀ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ਅਤੇ 1990 ਦੇ ਦਹਾਕੇ ਦੌਰਾਨ ਪੰਜਾਬ ਵਿੱਚ ਕਥਿਤ ਗੈਰ-ਕਾਨੂੰਨੀ ਕਤਲਾਂ ਅਤੇ ਲਾਪਤਾ ਹੋਣ ਦੇ ਮਾਮਲਿਆਂ ’ਤੇ ਆਧਾਰਿਤ ਫ਼ਿਲਮ ‘ਸਤਲੂਜ’ ਨੇ ਵੀ ਸਿੱਖ ਇਤਿਹਾਸ, ਮਨੁੱਖੀ ਅਧਿਕਾਰਾਂ ਅਤੇ ਇਨਸਾਫ਼ ਨਾਲ ਜੁੜੇ ਸਵਾਲਾਂ ਨੂੰ ਮੁੜ ਕੇਂਦਰ ਵਿੱਚ ਲਿਆ ਦਿੱਤਾ ਹੈ। ਇਨ੍ਹਾਂ ਦੋਵਾਂ ਘਟਨਾਵਾਂ ਦੇ ਸੰਦਰਭ ਵਿੱਚ ਪੰਜਾਬ ਅਤੇ ਵਿਦੇਸ਼ਾਂ ਵਿੱਚ ਪੰਥਕ ਮੁੱਦਿਆਂ ਬਾਰੇ ਚਰਚਾ ਵਿੱਚ ਇੱਕ ਵਾਰ ਫਿਰ ਤੇਜ਼ ਦਿੱਖ ਰਹੀ ਹੈ ਤੇ ਦੁਜੇ ਪਾਸੇ ਪੰਜਾਬ ਪੁਲਸ ਤੇ ਸੁਰੱਖਿਆ ਏਜੰਸੀਆਂ ਦੀ ਚਿੰਤਾ ਵਿੱਚ ਵਾਧਾ ਹੋਇਆ ਹੈ ਤੇ ਕਈ ਰਿਟਾਇਰਡ ਅਫ਼ਸਰ ਨੂੰ ਬੀਤੇ ਹੋਏ ਗੁਨਾਹਾਂ ਕੀਰ ਮੁੜ ਡਰ ਸਤਾਉਣ ਲੱਗਿਆ ਜਾਪ ਰਿਹਾ ਹੈ।

ਇਹ ਵੀ ਪੜ੍ਹੋ : ਭਾਰਤੀ ਮੈਗੀ ਸਿਹਤ ਲਈ ਖਤਰਨਾਕ ! ਵਾਇਰਲ ਪੋਸਟ 'ਚ UK ਤੇ ਭਾਰਤ ਦੀ 'ਮੈਗੀ' 'ਚ ਫਰਕ ਨੇ ਕੀਤਾ ਹੈਰਾਨ
 
ਭਾਰਤ ਵਿੱਚ ਫ਼ਿਲਮ ਦੇ ਪ੍ਰਦਰਸ਼ਨ ’ਤੇ ਪਾਬੰਦੀਆਂ ਦੇ ਬਾਵਜੂਦ ਯੂਨਾਈਟਿਡ ਕਿੰਗਡਮ, ਕੈਨੇਡਾ, ਅਮਰੀਕਾ ਅਤੇ ਯੂਰਪ ਦੇ ਕਈ ਗੁਰਦੁਆਰਿਆਂ ਅਤੇ ਸਿੱਖ ਸੰਸਥਾਵਾਂ ਵੱਲੋਂ ਇਸ ਦੀਆਂ ਕਮਿਊਨਿਟੀ ਸਕ੍ਰੀਨਿੰਗਾਂ ਕੀਤੀਆਂ ਜਾ ਰਹੀਆਂ ਹਨ। ਯੂਕੇ ਦੇ ਗੁਰੂ ਸਿੰਘ ਸਭਾ ਸਾਊਥਾਲ ਅਤੇ ਗੁਰੂ ਨਾਨਕ ਗੁਰਦੁਆਰਾ ਸਮੈਦਿਕ ਸਮੇਤ ਕਈ ਗੁਰਦੁਆਰਿਆਂ ਵਿੱਚ ਵੱਡੀਆਂ ਸਕਰੀਨਾਂ ਰਾਹੀਂ ਸੰਗਤ ਨੂੰ ਫ਼ਿਲਮ ਵਿਖਾਈ ਜਾ ਰਹੀ ਹੈ। ਸਕ੍ਰੀਨਿੰਗਾਂ ਦੌਰਾਨ ਕਈ ਦਰਸ਼ਕ ਭਾਵੁਕ ਨਜ਼ਰ ਆਏ ਅਤੇ ਭਾਈ ਜਸਵੰਤ ਸਿੰਘ ਖਾਲੜਾ ਦੀ ਯਾਦ ਵਿੱਚ ਅਰਦਾਸ ਕਰਦਿਆਂ ਇਨਸਾਫ਼ ਦੀ ਮੰਗ ਕਰਦੇ ਦਿਖਾਈ ਦਿੱਤੇ।
ਉੱਧਰ, ਹਰੀਕੇ ਪੱਤਣ ਵਿਖੇ ਕਰਵਾਏ ਗਏ ਅਰਦਾਸ ਸਮਾਗਮ ਵਿੱਚ ਉਨ੍ਹਾਂ ਪਰਿਵਾਰਾਂ ਨੇ ਵੀ ਸ਼ਮੂਲੀਅਤ ਕੀਤੀ, ਜਿਨ੍ਹਾਂ ਦੇ ਆਪਣੇ ਪਰਿਵਾਰਕ ਮੈਂਬਰ 1990 ਦੇ ਦਹਾਕੇ ਦੌਰਾਨ ਕਥਿਤ ਤੌਰ ’ਤੇ ਅਣਪਛਾਤੀਆਂ ਲਾਸ਼ਾਂ ਵਜੋਂ ਸਸਕਾਰ ਕੀਤੇ ਜਾਣ ਦੇ ਮਾਮਲਿਆਂ ਨਾਲ ਜੁੜੇ ਦੱਸੇ ਜਾਂਦੇ ਹਨ। ਸਮਾਗਮ ਦੌਰਾਨ ਕਈ ਪਰਿਵਾਰਾਂ ਨੇ ਆਪਣੀਆਂ ਵਿਥਿਆਵਾਂ ਸਾਂਝੀਆਂ ਕਰਦਿਆਂ ਭਾਵੁਕ ਹੋ ਕੇ ਆਪਣਾ ਦਰਦ ਬਿਆਨ ਕੀਤਾ। ਆਪਣੀਆਂ ਗੱਲਾਂ ਰੱਖਦਿਆਂ ਕਈਆਂ ਦੀਆਂ ਅੱਖਾਂ ਨਮ ਹੋ ਗਈਆਂ ਅਤੇ ਉਨ੍ਹਾਂ ਨੇ ਇਨਸਾਫ਼ ਦੀ ਮੰਗ ਦੁਹਰਾਉਂਦਿਆਂ ਅਕਾਲ ਤਖ਼ਤ ਸਾਹਿਬ ਤੋਂ ਪੀੜਤ ਪਰਿਵਾਰਾਂ ਦੀ ਆਵਾਜ਼ ਸੁਣਨ ਅਤੇ ਇਤਿਹਾਸ ਨਾਲ ਜੁੜੇ ਸਵਾਲਾਂ ’ਤੇ ਧਿਆਨ ਦੇਣ ਦੀ ਅਪੀਲ ਕੀਤੀ। ਸਮਾਗਮ ਵਿੱਚ ਸ਼ਾਮਲ ਕੁਝ ਪਰਿਵਾਰਾਂ ਨੇ ਆਪਣੇ ਨਾਲ ਹੋਏ ਕਥਿਤ ਅਣਮਨੁੱਖੀ ਵਤੀਰੇ ਅਤੇ ਉਸ ਦੌਰ ਦੇ ਤਜਰਬਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਦਹਾਕਿਆਂ ਬੀਤ ਜਾਣ ਦੇ ਬਾਵਜੂਦ ਉਨ੍ਹਾਂ ਨੂੰ ਅਜੇ ਵੀ ਇਨਸਾਫ਼ ਦੀ ਉਡੀਕ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਜ਼ਖ਼ਮ ਅਜੇ ਵੀ ਅੱਲੇ  ਹਨ ਅਤੇ ਸੱਚ ਸਾਹਮਣੇ ਆਉਣਾ ਲਾਜ਼ਮੀ ਹੈ।

PunjabKesari

ਪੰਥਕ ਜਥੇਬੰਦੀਆਂ ਅਤੇ ਕਈ ਸਿੱਖ ਬੁੱਧੀਜੀਵੀਆਂ ਦਾ ਮੰਨਣਾ ਹੈ ਕਿ ਭਾਈ ਨਿੱਜਰ ਦੇ ਕਤਲ ਅਤੇ ‘ਸਤਲੂਜ’ ਫ਼ਿਲਮ ਨੇ ਨਵੀਂ ਪੀੜ੍ਹੀ ਵਿੱਚ ਪੰਜਾਬ ਦੇ ਇਤਿਹਾਸ, ਮਨੁੱਖੀ ਅਧਿਕਾਰਾਂ ਅਤੇ ਉਸ ਦੌਰ ਦੀਆਂ ਘਟਨਾਵਾਂ ਬਾਰੇ ਜਾਣਨ ਦੀ ਦਿਲਚਸਪੀ ਵਧਾਈ ਹੈ। ਦੂਜੇ ਪਾਸੇ, ਇਸ ਵਿਸ਼ੇ ’ਤੇ ਵੱਖ-ਵੱਖ ਸਿਆਸੀ ਅਤੇ ਸਮਾਜਿਕ ਧਿਰਾਂ ਦੇ ਵਿਚਾਰ ਇੱਕੋ ਜਿਹੇ ਨਹੀਂ ਹਨ ਅਤੇ ਇਸ ਸਬੰਧੀ ਬਹਿਸ ਜਾਰੀ ਹੈ। ਪੰਜਾਬ ਤੋਂ ਬੀਜੇਪੀ ਦੇ ਕੇਂਦਰੀ ਲੀਡਰ ਪੰਜਾਬ ਵਿੱਚ ਵਾਪਰੇ ਕਤਲੇਆਮ ਨੂੰ ਮਨਫੀ ਕਰਨ ਵਿੱਚ ਰੁੱਝੇ ਦਿੱਖ ਰਹੇ ਹਨ। ਭਾਵੇਂ ਕਿ ਬਹੁਤੇ ਇਸ ਨੂੰ ਬੀਤੇ ਦਿਆਂ ਗੱਲਾਂ ਦੱਸ ਰਹੇ ਹਨ ਪਰੰਤੂ ਇਨ੍ਹਾਂ ਘਟਨਾਵਾਂ ਨੇ ਪੰਜਾਬ ਨਾਲ ਜੁੜੇ ਪੰਥਕ ਅਤੇ ਰਾਜਨੀਤਿਕ ਮੁੱਦਿਆਂ ਨੂੰ ਮੁੜ ਜਨਤਕ ਚਰਚਾ ਦਾ ਹਿੱਸਾ ਬਣਾਇਆ ਹੈ ਤੇ ਇਸ ਕਾਰਨ ਸੁਰੱਖਿਆ ਅਤੇ ਖੁਫ਼ੀਆ ਏਜੰਸੀਆਂ ਦੀ ਨਿਗਰਾਨੀ ਅਤੇ ਸਰਗਰਮੀਆਂ ਵੀ ਵਧੀਆਂ ਦਿੱਖ ਰਹੀਆਂ ਹਨ ਤੇ ਰਾਤ ਦੀ ਨੀਂਦ ਹਰਾਮ ਹੋਈ ਪਈ ਹੈ। ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਅਤੇ ‘ਸਤਲੂਜ’ ਫ਼ਿਲਮ ਨੇ ਸਿੱਖ ਇਤਿਹਾਸ, ਮਨੁੱਖੀ ਅਧਿਕਾਰਾਂ, ਇਨਸਾਫ਼ ਅਤੇ ਪੰਥਕ ਮੁੱਦਿਆਂ ਬਾਰੇ ਚਰਚਾ ਨੂੰ ਇੱਕ ਵਾਰ ਫਿਰ ਕੇਂਦਰ ਵਿੱਚ ਲਿਆ ਦਿੱਤਾ ਹੈ। ਆਉਣ ਵਾਲੇ ਸਮੇਂ ਵਿੱਚ ਇਹ ਬਹਿਸ ਕਿਸ ਰੁਖ਼ ਵੱਲ ਵਧਦੀ ਹੈ, ਇਸ ਦਾ ਫ਼ੈਸਲਾ ਸਮਾਂ ਹੀ ਕਰੇਗਾ। ਹਾਲਾਂਕਿ, ਕਈ ਪੰਥਕ ਜਥੇਬੰਦੀਆਂ ਅਤੇ ਸਿਆਸੀ ਲੋਕਾਂ  ਦਾ ਮੰਨਣਾ ਹੈ ਕਿ ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਅਤੇ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ’ਤੇ ਆਧਾਰਿਤ ਫ਼ਿਲਮ ‘ਸਤਲੂਜ’ ਤੋਂ ਬਾਅਦ ਪੰਜਾਬ ਵਿੱਚ ਖ਼ਾਲਿਸਤਾਨ ਨਾਲ ਸਬੰਧਤ ਚਰਚਾ ਇੱਕ ਵਾਰ ਫਿਰ ਜਨਤਕ ਵਿਚਾਰ-ਵਟਾਂਦਰੇ ਦਾ ਹਿੱਸਾ ਬਣੀ ਹੋਈ ਹੈ।

ਇਹ ਵੀ ਪੜ੍ਹੋ : ਰੇਲ ਯਾਤਰੀਆਂ ਲਈ ਖ਼ੁਸ਼ਖਬਰੀ: IRCTC ਦੀ ਨਵੀਂ ਵੈੱਬਸਾਈਟ ਦਾ ਬੀਟਾ ਵਰਜਨ ਲਾਂਚ, ਸੁਪਰਫਾਸਟ ਹੋਵੇਗੀ ਟਿਕਟ ਬੁਕਿੰਗ

ਜ਼ਿਕਰਯੋਗ ਹੈ ਕਿ ਭਾਈ ਹਰਦੀਪ ਸਿੰਘ ਨਿੱਜਰ ਖਾਲਿਸਤਾਨ ਦੇ ਹੱਕ ਵਿੱਚ ਰਾਏਸ਼ੁਮਾਰੀ ਮੁਹਿੰਮ ਨਾਲ ਜੁੜੇ ਹੋਏ ਸਨ, ਜਦਕਿ ਭਾਈ ਜਸਵੰਤ ਸਿੰਘ ਖਾਲੜਾ ਨੇ 1990 ਦੇ ਦਹਾਕੇ ਦੌਰਾਨ ਕਥਿਤ ਤੌਰ ’ਤੇ ਅਣਪਛਾਤੀਆਂ ਲਾਸ਼ਾਂ ਵਜੋਂ ਸਸਕਾਰ ਕੀਤੇ ਗਏ ਲੋਕਾਂ ਦੇ ਮਾਮਲਿਆਂ ਨੂੰ ਉਜਾਗਰ ਕਰਦਿਆਂ ਇਨਸਾਫ਼ ਦੀ ਮੰਗ ਕੀਤੀ ਸੀ। ਉਨ੍ਹਾਂ ਦੇ ਸਮਰਥਕ ਅਤੇ ਕਈ ਮਨੁੱਖੀ ਅਧਿਕਾਰ ਕਾਰਕੁਨ ਮੰਨਦੇ ਹਨ ਕਿ ਇਨ੍ਹਾਂ ਸਰਗਰਮੀਆਂ ਕਾਰਨ ਹੀ ਦੋਵੇਂ ਨਿਸ਼ਾਨੇ ’ਤੇ ਆਏ ਅਤੇ ਉਨ੍ਹਾਂ ਦੀ ਮੌਤ ਇਨ੍ਹਾਂ ਮੁੱਦਿਆਂ ਨਾਲ ਜੁੜੀ ਹੋਈ ਸੀ। ਦੂਜੇ ਪਾਸੇ, ਇਨ੍ਹਾਂ ਮਾਮਲਿਆਂ ਬਾਰੇ ਵੱਖ-ਵੱਖ ਧਿਰਾਂ ਦੇ ਆਪਣੇ-ਆਪਣੇ ਨਜ਼ਰੀਏ ਹਨ ਅਤੇ ਚਰਚਾ ਅਜੇ ਵੀ ਜਾਰੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News