ਭਾਰਤੀ ਮੂਲ ਦੇ ਦਵਾਈ ਕਾਰੋਬਾਰੀ ਨੂੰ ਦਵਾਈਆਂ ਦੀ ਕਾਲਾਬਾਜ਼ਾਰੀ ਦੇ ਜ਼ੁਰਮ ’ਚ ਜੇਲ
Thursday, Mar 04, 2021 - 12:47 AM (IST)
ਲੰਡਨ - ਬ੍ਰਿਟੇਨ ’ਚ ਭਾਰਤੀ ਮੂਲ ਦੇ ਇਕ ਦਵਾਈ ਕਾਰੋਬਾਰੀ ਨੂੰ ਮੈਡੀਕਲੀ ਪਰਚੇ ਦੇ ਆਧਾਰ ’ਤੇ ਹੀ ਦਿੱਤੀਆਂ ਜਾਣ ਵਾਲੀਆਂ ਦਵਾਈਆਂ ਦੀ ਕਾਲਾਬਾਜ਼ਾਰੀ ਕਰਨ ਦੇ ਜ਼ੁਰਮ ’ਚ 12 ਮਹੀਨਿਆਂ ਦੀ ਜੇਲ ਦੀ ਸਜ਼ਾ ਸੁਣਾਈ ਗਈ ਹੈ। ਬਲਕੀਤ ਸਿੰਘ ਖਹਿਰਾ ਵੈਸਟ ਬ੍ਰੋਮਵਿਚ ’ਚ ਆਪਣੀ ਮਾਂ ਦੀ ‘ਖਹਿਰਾ ਫਾਰਮੇਸੀ’ ਵਿਚ ਕੰਮ ਕਰਦਾ ਸੀ। ਉਸਨੂੰ ਬਰਮਿੰਘਮ ਕ੍ਰਾਉਨ ਅਦਾਲਤ ਨੇ ਮੰਗਲਵਾਰ ਨੂੰ ਸਜ਼ਾ ਸੁਣਾਈ। ਅਦਾਲਤ ਨੂੰ ਦੱਸਿਆ ਗਿਆ ਕਿ 36 ਸਾਲਾ ਦੋਸ਼ੀ ਨੇ ਸਿਰਫ ਮੈਡੀਕਲੀ ਪਰਤੇ ਦੇ ਆਧਾਰ ’ਤੇ ਹੀ ਦਿੱਤੀਆਂ ਜਾਣ ਵਾਲੀਆਂ ਨੂੰ 2016 ਅਤੇ 2017 ਦੌਰਾਨ ਵੇਚਿਆ ਅਤੇ ਮੋਟੀ ਕਮਾਈ ਕੀਤੀ।
ਮਾਮਲੇ ਦੀ ਅਗਵਾਈ ਕਰਨ ਵਾਲੇ ਬ੍ਰਿਟੇਨ ਦੇ ਮੈਡੀਕਲ ਅਤੇ ਸਿਹਤ ਉਤਪਾਦ ਰੈਗੂਲੈਟਰੀ ਅਥਾਰਟੀ (ਐੱਮ. ਐੱਚ. ਆਰ. ਏ.) ਨਾਲ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਅਧਿਕਾਰੀ ਗ੍ਰਾਂਟ ਪਾਵੇਲ ਨੇ ਕਿਹਾ ਕਿ ਕੰਟਰੋਲ, ਗੈਰਲਾਇਸੰਸੀਕ੍ਰਿਤ ਜਾਂ ਡਾਕਟਰ ਦੇ ਪਰਚੇ ਦੇ ਆਧਾਰ ’ਤੇ ਹੀ ਦਿੱਤੀ ਜਾਣ ਵਾਲੀ ਦਵਾਈ ਨੂੰ ਇਸ ਤਰੀਕੇ ਨਾਲ ਵੇਚਣਾ ਗੰਭੀਰ ਅਪਰਾਧ ਹੈ। ਇਸ ਹਫਤੇ ਖਹਿਰਾ ਦੇ ਆਪਣਾ ਗੁਨਾਹ ਕਬੂਲ ਕਰ ਲਿਆ ਸੀ ਜਿਸ ਤੋਂ ਬਾਅਦ ਅਦਾਲਤ ਨੇ ਆਪਣਾ ਫੈਸਲਾ ਸੁਣਾਇਆ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।