ਯੂਕੇ 'ਚ ਜਬਰ ਜ਼ਿਨਾਹ ਦੇ ਦੋਸ਼ 'ਚ ਭਾਰਤੀ ਮੂਲ ਦੇ ਵਿਦਿਆਰਥੀ ਨੂੰ ਸੁਣਾਈ ਗਈ ਸਜ਼ਾ
Sunday, Jun 18, 2023 - 04:19 PM (IST)

ਲੰਡਨ (ਭਾਸ਼ਾ)- ਯੂਕੇ ਵਿਚ ਭਾਰਤੀ ਮੂਲ ਦੇ 20 ਸਾਲਾ ਵਿਦਿਆਰਥੀ ਨੂੰ ਨਸ਼ੇ ਵਿਚ ਟੱਲੀ ਔਰਤ ਨਾਲ ਜਬਰ ਜ਼ਿਨਾਹ ਕਰਨ ਦੇ ਦੋਸ਼ ਹੇਠ ਛੇ ਸਾਲ ਤੋਂ ਵੱਧ ਦੀ ਸਜ਼ਾ ਸੁਣਾਈ ਗਈ। ਪਿਛਲੇ ਸਾਲ ਜਦੋਂ ਇਹ ਘਟਨਾ ਵਾਪਰੀ ਸੀ, ਉਦੋਂ ਔਰਤ ਵੇਲਜ਼ ਵਿੱਚ ਦੋਸਤਾਂ ਨਾਲ ਰਾਤ ਨੂੰ ਬਾਹਰ ਘੁੰਮ ਰਹੀ ਸੀ। ਸੀਸੀਟੀਵੀ ਫੁਟੇਜ ਵਿੱਚ ਪ੍ਰੀਤ ਵਿਕਲ ਨੂੰ "ਨਸ਼ੇ 'ਚ ਟੱਲੀ" ਔਰਤ ਨੂੰ ਆਪਣੀਆਂ ਬਾਹਾਂ ਵਿੱਚ ਭਰ ਕੇ ਕਾਰਡਿਫ ਸਿਟੀ ਸੈਂਟਰ ਲਿਜਾਂਦੇ ਦਿਖਾਇਆ ਗਿਆ ਹੈ। ਸਾਊਥ ਵੇਲਜ਼ ਪੁਲਸ ਦੁਆਰਾ ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਕਿਹਾ ਗਿਆ ਕਿ ਪ੍ਰੀਤ ਨੇ ਜਬਰ ਜ਼ਿਨਾਹ ਦਾ ਦੋਸ਼ ਸਵੀਕਾਰ ਕੀਤਾ ਅਤੇ ਇੱਕ ਨੌਜਵਾਨ ਅਪਰਾਧੀ ਸੰਸਥਾ ਵਿੱਚ ਉਸਨੂੰ ਛੇ ਸਾਲ ਅਤੇ ਨੌਂ ਮਹੀਨੇ ਦੀ ਸਜ਼ਾ ਸੁਣਾਈ ਗਈ।
ਇੱਕ ਇੰਜੀਨੀਅਰਿੰਗ ਵਿਦਿਆਰਥੀ ਪ੍ਰੀਤ ਔਰਤ ਨੂੰ ਉਸ ਸਮੇਂ ਮਿਲਿਆ ਜਦੋਂ ਉਹ ਕਾਰਡਿਫ ਸਿਟੀ ਸੈਂਟਰ ਵਿੱਚ ਦੋਸਤਾਂ ਨਾਲ ਨਾਈਟ ਆਊਟਿੰਗ 'ਤੇ ਸੀ। ਡਿਟੈਕਟਿਵ ਕਾਂਸਟੇਬਲ ਨਿਕ ਵੁੱਡਲੈਂਡ ਨੇ ਕਿਹਾ ਕਿ "ਇਸ ਤਰ੍ਹਾਂ ਦੇ ਅਜਨਬੀ ਹਮਲੇ ਕਾਰਡਿਫ ਵਿੱਚ ਬਹੁਤ ਹੀ ਅਸਧਾਰਨ ਹਨ ਪਰ ਪ੍ਰੀਤ ਵਿਕਲ ਦੇ ਰੂਪ ਵਿਚ ਸਾਡੇ ਕੋਲ ਇੱਕ ਖਤਰਨਾਕ ਵਿਅਕਤੀ ਸੀ,"। ਵੁੱਡਲੈਂਡ ਦੇ ਹਵਾਲੇ ਨਾਲ ਕਿਹਾ ਗਿਆ ਕਿ, “ਉਸ ਨੇ ਇੱਕ ਨਸ਼ੇੜੀ ਅਤੇ ਕਮਜ਼ੋਰ ਮੁਟਿਆਰ ਦਾ ਫਾਇਦਾ ਉਠਾਇਆ ਜੋ ਆਪਣੇ ਦੋਸਤਾਂ ਤੋਂ ਵੱਖ ਹੋ ਗਈ ਸੀ।
ਪੜ੍ਹੋ ਇਹ ਅਹਿਮ ਖ਼ਬਰ-ਯੂਕੇ ਦੇ PM ਰਿਸ਼ੀ ਸੁਨਕ ਗੈਰ-ਕਾਨੂੰਨੀ ਪ੍ਰਵਾਸੀਆਂ 'ਤੇ ਛਾਪੇਮਾਰੀ 'ਚ ਹੋਏ ਸ਼ਾਮਲ, 100 ਤੋਂ ਵੱਧ ਲੋਕ ਗ੍ਰਿਫ਼ਤਾਰ
ਦਿ ਸਨ ਅਖਬਾਰ ਦੀ ਰਿਪੋਰਟ ਅਨੁਸਾਰ ਸਰਕਾਰੀ ਵਕੀਲ ਮੈਥਿਊ ਕੋਬੇ ਨੇ ਕਿਹਾ ਕਿ ਯੂਨੀਵਰਸਿਟੀ ਦਾ ਵਿਦਿਆਰਥੀ ਪੀੜਤ ਨੂੰ ਟੇਲੀਬੋੰਟ ਵਿਖੇ ਆਪਣੇ ਕਮਰੇ ਵਿੱਚ ਲੈ ਆਇਆ, ਜਦਕਿ ਪੀੜਤਾ ਆਪਣੀ ਸਹਿਮਤੀ ਦੇਣ ਵਿੱਚ ਅਸਮਰੱਥ ਸੀ। ਅਫਸਰਾਂ ਨੇ ਸੀਸੀਟੀਵੀ ਦੀ ਇੱਕ ਵਿਆਪਕ ਜਾਂਚ ਕੀਤੀ ਅਤੇ ਇਹ ਫੁਟੇਜ ਸੀ, ਨਾਲ ਹੀ ਪੀੜਤ ਨਾਲ ਇੱਕ ਇੰਸਟਾਗ੍ਰਾਮ ਸੰਦੇਸ਼ ਐਕਸਚੇਂਜ ਦੇ ਕੀਤ ਗਿਆ ਸੀ, ਜਿਸ ਕਾਰਨ ਪ੍ਰੀਤ ਦੀ ਪਛਾਣ ਕੀਤੀ ਗਈ ਅਤੇ ਉਸਨੂੰ ਗ੍ਰਿਫਤਾਰ ਕੀਤਾ ਗਿਆ। ਉਸਨੇ ਆਪਣੇ ਬਿਸਤਰ 'ਤੇ ਉਸ ਦੀ "ਫੋਟੋ" ਵੀ ਲਈ। ਪ੍ਰੀਤ ਦੋ ਤਿਹਾਈ ਸਜ਼ਾ ਹਿਰਾਸਤ ਵਿਚ ਅਤੇ ਬਾਕੀ ਲਾਇਸੈਂਸ 'ਤੇ ਕੱਟੇਗਾ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।