ਭਾਰਤੀ ਮੂਲ ਦੇ ਸਾਇੰਸਦਾਨ ਨੇ ਕੋਵਿਡ-19 ਦੇ ਇਲਾਜ ਲਈ 4 ਦਵਾਈਆਂ ਦੀ ਕੀਤੀ ਪਛਾਣ

05/05/2020 11:42:43 PM

ਵਾਸ਼ਿੰਗਟਨ - ਅਮਰੀਕਾ ਵਿਚ ਭਾਰਤੀ ਮੂਲ ਦੇ ਇਕ ਸਾਇੰਸਦਾਨ ਅਤੇ ਉਨ੍ਹਾਂ ਦੀ ਟਮ ਨੇ ਕੋਵਿਡ-19 ਦੇ ਇਲਾਜ ਲਈ ਰੇਮਡੇਸਿਵਿਰ ਸਮੇਤ 4 ਸੰਭਾਵਿਤ ਕੀਟਾਣੂ ਰੋਕੂ ਦਵਾਈਆਂ ਦੀ ਪਛਾਣ ਕੀਤੀ ਹੈ। ਇਹ ਦਵਾਈਆਂ ਨਵੇਂ ਕੋਰੋਨਾਵਾਇਰਸ ਨੂੰ ਮਨੁੱਖੀ ਸਰੀਰ ਦੇ ਅੰਦਰ ਆਪਣੀ ਪ੍ਰਤੀਕਿ੍ਰਤੀ ਬਣਾਉਣ ਤੋਂ ਰੋਕਣ ਵਿਚ ਕਾਰਗਰ ਹੋ ਸਕਦੀਆਂ ਹਨ। ਇਨਾਂ ਦਵਾਈਆਂ ਵਿਚ ਸ਼ਾਮਲ ਰੇਮਡੇਸਿਵਿਰ ਨੂੰ ਇਬੋਲਾ ਦੇ ਇਲਾਜ ਲਈ ਵਿਕਸਤ ਕੀਤਾ ਗਿਆ ਸੀ। ਅਮਰੀਕਾ ਦੀ ਮਿਸੌਰੀ ਯੂਨੀਵਰਸਿਟੀ ਵਿਚ ਐਸੋਸੀਏਟ ਪ੍ਰੋਫੈਸਰ ਕਮਲਿੰਦਰ ਸਿੰਘ ਅਤੇ ਉਨ੍ਹਾਂ ਦੇ ਸਹਿ-ਕਰਮੀਆਂ ਨੇ ਕੋਵਿਡ-19 ਦੇ ਇਲਾਜ ਵਿਚ ਰੇਮਡੇਸਿਵਿਰ, 5-ਫਲੂਓਰੋਓਰਾਸਿਲ, ਰਿਬਾਵਿਰੀਨ ਅਤੇ ਫੈਵੀਪਿਰਾਵਿਰ ਦੇ ਪ੍ਰਭਾਵ ਨੂੰ ਜਾਂਚ ਲਈ ਕੰਪਿਊਟਰ ਆਧਾਰਿਤ ਦਵਾਈ ਡਿਜ਼ਾਇਨ ਦਾ ਇਸਤੇਮਾਲ ਕੀਤਾ।

ਪੈਥੋਜੰਸ ਮੈਗਜ਼ੀਨ ਵਿਚ ਪ੍ਰਕਾਸ਼ਿਤ ਅਧਿਐਨ ਰਿਪੋਰਟ ਵਿਚ ਪਾਇਆ ਗਿਆ ਕਿ ਸਾਰੀਆਂ 4 ਦਵਾਈਆਂ ਕੋਰੋਨਾਵਾਇਰਸ ਦੇ ਆਰ. ਐਨ. ਏ. ਪ੍ਰੋਟੀਨ ਨੂੰ ਨਵੇਂ ਕੋਰੋਨਾਵਾਇਰਸ ਦੀ ਜੀਨੋਮ ਕਾਪੀਆਂ ਬਣਾਉਣ ਤੋਂ ਰੋਕਣ ਲਈ ਪ੍ਰਭਾਵਸ਼ਾਲੀ ਹੈ। ਸਿੰਘ ਨੇ ਆਖਿਆ ਕਿ ਕੋਵਿਡ-19 ਦੇ ਇਲਾਜ ਵਿਚ ਸਾਡਾ ਉਦੇਸ਼ ਡਾਕਟਰਾਂ ਨੂੰ ਵਿਕਲਪ ਉਪਲੱਬਧ ਕਰਾਉਣ ਵਿਚ ਮਦਦ ਕਰਨ ਅਤੇ ਇਨਫੈਕਸ਼ਨ ਤੋਂ ਪੀੜਤ ਰੋਗੀਆਂ ਦੀ ਸਿਹਤ ਵਿਚ ਯੋਗਦਾਨ ਦੇਣ ਦਾ ਹੈ। ਖੋਜਕਾਰਾਂ ਨੇ ਆਖਿਆ ਕਿ ਪ੍ਰਯੋਗਸ਼ਾਲਾ ਵਿਚ ਰੋਗੀਆਂ 'ਤੇ ਅਜੋ ਹੋਰ ਪ੍ਰਯੋਗ ਦੀ ਜ਼ਰੂਰਤ ਹੈ ਤਾਂ ਜੋ ਇਹ ਸਪੱਸ਼ਟ ਹੋ ਸਕੇ ਕਿ ਸੰਭਾਵਿਤ ਇਲਾਜ ਵਾਇਰਸ ਦੇ ਆਰ. ਐਨ. ਓ. ਪੋਲੀਮਰੇਜ਼ ਦੇ ਪ੍ਰਤੀ ਕਿਸ ਤਰ੍ਹਾਂ ਦੀ ਪ੍ਰਤੀਕਿਰਿਆ ਵਿਅਕਤ ਕਰਦਾ ਹੈ।


Khushdeep Jassi

Content Editor

Related News