ਨਿਊਯਾਰਕ ਪੁਲਸ ਵਿਭਾਗ ’ਚ ਭਾਰਤੀ ਮੂਲ ਦੇ ਇਸ ਅਧਿਕਾਰੀ ਦੀਆਂ ਹੋ ਰਹੀਆਂ ਤਾਰੀਫ਼ਾਂ

Monday, Jan 24, 2022 - 05:44 PM (IST)

ਨਿਊਯਾਰਕ ਪੁਲਸ ਵਿਭਾਗ ’ਚ ਭਾਰਤੀ ਮੂਲ ਦੇ ਇਸ ਅਧਿਕਾਰੀ ਦੀਆਂ ਹੋ ਰਹੀਆਂ ਤਾਰੀਫ਼ਾਂ

ਨਿਊਯਾਰਕ (ਭਾਸ਼ਾ)- ਅਮਰੀਕਾ ਦੇ ਨਿਊਯਾਰਕ ਪੁਲਸ ਵਿਭਾਗ ਵਿਚ ਭਾਰਤੀ ਮੂਲ ਦੇ ‘ਸ਼ਾਨਦਾਰ ਨਵੇਂ ਮੈਂਬਰ’ ਸੁਮਿਤ ਸੁਲਨ ਦੀ ਇਕ ਅਪਰਾਧੀ ’ਤੇ ਗੋਲੀ ਚਲਾ ਕੇ ਉਸ ਨੂੰ ਕਾਬੂ ਵਿਚ ਕਰਨ ਨੂੰ ਲੈ ਕੇ ਖ਼ੂਬ ਸ਼ਲਾਘਾ ਹੋ ਰਹੀ ਹੈ। ਸੁਲਨ ਨੇ ਉਸ ਅਪਰਾਧੀ ਨੂੰ ਕਾਬੂ ਕੀਤਾ, ਜਿਸ ਨੇ ਨਿਊਯਾਰਕ ਨੇੜੇ ਘਰੇਲੂ ਹਿੰਸਾ ਦੀ ਜਾਂਚ ਕਰਨ ਗਈ ਪੁਲਸ ਟੀਮ ’ਤੇ ਗੋਲੀਬਾਰੀ ਕਰਕੇ ਇਕ ਪੁਲਸ ਕਰਮਚਾਰੀ ਦਾ ਕਤਲ ਕਰ ਦਿੱਤਾ ਅਤੇ ਇਕ ਹੋਰ ਨੂੰ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ। ਸੁਲਨ ਦੀ ਮਾਂ ਨੇ ਨਿਊਯਾਰਕ ਪੋਸਟ ਨੂੰ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਅਜੇ ਵੀ ਸ਼ੁੱਕਰਵਾਰ ਦੇ ਮੁਕਾਬਲੇ ਤੋਂ ਉਭਰਨ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਉਹੀ ਦ੍ਰਿਸ਼ ਅਜੇ ਵੀ ਉਸਦੇ ਦਿਮਾਗ ਵਿਚ ਚੱਲ ਰਹੇ ਹਨ।’

ਇਹ ਵੀ ਪੜ੍ਹੋ: ਪਾਕਿਸਤਾਨ ’ਚ ਬਿਲਾਵਲ ਭੁੱਟੋ ਨੇ ਕਿਸਾਨਾਂ ਦੇ ਹੱਕ ’ਚ ਇਮਰਾਨ ਸਰਕਾਰ ਖ਼ਿਲਾਫ਼ ਕੱਢਿਆ ਟਰੈਕਟਰ ਮਾਰਚ

ਪੁਲਸ ਮੁਤਾਬਕ 47 ਸਾਲਾ ਅਪਰਾਧੀ ਲਾਸ਼ੋਨ ਮੈਕਨੀਲ ਦਾ ਸ਼ੁੱਕਰਵਾਰ ਨੂੰ 3 ਪੁਲਸ ਕਰਮਚਾਰੀਆਂ, ਜਿਨ੍ਹਾਂ ਦੇ ਨਾਮਂਸੁਮਿਤ ਸੁਲਨ, ਜੇਸਨ ਰਿਵੇਰਾ (22) ਅਤੇ ਵਿਲਵਰਡ ਮੋਰਾ (27) ਹਨ, ਨਾਲ ਉਸ ਸਮੇਂ ਮੁਕਾਬਲਾ ਹੋਇਆ ਜਦੋਂ ਉਹ ਘਰੇਲੂ ਹਿੰਸਾ ਦੇ ਇਕ ਮਾਮਲੇ ਦੀ ਜਾਂਚ ਕਰਨ ਲਈ ਨਿਊਯਾਰਕ ਸ਼ਹਿਰ ਨੇੜੇ ਸਥਿਤ ਹਰਲੇਮ ਗਏ ਸਨ। ਉਨ੍ਹਾਂ ਦੱਸਿਆ ਕਿ ਮੈਕਨੀਲ ਨੇ ਗੋਲੀ ਚਲਾਈ, ਜਿਸ ਵਿਚ ਰਿਵੇਰਾ ਦੀ ਮੌਤ ਹੋ ਗਈ ਅਤੇ ਮੋਰਾ ਜ਼ਖ਼ਮੀ ਹੋ ਗਏ। ਪੁਲਸ ਨੇ ਦੱਸਿਆ ਕਿ ਸੁਲਨ ਨੇ ਜਵਾਬੀ ਕਾਰਵਾਈ ਕਰਦੇ ਹੋਏ ਅਪਰਾਧੀ ਮੈਕਨੀਲ ਨੂੰ ਜ਼ਖ਼ਮੀ ਕਰ ਦਿੱਤਾ, ਜਿਸ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਸੁਲਨ ਦੀ ਮਾਂ ਦਲਵੀਰ ਸੁਲਨ (60) ਨੇ ਅਖ਼ਬਾਰ ਨੂੰ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਇਸ ਘਟਨਾ ਨਾਲ ‘ਹਿੱਲ ਗਿਆ’ ਹੈ ਅਤੇ ਜੋ ਹੋਇਆ ਉਹ ਉਸ ਨੂੰ ਸਮਝ ਨਹੀਂ ਪਾ ਰਿਹਾ ਹੈ।

ਇਹ ਵੀ ਪੜ੍ਹੋ: ਕਿਸੇ ਹੋਰ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲੇ ’ਚ ਮਾਸੂਮ ਬੱਚੀ ਦੇ ਸਿਰ 'ਚ ਵੱਜੀ ਗੋਲ਼ੀ, ਮੌਤ

ਉਨ੍ਹਾਂ ਕਿਹਾ, ‘ਮੈਨੂੰ ਮਾਣ ਹੈ। ਹਰ ਕੋਈ ਕਹਿ ਰਿਹਾ ਹੈ ਕਿ ਉਸ ਨੇ ਚੰਗਾ ਕੰਮ ਕੀਤਾ ਹੈ।’ ਦਲਵੀਰ ਨੇ ਕਿਹਾ, ‘ਇਸ ਘਟਨਾ ਵਿਚ ਇਕ ਅਧਿਕਾਰੀ ਦੀ ਮੌਤ ਤੋਂ ਦੁਖੀ ਹਾਂ। ਮੈਨੂੰ ਸੱਟ ਲੱਗੀ ਹੈ, ਦੂਜਾ ਵਿਅਕਤੀ ਗੰਭੀਰ ਰੂਪ ਵਿਚ ਜ਼ਖ਼ਮੀ ਹੈ।’ ਕਾਨੂੰਨ ਲਾਗੂ ਕਰਨ ਵਾਲੀ ਏਜੰਸੀ ਦੇ ਸੂਤਰ ਨੇ ਸੁਲਨ ਨੂੰ ‘ਸ਼ਾਨਦਾਰ ਨਵਾਂ ਮੈਂਬਰ’ ਕਰਾਰ ਦਿੱਤਾ ਹੈ ਅਤੇ ਰੇਖਾਂਕਿਤ ਕੀਤਾ ਕਿ ਉਨ੍ਹਾਂ ਨੇ ਪਿਛਲੇ ਸਾਲ ਅਪ੍ਰੈਲ ਵਿਚ ਹੀ ਆਪਣੀ ਨੌਕਰੀ ਸ਼ੁਰੂ ਕੀਤੀ ਸੀ ਅਤੇ ਸਿਰਫ਼ 2 ਮਹੀਨੇ ਤੋਂ ਹਰਲੇਮ ਦੇ 32ਵੇਂ ਉਪ ਖੇਤਰ ਵਿਚ ਕੰਮ ਕਰ ਰਹੇ ਹਨ। ਸੁਲਨ ਕਰੀਬ 15 ਸਾਲ ਪਹਿਲਾਂ ਭਾਰਤ ਤੋਂ ਅਮਰੀਕਾ ਪਹੁੰਚੇ ਸਨ। 

ਇਹ ਵੀ ਪੜ੍ਹੋ:ਆਬੂਧਾਬੀ ਹਵਾਈ ਅੱਡੇ 'ਤੇ ਹਮਲੇ ਤੋਂ ਬਾਅਦ UAE ਦਾ ਵੱਡਾ ਫ਼ੈਸਲਾ, ਡਰੋਨ ਦੀ ਵਰਤੋਂ ’ਤੇ ਲਾਈ ਪਾਬੰਦੀ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News