ਬ੍ਰਿਟੇਨ ’ਚ ਪਤਨੀ ਦਾ ਕਤਲ ਕਰਨ ਵਾਲੇ ਭਾਰਤੀ ਮੂਲ ਦੇ ਵਿਅਕਤੀ ਨੂੰ ਹੋਈ ਉਮਰ ਕੈਦ ਦੀ ਸਜ਼ਾ
Tuesday, Oct 19, 2021 - 09:42 AM (IST)
ਲੰਡਨ (ਭਾਸ਼ਾ) : ਬ੍ਰਿਟੇਨ ਦੀ ਇਕ ਅਦਾਲਤ ਨੇ ਭਾਰਤੀ ਮੂਲ ਦੇ 28 ਸਾਲਾ ਇਕ ਵਿਅਕਤੀ ਨੂੰ ਜੇਲ੍ਹ ਦੀ ਸਜ਼ਾ ਸੁਣਾਈ ਹੈ, ਜਿਸਨੇ ਆਪਣੀ ਪਤਨੀ ਦਾ ਕਤਲ ਕਰਕੇ ਲਾਸ਼ ਨੂੰ ਸੜਕ ’ਤੇ ਛੱਡ ਦਿੱਤਾ ਸੀ। ਜ਼ੁਰਮ ਕਬੂਲ ਕਰਨ ਤੋਂ ਬਾਅਦ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਲੀਸਟਰਸ਼ਾਇਰ ਕ੍ਰਾਊਨ ਕੋਰਟ ਨੂੰ ਦੱਸਿਆ ਗਿਆ ਕਿ ਕਸ਼ਿਸ਼ ਅਗਰਵਾਲ ਨੇ ਆਪਣੀ ਪਤਨੀ ਗੀਤਿਕਾ ਗੋਇਲ ’ਤੇ ਇਸ ਸਾਲ 3 ਮਾਰਚ ਨੂੰ ਮੱਧ ਇੰਗਲੈਂਡ ਦੇ ਲੀਸਟਰ ਸਥਿਤ ਵਿੰਟਰਸਡੇਲ ਰੋਡ ’ਤੇ ਸਥਿਤ ਘਰ ਵਿਚ ਹਮਲਾ ਕੀਤਾ ਸੀ। ਉਸ ਨੇ ਕਤਲ ਦੇ ਬਾਅਦ ਲਾਸ਼ ਨੂੰ ਕਾਰ ਵਿਚ ਪਾ ਕੇ ਸੜਕ ’ਤੇ ਛੱਡ ਦਿੱਤਾ ਅਤੇ ਫਿਰ ਵਾਪਸ ਆਪਣੇ ਘਰ ਪਰਤ ਗਿਆ।
ਇਹ ਵੀ ਪੜ੍ਹੋ : ਇਸ ਦੇਸ਼ ’ਚ ਦੇਹ ਵਪਾਰ ਬੈਨ ਕਰੇਗੀ ਸਰਕਾਰ, PM ਨੇ ਕਿਹਾ-ਇਹ ਔਰਤਾਂ ਨੂੰ ਬਣਾਉਂਦਾ ਹੈ ਗੁਲਾਮ
ਅਗਰਵਾਲ ਨੂੰ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ, ਜਿਸ ਤਹਿਤ ਉਹ ਘੱਟ ਤੋਂ ਘੱਟ 20 ਸਾਲ 6 ਮਹੀਨੇ ਜੇਲ੍ਹ ਦੀ ਸਜ਼ਾ ਭੁਗਤਣ ਦੇ ਬਾਅਦ ਹੀ ਪੈਰੋਲ ’ਤੇ ਰਿਹਾਅ ਹੋ ਸਕੇਗਾ। ਲੀਸਟਰ ਸ਼ਾਇਰ ਪੁਲਸ ਵਿਚ ਈਸਟ ਮਿਡਲੈਂਡਸ ਸਪੈਸ਼ਲ ਆਪਰੇਸ਼ਨ ਯੂਨਿਟ ਦੀ ਨਿਰੀਖਕ ਜੇਨੀ ਹੇਗਸ ਨੇ ਕਿਹਾ, ‘ਅੱਜ ਦੀ ਸਜ਼ਾ ਨਾਲ ਗੀਤਾ ਵਾਪਸ ਤਾਂ ਨਹੀਂ ਆ ਸਕੇਗੀ ਪਰ ਮੈਨੂੰ ਉਮੀਦ ਹੈ ਕਿ ਇਸ ਨਾਲ ਗੀਤਿਕਾ ਦੇ ਪਰਿਵਾਰ ਨੂੰ ਨਿਆਂ ਜ਼ਰੂਰ ਮਿਲੇਗਾ।’ ਉਨ੍ਹਾਂ ਕਿਹਾ, ‘ਗੀਤਿਕਾ ਸਿਰਫ਼ 29 ਸਾਲ ਦੀ ਸੀ, ਜਿਸ ਦਾ ਕਤਲ ਉਸ ਵਿਅਕਤੀ ਨੇ ਕਰ ਦਿੱਤਾ, ਜਿਸ ’ਤੇ ਉਸ ਨੂੰ ਭਰੋਸਾ ਸੀ ਅਤੇ ਉਸ ਨੇ ਉਸ ਦੀ ਲਾਸ਼ ਨੂੰ ਸੜਕ ’ਤੇ ਸੁੱਟ ਦਿੱਤਾ।’
ਇਹ ਵੀ ਪੜ੍ਹੋ : ISIS ਦੀ ਚਿਤਾਵਨੀ, ਸ਼ੀਆ ਮੁਸਲਮਾਨਾਂ ਨੂੰ ਹਰ ਜਗ੍ਹਾ ਚੁਣ-ਚੁਣ ਕੇ ਮਾਰਾਂਗੇ
ਅਗਰਵਾਲ ਨੇ ਆਪਣੇ ਅਪਰਾਧ ਨੂੰ ਲੁਕਾਉਣ ਲਈ ਆਪਣੀ ਪਤਨੀ ਦੇ ਫੋਨ ਤੋਂ ਉਸ ਦੇ ਪਰਿਵਾਰ ਅਤੇ ਦੋਸਤਾਂ ਨੂੰ ਫੋਨ ਕੀਤਾ ਅਤੇ ਕਿਹਾ ਕਿ ਸ਼ਾਮ ਨੂੰ ਕੰਮ ਤੋਂ ਘਰ ਪਰਤਣ ਦੇ ਬਾਅਦ ਉਸ ਨੇ ਆਪਣੀ ਪਤਨੀ ਨੂੰ ਨਹੀਂ ਦੇਖਿਆ ਹੈ। ਇਸ ਦੇ ਬਾਅਦ ਗੀਤਿਕਾ ਦੇ ਭਰਾ ਨੇ ਪੁਲਸ ਨੂੰ ਉਸ ਦੇ ਲਾਪਤਾ ਹੋਣ ਦੀ ਸੂਚਨਾ ਦਿੱਤੀ ਸੀ।
ਇਹ ਵੀ ਪੜ੍ਹੋ : ਭਾਰਤ ਦੀ ਕੋਵੈਕਸੀਨ ਨੂੰ ਜਲਦ ਮਿਲ ਸਕਦੀ ਹੈ ਐਮਰਜੈਂਸੀ ਇਸਤੇਮਾਲ ਦੀ ਮਨਜ਼ੂਰੀ, 26 ਨੂੰ ਬੈਠਕ ਕਰੇਗਾ WHO
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।