ਭਾਰਤੀ ਮੂਲ ਦੇ ਦੱਖਣੀ ਅਫਰੀਕੀ ਫਿਲਮ ਨਿਰਮਾਤਾ ਅਨੰਤ ਸਿੰਘ GACC ’ਚ ਨਿਯੁਕਤ
Saturday, Jan 25, 2025 - 04:36 PM (IST)
ਜੋਹਾਨਸਬਰਗ (ਏਜੰਸੀ)- ਭਾਰਤੀ ਮੂਲ ਦੇ ਦੱਖਣੀ ਅਫ਼ਰੀਕੀ ਫਿਲਮ ਨਿਰਮਾਤਾ ਅਨੰਤ ਸਿੰਘ ਨੂੰ ਗਲੋਬਲ ਆਰਟਸ ਐਂਡ ਕਲਚਰ ਕੌਂਸਲ (GACC) ਵਿਚ ਨਿਯੁਕਤ ਕੀਤਾ ਗਿਆ ਹੈ। ਦਾਵੋਸ ’ਚ ਵਿਸ਼ਵ ਆਰਥਿਕ ਫੋਰਮ (WEF) ਦੇ ਸੈਸ਼ਨ ਦੌਰਾਨ ਬੁੱਧਵਾਰ ਨੂੰ GACC ਦੀ ਸ਼ੁਰੂਆਤ ਕੀਤੀ ਗਈ। ਰੰਗਭੇਦ, HIV/AIDS ਅਤੇ ਲਿੰਗ-ਆਧਾਰਿਤ ਹਿੰਸਾ ਵਿਰੁੱਧ ਆਵਾਜ਼ ਉਠਾਉਣ ਵਾਲੀਆਂ ਸਿੰਘ ਦੀਆਂ ਫਿਲਮਾਂ ਨੇ ਉਨ੍ਹਾਂ ਨੂੰ ਕਈ ਅੰਤਰਰਾਸ਼ਟਰੀ ਪੁਰਸਕਾਰ ਦਿਵਾਏ ਹਨ।
ਇਹ ਵੀ ਪੜ੍ਹੋ: ਟਰੰਪ ਦੀ ਟੀਮ 'ਚ ਭਾਰਤੀਆਂ ਦਾ ਦਬਦਬਾ, ਵ੍ਹਾਈਟ ਹਾਊਸ 'ਚ ਹੋਈ ਇਸ ਸ਼ਖਸ ਦੀ ਐਂਟਰੀ
ਇਨ੍ਹਾਂ ’ਚੋਂ ਇਕ ਫ਼ਿਲਮ ਨੈਲਸਨ ਮੰਡੇਲਾ ਦੇ ਜੀਵਨ ’ਤੇ ਆਧਾਰਿਤ ‘ਲੌਂਗ ਵਾਕ ਟੂ ਫ੍ਰੀਡਮ’ ਵੀ ਹੈ। ਉਨ੍ਹਾਂ ਨੂੰ 2001 ’ਚ WEF ਦੇ ਕ੍ਰਿਸਟਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। WEF ਦੇ ਸਹਿ-ਸੰਸਥਾਪਕ ਹਿਲਡੇ ਸ਼ਵਾਬ ਅਤੇ ਪ੍ਰੋ. ਕਲਾਊਸ ਸ਼ਵਾਬ ਨੇ ਗਲੋਬਲ ਆਰਟਸ ਐਂਡ ਕਲਚਰਲ ਕੌਂਸਲ ਦੀ ਸਥਾਪਨਾ ਕੀਤੀ। ਸਿੰਘ ਨੂੰ ਦੁਨੀਆ ਭਰ ਦੇ ਹੋਰ ਉੱਘੇ ਕਲਾ ਅਤੇ ਸੱਭਿਆਚਾਰਕ ਦਿੱਗਜਾਂ ਦੇ ਨਾਲ ਕੌਂਸਲ ’ਚ ਨਿਯੁਕਤ ਕੀਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8