ਭਾਰਤੀ ਮੂਲ ਦੇ ਪਾਦਰੀ ਨੂੰ ਇੰਗਲੈਂਡ ’ਚ ਕੀਤਾ ਗਿਆ ਬਿਸ਼ਪ ਨਿਯੁਕਤ

11/15/2021 9:24:02 AM

ਲੰਡਨ (ਭਾਸ਼ਾ) : ਦੱਖਣੀ ਭਾਰਤ ਦੇ ਸੀਰੀਅਨ ਆਰਥੋਡਾਕਸ ਚਰਚ ਵਿਚ ਵੱਡੇ ਹੋਏ ਇਕ ਭਾਰਤੀ ਮੂਲ ਦੇ ਪਾਦਰੀ ਨੂੰ ਮੱਧ ਇੰਗਲੈਂਡ ਵਿਚ ਲੌਫਬੋਰੋ ਦਾ ਨਵਾਂ ਬਿਸ਼ਪ ਨਿਯੁਕਤ ਕੀਤਾ ਗਿਆ ਹੈ। ਰੇਵਰੇਂਡ ਮਲਾਇਲ ਲੁਕੋਸ ਵਰਗੀਸ ਮੁਥੱਲੀ ਦੱਖਣੀ ਇੰਗਲੈਂਡ ਦੇ ਰੋਚੈਸਟਰ ਵਿਚ ਸਥਿਤ ਸੈਂਟ ਮਾਰਕ ਗਿਲਿੰਘਮ ਚਰਚ ਦੇ ਪਾਦਰੀ ਹਨ। ਉਨ੍ਹਾਂ ਨੂੰ ਸਾਜੂ ਦੇ ਨਾਮ ਤੋਂ ਜਾਣਿਆ ਜਾਂਦਾ ਹੈ।

ਇਹ ਵੀ ਪੜ੍ਹੋ : ਕੈਨੇਡਾ ਹਰ ਮਹੀਨੇ ਦੇ ਰਿਹੈ 8500 ਤੋਂ ਵਧੇਰੇ ਭਾਰਤੀਆਂ ਨੂੰ PR, ਇਸ ਸਾਲ ਟੁੱਟਣਗੇ ਸਾਰੇ ਰਿਕਾਰਡ

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਇਕ ਬਿਆਨ ਮੁਤਾਬਕ ਲੀਸੈਸਟਰ ਡਾਓਸੀ ਦੇ ਰੂਪ ਵਿਚ ਸਾਜੂ ਦੀ ਨਿਯੁਕਤੀ ਨੂੰ ਮਹਾਰਾਣੀ ਐਲਿਜ਼ਾਬੈਥ ਦੂਜੀ ਵੱਲੋਂ ਪ੍ਰਵਾਣਿਤ ਕੀਤਾ ਗਿਆ ਹੈ। ਡਾਊਨਿੰਗ ਸਟ੍ਰੀਟ ਵੱਲੋਂ ਜਾਰੀ ਬਿਆਨ ਮੁਤਾਬਕ ਮਹਾਰਾਣੀ ਨੇ ਸੈਂਟ ਮਾਰਕ ਗਿਲਿੰਘਮ ਚਰਚ ਦੇ ਪਾਦਰੀ ਰੇਵਰੇਂਡ ਮਲਾਇਲ ਲੁਕੋਸ ਵਰਗੀਸ ਮੁਥੱਲੀ (ਸਾਜੂ) ਨੂੰ ਲੌਫਬੋਰੋ ਦਾ ਨਵਾਂ ਬਿਸ਼ਪ ਨਿਯੁਕਤ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਪ੍ਰਦਾਨ ਕਰ ਦਿੱਤੀ ਹੈ।

ਇਹ ਵੀ ਪੜ੍ਹੋ : 1 ਮਿੰਟ ਟਰੇਨ ਲੇਟ ਹੋਣ 'ਤੇ ਕੰਪਨੀ ਨੇ ਤਨਖ਼ਾਹ 'ਚੋ ਕੱਟੇ 36 ਰੁਪਏ, ਡਰਾਈਵਰ ਨੇ ਉਲਟਾ ਠੋਕਿਆ 14 ਲੱਖ ਦਾ ਦਾਅਵਾ

ਕੇਰਲ ਵਿਚ ਜੰਮੇ ਸਾਜੂ ਨੇ ਬੈਂਗਲੁਰੂ ਵਿਚ ਦੱਖਣੀ-ਏਸ਼ੀਆ ਬਾਈਬਲ ਕਾਲਜ ਵਿਚ ਸਿੱਖਿਆ ਪ੍ਰਾਪਤ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਨੇ ਵਿਕਿਲਫ ਹਾਲ, ਆਕਸਫੋਰਡ ਵਿਚ ਮਿਨੀਸਟਰੀ ਲਈ ਸਿਖਲਾਈ ਪ੍ਰਾਪਤ ਕੀਤੀ। ਉਨ੍ਹਾਂ ਨੇ ਬਲੈਕਬਰਨ ਸੂਬੇ ਵਿਚ ਸੈਂਟ ਥਾਮਸ, ਲੈਂਕੇਸਟਰ ਵਿਚ ਆਪਣੀ ਸੇਵਾ ਦਿੱਤੀ, ਜਿਸ ਤੋਂ ਬਾਅਦ 2009 ਵਿਚ ਇੰਗਲੈਂਡ ਦੀ ਚਰਚ ਵਿਚ ਉਨ੍ਹਾਂ ਨੂੰ ਪਾਦਰੀ ਨਿਯੁਕਤ ਕੀਤਾ ਗਿਆ।ਸਾਜੂ ਇੰਗਲੈਂਡ ਦੀ ਕਿਸੇ ਚਰਚ ਵਿਚ ਬਿਸ਼ਪ ਨਿਯੁਕਤ ਹੋਣ ਵਾਲੇ ਸਭ ਤੋਂ ਯੁਵਾ ਬਿਸ਼ਪ ਹੋਣਗੇ, ਜਦੋਂ ਅਗਲੇ ਸਾਲ 42 ਸਾਲ ਦੀ ਉਮਰ ਵਿਚ ਉਨ੍ਹਾਂ ਦੀ ਨਿਯੁਕਤ ਹੋਵੇਗੀ।

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News