ਸਿੰਗਾਪੁਰ ''ਚ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਦੋਸ਼ ''ਚ ਭਾਰਤੀ ਵਿਅਕਤੀ ਨੂੰ ਜੁਰਮਾਨੇ ਦਾ ਨਾਲ ਹੋਈ ਜੇਲ੍ਹ
Saturday, Jul 29, 2023 - 02:59 PM (IST)

ਸਿੰਗਾਪੁਰ (ਭਾਸ਼ਾ)- ਭਾਰਤੀ ਮੂਲ ਦੇ 45 ਸਾਲਾ ਸਿੰਗਾਪੁਰੀ ਨਾਗਰਿਕ ਨੂੰ ਪੁਲਸ ਨਾਕੇ ਤੋਂ ਭੱਜਣ, ਸ਼ਰਾਬ ਦੇ ਨਸ਼ੇ ਵਿਚ ਗੱਡੀ ਚਲਾਉਣ ਅਤੇ ਆਪਣੀ ਕਾਰ ਨੂੰ ਸੜਕ 'ਤੇ ਛੱਡਣ ਦੇ ਦੋਸ਼ ਵਿਚ 3 ਹਫ਼ਤਿਆਂ ਦੀ ਜੇਲ੍ਹ ਅਤੇ 6,800 ਸਿੰਗਾਪੁਰੀ ਡਾਲਰ (ਐੱਸ.ਜੀ.ਡੀ.) ਦੇ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ। ਮਾਨਿਕਮ ਵਰਥਰਾਜ ਨਾਮ ਦੇ ਵਿਅਕਤੀ ਨੂੰ 'ਸ਼ਰਾਬ ਪੀ ਕੇ ਗੱਡੀ ਚਲਾਉਣ' ਅਤੇ ਆਪਣੀ ਕਾਰ ਨੂੰ ਅਜਿਹੀ ਹਾਲਤ ਵਿੱਚ ਛੱਡਣ ਦਾ ਦੋਸ਼ੀ ਠਹਿਰਾਇਆ ਗਿਆ, ਜਿਸ ਨਾਲ ਸੜਕ 'ਤੇ ਚੱਲਣ ਵਾਲੇ ਹੋਰ ਲੋਕਾਂ ਨੂੰ ਅਸੁਵਿਧਾ ਹੋਈ।
ਚੈਨਲ ਨਿਊਜ਼ ਏਸ਼ੀਆ ਦੀ ਰਿਪੋਰਟ ਮੁਤਾਬਕ ਵਰਥਰਾਜ ਨੂੰ ਸ਼ੁੱਕਰਵਾਰ ਨੂੰ 3 ਹਫ਼ਤਿਆਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਅਤੇ ਉਸ 'ਤੇ 6,800 SGD ਦਾ ਜੁਰਮਾਨਾ ਲਗਾਇਆ ਗਿਆ। ਰਿਪੋਰਟ ਮੁਤਾਬਕ ਦੋਸ਼ੀ 'ਤੇ 42 ਮਹੀਨਿਆਂ ਲਈ ਗੱਡੀ ਚਲਾਉਣ 'ਤੇ ਵੀ ਪਾਬੰਦੀ ਲਗਾਈ ਗਈ ਹੈ। ਖ਼ਬਰਾਂ ਮੁਤਾਬਕ ਇਹ ਘਟਨਾ 22 ਸਤੰਬਰ 2019 ਨੂੰ ਵਾਪਰੀ ਸੀ।