ਅਮਰੀਕਾ 'ਚ ਭਾਰਤੀ ਮੂਲ ਦੇ ਵਿਅਕਤੀ ਨੂੰ ਕਰੋੜਾਂ ਡਾਲਰ ਦੀ ਧੋਖਾਧੜੀ ਦੇ ਦੋਸ਼ ਹੇਠ 4 ਸਾਲ ਦੀ ਕੈਦ

Friday, Aug 19, 2022 - 12:14 PM (IST)

ਅਮਰੀਕਾ 'ਚ ਭਾਰਤੀ ਮੂਲ ਦੇ ਵਿਅਕਤੀ ਨੂੰ ਕਰੋੜਾਂ ਡਾਲਰ ਦੀ ਧੋਖਾਧੜੀ ਦੇ ਦੋਸ਼ ਹੇਠ 4 ਸਾਲ ਦੀ ਕੈਦ

ਨਿਊਯਾਰਕ (ਰਾਜ ਗੋਗਨਾ): ਕੈਲੀਫੋਰਨੀਆ ਸੂਬੇ ਦੇ ਫਰੀਮਾਂਟ ਦੇ ਰਹਿਣ ਵਾਲੇ ਇਕ ਭਾਰਤੀ ਮੂਲ ਦੇ ਵਿਅਕਤੀ ਜਸਮਿੰਦਰ ਸਿੰਘ ਨੂੰ ਅਮਰੀਕਾ ਵਿਚ ਨਵੰਬਰ 2017 ਅਤੇ ਦਸੰਬਰ 2019 ਦੇ ਵਿਚਕਾਰ ਆਪਣੇ ਚਾਰ ਕਾਰੋਬਾਰੀ ਸੰਸਥਾਵਾਂ ਦੀ ਆੜ ਵਿੱਚ 4.7 ਮਿਲੀਅਨ ਡਾਲਰ ਦੀ ਧੌਖਾਧੜੀ ਕਰਨ ਦੇ ਦੋਸ਼ ਹੇਠ ਨਿਊਯਾਰਕ ਦੇ ਪੂਰਬੀ ਜਿਲ੍ਹੇ ਦੀ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਅਤੇ 4 ਸਾਲ ਦੀ ਕੈਦ ਦੀ ਸਜ਼ਾ ਸੁਣਾਈ।ਇਥੇ ਦੱਸਣਾ ਬਣਦਾ ਹੈ ਕਿ ਉਸ ਵੱਲੋਂ ਇਕ ਨਾਮੀ ਅਮਰੀਕਨ ਐਕਸਪ੍ਰੈਸ ਕ੍ਰੈਡ੍ਰਿਟ ਕਾਰਡ ਕੰਪਨੀ ਨਾਲ ਫਰਾਡ ਕਰਨ ਦੇ ਦੋਸ ਹੇਠ ਇਹ ਸਜ਼ਾ ਸੁਣਾਈ ਗਈ, ਜਿਸ ਨੇ 10 ਦੇ ਕਰੀਬ ਅਮਰੀਕਨ ਐਕਸਪ੍ਰੈਸ ਕ੍ਰੈਡਿਟ ਕਾਰਡਾਂ ਤੇ ਲੱਖਾਂ ਡਾਲਰਾਂ ਦੀ ਖਰੀਦ ਫ਼ਰੋਖ਼ਤ ਆਪਣੀਆਂ ਕਾਰੋਬਾਰ ਸੰਸਥਾਵਾਂ ਦੇ ਨਾਂ 'ਤੇ ਹਜ਼ਾਰਾਂ ਆਈਫੋਨਾਂ ਲਈ ਕੀਤੀ। ਉਸ ਨੇ 10 ਅਮਰੀਕਨ ਐਕਸਪ੍ਰੈਸ ਕਾਰਡਾਂ ਦੀ ਫ਼ੋਨਾਂ ਲਈ ਵਰਤੋਂ ਕੀਤੀ ਅਤੇ ਹਜ਼ਾਰਾਂ ਆਈ ਫ਼ੋਨ ਐਪਲ ਖਰੀਦੇ ਅਤੇ ਵਿਦੇਸ਼ਾਂ ਵਿੱਚ ਲੱਖਾ ਡਾਲਰਾਂ ਵਿਚ ਵੇਚੇ। 

PunjabKesari

ਜ਼ਿਕਰਯੋਗ ਹੈ ਕਿ ਇਹ ਇੱਕ ਅਮਰੀਕੀ ਬਹੁ-ਰਾਸ਼ਟਰੀ ਕ੍ਰੈਡਿਟ ਕਾਰਡ ਕੰਪਨੀ ਹੈ ਜਿਸ ਨਾਲ ਉਸ ਨੇ ਲਗਭਗ 4.7 ਮਿਲੀਅਨ ਡਾਲਰ ਦੀ ਧੋਖਾਧੜੀ ਕੀਤੀ ਸੀ। ਇਹ ਧੋਖਾਧੜੀ ਕਰਨ ਅਤੇ ਉਸ ਦੀ ਧੋਖਾਧੜੀ ਦੀ ਕਮਾਈ ਕਰਨ ਲਈ ਉਸ ਨੂੰ 4 ਸਾਲ ਦੀ ਸਜ਼ਾ ਸੁਣਾਈ ਗਈ। ਕੈਲੀਫੋਰਨੀਆ ਸੂਬੇ ਦੇ ਫਰੀਮਾਂਟ ਦੇ 45 ਸਾਲਾ ਭਾਰਤੀ ਜਸਮਿੰਦਰ ਸਿੰਘ ਨੂੰ ਇਹ ਸ਼ਜਾ ਪਿਛਲੇ ਹਫ਼ਤੇ ਨਿਊਯਾਰਕ ਦੇ ਪੂਰਬੀ ਜ਼ਿਲ੍ਹੇ ਵਿੱਚ ਸੁਣਾਈ ਗਈ।ਅਦਾਲਤੀ ਦਸਤਾਵੇਜ਼ਾਂ ਅਤੇ ਮੁਕੱਦਮੇ ਦੌਰਾਨ ਪੇਸ਼ ਕੀਤੇ ਸਬੂਤਾਂ ਦੇ ਅਨੁਸਾਰ, ਨਵੰਬਰ 2017 ਅਤੇ ਦਸੰਬਰ 2019 ਦੇ ਵਿਚਕਾਰ ਜਸਮਿੰਦਰ ਸਿੰਘ ਨੇ ਆਪਣੇ ਚਾਰ ਕਾਰੋਬਾਰੀ ਸੰਸਥਾਵਾਂ ਦੀ ਵਰਤੋਂ ਕੀਤੀ, ਜਿਨ੍ਹਾਂ ਨੂੰ ਉਸ ਨੇ ਬਣਾਇਆ ਅਤੇ ਨਿਯੰਤਰਿਤ ਕੀਤਾ।

ਪੜ੍ਹੋ ਇਹ ਅਹਿਮ ਖ਼ਬਰ- ਬਾਲੀ 'ਚ 'ਬੰਬ' ਬਣਾਉਣ ਵਾਲੇ ਦੀ ਸਜ਼ਾ ਘੱਟ ਕਰਨ 'ਤੇ ਆਸਟ੍ਰੇਲੀਆ ਨਾਰਾਜ਼ 

ਆਪਣੀ ਇਸ ਫਰਾਡ ਸਕੀਮ ਦੇ ਹਿੱਸੇ ਵਜੋਂ ਜਾਣੇ ਜਾਂਦੇ ਭਾਰਤੀ ਜਸਮਿੰਦਰ ਸਿੰਘ ਨੇ ਅਮਰੀਕਨ ਐਕਸਪ੍ਰੈਸ ਨੂੰ ਝੂਠ ਦੱਸਿਆ ਕਿ ਉਹ ਆਈਫੋਨ ਦੀ ਖਰੀਦਦਾਰੀ ਤੋਂ ਲਏ ਗਏ ਕੰਪਨੀ ਦਾ ਲਗਭਗ 4.7 ਮਿਲੀਅਨ ਡਾਲਰ ਖਰਚਿਆਂ ਦੀ ਅਦਾਇਗੀ ਕਰਨ ਵਿੱਚ ਅਸਮਰੱਥ ਹੈ। ਸਿੰਘ ਨੇ ਫਿਰ ਇਸ ਘੁਟਾਲੇ ਸਕੀਮ ਦੀ ਕੀਤੀ ਕਮਾਈ ਨੂੰ ਆਪਣੇ ਨਿੱਜੀ ਖਰਚਿਆਂ ਤੇ ਇਸਤੇਮਾਲ ਕੀਤਾ, ਜਿੰਨਾਂ ਵਿੱਚ ਲਗਜ਼ਰੀ ਗੱਡੀਆਂ ਅਤੇ ਹੋਰ ਵਸਤੂਆਂ ਖਰੀਦਣ ਲਈ ਵਰਤਿਆ, ਜਿਸ ਵਿੱਚ ਉਸ ਦਾ 1.3 ਮਿਲੀਅਨ ਡਾਲਰ ਦਾ ਘਰ ਅਤੇ ਲਗਜ਼ਰੀ ਵਾਹਨ ਵੀ ਸ਼ਾਮਿਲ ਹਨ।


author

Vandana

Content Editor

Related News