ਬ੍ਰਿਟੇਨ: ਭਾਰਤੀ ਮੂਲ ਦੇ ਪੁਲਸ ਅਧਿਕਾਰੀ ਨੂੰ ਝੂਠੀ ਗਵਾਈ ਦੇ ਦੋਸ਼ ''ਚ ਹੋਈ ਜੇਲ

01/11/2020 9:43:22 PM

ਲੰਡਨ- ਬ੍ਰਿਟੇਨ ਵਿਚ ਇਕ ਵਿਅਕਤੀ ਨੂੰ ਪੰਜ ਸਾਲਾ ਬੱਚੀ ਦੇ ਸ਼ੋਸ਼ਣ ਕਰਨ ਦੇ ਝੂਠੇ ਮਾਮਲੇ ਵਿਚ ਫਸਾਉਣ ਦੇ ਦੋਸ਼ ਵਿਚ ਭਾਰਤੀ ਮੂਲ ਦੇ ਪੁਲਸ ਕਾਂਸਟੇਬਲ ਨੂੰ ਤਿੰਨ ਸਾਲ ਦੀ ਸਜ਼ਾ ਸੁਣਾਈ ਗਈ ਹੈ। ਮੈਟ੍ਰੋਪੋਲਿਟਨ ਪੁਲਸ ਅਧਿਕਾਰੀ ਹਿਤੇਸ਼ ਲਖਾਨੀ ਨੇ ਪੱਛਮੀ ਲੰਡਨ ਵਿਚ ਸਥਾਨਕ ਅਥਾਰਟੀ ਲਈ ਸੜਕ ਦੀ ਸਫਾਈ ਕਰਨ ਵਾਲੇ ਕਰਮਚਾਰੀ 'ਤੇ ਬੱਚੀ ਦਾ ਯੌਨ ਸ਼ੋਸ਼ਣ ਕਰਨ ਦਾ ਦੋਸ਼ ਲਾਇਆ ਗਿਆ ਸੀ।

ਪੁਲਸ ਅਧਿਕਾਰੀ ਦਾ ਉਸ ਨਾਲ ਬਗੀਚੇ ਦੀ ਸਫਾਈ ਨੂੰ ਲੈ ਕੇ ਝਗੜਾ ਹੋ ਗਿਆ ਸੀ। 42 ਸਾਲ ਦਾ ਲਖਾਨੀ ਉਸ ਵੇਲੇ ਡਿਊਟੀ 'ਤੇ ਨਹੀਂ ਸੀ ਤੇ ਉਸ ਨੇ ਸਤੰਬਰ 2018 ਵਿਚ ਪੁਲਸ ਨੂੰ ਫੋਨ ਕਰਕੇ ਦੱਸਿਆ ਕਿ ਉਸ ਨੇ ਦੇਖਿਆ ਹੈ ਕਿ ਇਕ ਵਿਅਕਤੀ ਪੰਜ ਸਾਲਾ ਬੱਚੀ ਨੂੰ ਝਾੜੀਆਂ ਵਿਚ ਬੁਲਾ ਰਿਹਾ ਹੈ। ਉਸ ਵੇਲੇ ਬੱਚੀ ਦੀ ਮਾਂ ਲੰਡਨ ਦੇ ਉਪ-ਨਗਰੀ ਅਕਸਬ੍ਰਿਜ ਵਿਚ ਗਲੀ ਵਿਚ ਜਾ ਰਹੀ ਸੀ। ਉਸ ਨੂੰ ਕਿੰਗਸਟਨ ਕ੍ਰਾਊਨ ਕੋਰਟ ਨੇ ਸ਼ੁੱਕਰਵਾਰ ਨੂੰ ਨਿਆ ਦੀ ਪ੍ਰਕਿਰਿਆ ਦੀ ਦੁਰਵਰਤੋਂ ਕਰਨ ਦੇ ਜੁਰਮ ਵਿਚ ਸਜ਼ਾ ਸੁਣਾਈ ਗਈ ਹੈ। ਬ੍ਰਿਟੇਨ ਦੀ ਕ੍ਰਾਊਨ ਪ੍ਰੋਸੀਕਿਊਸ਼ਨ ਸੇਵਾ ਦੇ ਸੀਨੀਅਰ ਪ੍ਰੋਸੀਕਿਊਟਰ ਡੇਵਿਡ ਡੇਵਿਸ ਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਇਹ ਮਾਮਲਾ ਯਾਦ ਦਿਵਾਏਗਾ ਕਿ ਕੋਈ ਵੀ ਕਾਨੂੰਨ ਤੋਂ ਉਪਰ ਨਹੀਂ ਹੈ। ਉਹਨਾਂ ਨੇ ਕਿਹਾ ਕਿ ਇਸ ਮਾਮਲੇ ਦਾ ਸਭ ਤੋਂ ਚਿੰਤਾਯੋਗ ਪਹਿਲੂ ਇਹ ਹੈ ਕਿ ਪੁਲਸ ਅਧਿਕਾਰੀ ਦੇ ਤੌਰ 'ਤੇ ਲਖਾਨੀ ਨੂੰ ਗੰਭੀਰ ਦੋਸ਼ ਵਿਚ ਭਰੋਸੇਯੋਗ ਗਵਾਹ ਦੇ ਤੌਰ 'ਤੇ ਦਿਖਾਇਆ ਗਿਆ। ਇਸ ਮਾਮਲੇ ਵਿਚ ਸ਼ੱਕੀ ਦੀ ਪਛਾਣ ਹੋ ਗਈ ਸੀ ਪਰ ਅਸੀਂ ਇਹ ਸਾਬਿਤ ਕਰਨ ਵਿਚ ਸਫਲ ਰਹੇ ਕਿ ਲਖਾਨੀ ਦੀ ਗਵਾਹੀ ਪੂਰੀ ਤਰ੍ਹਾਂ ਨਾਲ ਕਾਲਪਨਿਕ ਹੈ।


Related News