ਯੂਕੇ ''ਚ ਭਾਰਤੀ ਮੂਲ ਦਾ ਪੁਲਸ ਅਧਿਕਾਰੀ ਮਹਿਲਾ ਡਰਾਈਵਰ ਨਾਲ ''ਅਸ਼ਲੀਲ'' ਵਿਵਹਾਰ ਦਾ ਦੋਸ਼ੀ ਪਾਇਆ ਗਿਆ

12/02/2022 6:03:02 PM

ਲੰਡਨ (ਭਾਸ਼ਾ)- ਲੰਡਨ ਵਿੱਚ ‘ਰੋਡ ਰੇਜ’ ਦੀ ਇੱਕ ਘਟਨਾ ਵਿੱਚ ਭਾਰਤੀ ਮੂਲ ਦੇ ਇਕ ਸਿਖਿਆਰਥੀ ਪੁਲਸ ਅਧਿਕਾਰੀ ਨੂੰ ਇੱਕ ਮਹਿਲਾ ਡਰਾਈਵਰ ਪ੍ਰਤੀ ‘ਅਸ਼ਲੀਲ’ ਅਤੇ ‘ਹਮਲਾਵਰ’ ਵਿਵਹਾਰ ਕਰਨ ਦਾ ਦੋਸ਼ੀ ਪਾਇਆ ਗਿਆ। ਸਕਾਟਲੈਂਡ ਯਾਰਡ (ਲੰਡਨ ਪੁਲਸ ਦਾ ਹੈੱਡਕੁਆਰਟਰ) ਦਾ ਟਰੇਨੀ ਡਿਟੈਕਟਿਵ ਕਾਂਸਟੇਬਲ ਅਜੀਤਪਾਲ ਲੋਟੇ ਬੁੱਧਵਾਰ ਨੂੰ ਇੱਥੇ ਵੈਸਟਮਿੰਸਟਰ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਹੋਇਆ ਅਤੇ ਉਸ 'ਤੇ ਯੂਕੇ ਦੇ ਪਬਲਿਕ ਆਰਡਰ ਐਕਟ ਦੀ ਧਾਰਾ 4ਏ ਦੇ ਤਹਿਤ ਇੱਕ ਅਪਰਾਧ ਦਾ ਦੋਸ਼ ਲਗਾਇਆ ਗਿਆ। 

ਪੜ੍ਹੋ ਇਹ ਅਹਿਮ ਖ਼ਬਰ-ਜਦੋਂ ਅਜੀਬ ਸਵਾਲ ਪੁੱਛਣ 'ਤੇ ਭੜਕੇ ਜੈਸਿੰਡਾ ਅਰਡਰਨ ਤੇ ਸਨਾ ਮਾਰਿਨ, ਦਿੱਤਾ ਕਰਾਰਾ ਜਵਾਬ (ਵੀਡੀਓ)

ਲੋਟੇ ਮੈਟਰੋਪੋਲੀਟਨ ਪੁਲਸ ਦੀ ਦੱਖਣ ਪੂਰਬੀ ਕਮਾਂਡ ਯੂਨਿਟ ਨਾਲ ਜੁੜਿਆ ਹੋਇਆ ਹੈ। ਲੋਟੇ ਨੂੰ ਇੱਕ ਔਰਤ ਨਾਲ ਵਿਵਾਦ ਵਿਚ ਸ਼ਾਮਲ ਪਾਇਆ ਗਿਆ ਜੋ ਦੂਜੀ ਗੱਡੀ ਚਲਾ ਰਹੀ ਸੀ। ਬਹਿਸ ਦੌਰਾਨ ਲੋਟੇ ਨੇ ਆਪਣਾ ਵਾਰੰਟ ਕਾਰਡ ਪੇਸ਼ ਕੀਤਾ ਅਤੇ ਔਰਤ ਨੂੰ ਆਪਣੀ ਕਾਰ ਅੱਗੇ ਲਿਜਾਣ ਲਈ ਕਿਹਾ। ਮੈਟਰੋਪੋਲੀਟਨ ਪੁਲਸ ਦੀ ਦੱਖਣ-ਪੂਰਬੀ ਕਮਾਂਡ ਯੂਨਿਟ ਦੇ ਚੀਫ਼ ਸੁਪਰਡੈਂਟ ਟ੍ਰੇਵਰ ਲੋਰੀ ਨੇ ਕਿਹਾ ਕਿ ਲੋਟੇ ਦਾ ਵਿਵਹਾਰ ਬਿਲਕੁਲ ਅਣਉਚਿਤ ਸੀ। ਉਸਨੇ ਆਪਣੇ ਆਪ ਨੂੰ ਇੱਕ ਅਧਿਕਾਰੀ ਵਜੋਂ ਪੇਸ਼ ਕੀਤਾ ਅਤੇ ਮਹਿਲਾ ਡਰਾਈਵਰ ਨਾਲ ਉਸ ਦਾ ਰਵੱਈਆ ਰੁੱਖਾ ਅਤੇ ਹਮਲਾਵਰ ਸੀ, ਜੋ ਉਸਦੇ ਵਿਵਹਾਰ ਤੋਂ ਇੰਨੀ ਘਬਰਾ ਗਈ ਸੀ ਕਿ ਉਸਨੇ ਪੁਲਸ ਨੂੰ ਸੂਚਿਤ ਕੀਤਾ, ਇਹ ਸੋਚਦੇ ਹੋਏ ਕਿ ਉਹ ਇੱਕ ਜਾਅਲੀ ਪੁਲਸ ਅਧਿਕਾਰੀ ਹੋ ਸਕਦਾ ਹੈ। 

ਪੜ੍ਹੋ ਇਹ ਅਹਿਮ ਖ਼ਬਰ-ਇਟਲੀ : ਬੈਂਕ 'ਚ ਫ਼ਿਲਮੀ ਢੰਗ ਨਾਲ 10 ਲੱਖ ਯੂਰੋ ਦੀ ਠੱਗੀ, 35 ਲੋਕਾਂ ਖ਼ਿਲਾਫ਼ ਕੇਸ ਦਰਜ਼

ਲੋਰੀ ਨੇ ਕਿਹਾ ਕਿ ਮੈਟਰੋਪਾਲਟੀਨ ਪੁਲਸ ਪੇਸ਼ੇਵਰ ਰਵੱਈਆ, ਇਮਾਨਦਾਰੀ, ਹਿੰਮਤ ਅਤੇ ਇਮਾਨਦਾਰੀ ਦੀਆਂ ਕਦਰਾਂ ਕੀਮਤਾਂ ਤੋਂ ਪ੍ਰੇਰਿਤ ਹੈ।ਅਸੀਂ ਸਿਰਫ਼ ਸਭ ਤੋਂ ਵਧੀਆ ਚਾਹੁੰਦੇ ਹਾਂ। ਅਸੀਂ ਅਤੇ ਜਨਤਾ ਉਮੀਦ ਕਰਦੇ ਹਾਂ ਕਿ ਸਾਡੇ ਕਰਮਚਾਰੀ ਮਿਸਾਲੀ ਮਿਆਰਾਂ 'ਤੇ ਚੱਲਣਗੇ। ਅਜਿਹਾ ਨਾ ਕਰਨ 'ਤੇ ਅਸੀਂ ਹਮੇਸ਼ਾ ਜ਼ਰੂਰੀ ਕਦਮ ਚੁੱਕਾਂਗੇ।'' ਇਹ ਦੋਸ਼ ਇਸ ਸਾਲ ਫਰਵਰੀ 'ਚ ਲੰਡਨ ਦੇ ਦੱਖਣੀ-ਪੱਛਮੀ ਇਲਾਕੇ 'ਚ ਵਾਪਰੀ ਘਟਨਾ ਨਾਲ ਸਬੰਧਤ ਹੈ। ਘਟਨਾ ਸਮੇਂ ਲੋਟੇ ਡਿਊਟੀ 'ਤੇ ਨਹੀਂ ਸੀ। ਔਰਤ ਨੇ ਅਧਿਕਾਰੀ ਅਤੇ ਉਸ ਦੇ ਵਾਹਨ ਦੀ ਤਸਵੀਰ ਖਿੱਚੀ ਅਤੇ ਪੁਲਸ ਨੂੰ ਸੂਚਨਾ ਦਿੱਤੀ। ਮੈਟਰੋਪੋਲੀਟਨ ਪੁਲਸ ਨੇ ਕਿਹਾ ਕਿ ਉਸ ਦਾ ਡਾਇਰੈਕਟੋਰੇਟ ਆਫ ਪ੍ਰੋਫੈਸ਼ਨਲ ਸਟੈਂਡਰਡ ਇਸ ਦੋਸ਼ ਤੋਂ ਜਾਣੂ ਸੀ ਅਤੇ ਅਧਿਕਾਰੀ ਨੂੰ ਸੀਮਤ ਡਿਊਟੀ 'ਤੇ ਰੱਖਿਆ ਗਿਆ ਸੀ। ਹੁਣ ਜਦੋਂ ਅਪਰਾਧਿਕ ਕਾਰਵਾਈ ਖ਼ਤਮ ਹੋ ਗਈ ਹੈ, ਤਾਂ ਅਧਿਕਾਰੀ ਨੂੰ ਦੁਰਵਿਹਾਰ ਦੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


Vandana

Content Editor

Related News