''ਨਸਲੀ ਟਿੱਪਣੀ'' ਕਰਨ ''ਤੇ ਭਾਰਤੀ ਮੂਲ ਦੇ ਵਿਅਕਤੀ ਨੂੰ ਸਿੰਗਾਪੁਰ ''ਚ ਜੇਲ੍ਹ

07/27/2021 5:44:23 PM

ਸਿੰਗਾਪੁਰ (ਭਾਸ਼ਾ): ਸਿੰਗਾਪੁਰ ਵਿਚ 32 ਸਾਲਾ ਭਾਰਤੀ ਮੂਲ ਦੇ ਇਕ ਵਿਅਕਤੀ ਨੂੰ ਇਕ ਹਸਪਤਾਲ ਵਿਚ ਕਰਮਚਾਰੀਆਂ 'ਤੇ ਨਸਲੀ ਟਿੱਪਣੀ ਕਰਨ ਅਤੇ ਕੁੱਟ-ਮਾਰ ਕਰਨ ਦਾ ਦੋਸ਼ੀ ਪਾਏ ਜਾਣ 'ਤੇ ਮੰਗਲਵਾਰ ਨੂੰ ਪੰਜ ਹਫ਼ਤੇ ਜੇਲ੍ਹ ਦੀ ਸਜ਼ਾ ਸੁਣਾਈ ਗਈ। 'ਟੁਡੇ' ਅਖ਼ਬਾਰ ਦੀ ਖ਼ਬਰ ਮੁਤਾਬਕ ਪੇਰਿਯਾਨਾਯਗਾਮ ਅਪਵੂ ਨੂੰ ਪਰੇਸ਼ਾਨ ਕਰਨ ਅਤੇ ਅਪਰਾਧਿਕ ਬਲ ਪ੍ਰਯੋਗ ਕਰਨ ਦੇ ਦੋਸ਼ਾਂ ਦਾ ਦੋਸ਼ੀ ਪਾਏ ਜਾਣ ਮਗਰੋਂ ਅਦਾਲਤ ਨੇ ਸਜ਼ਾ ਸੁਣਾਈ। 

ਖ਼ਬਰ ਮੁਤਾਬਕ ਸੇਂਗਕਾਂਗ ਜਨਰਲ ਹਸਪਤਾਲ ਵਿਚ 23 ਜੂਨ ਨੂੰ ਅਪਵੂ ਅੱਖ ਦਾ ਇਲਾਜ ਕਰਾਉਣ ਗਿਆ ਸੀ ਜਦੋਂ ਉਸ ਨੇ ਸ਼ੋਰ ਮਚਾਇਆ ਅਤੇ ਨਰਸ ਲਈ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕੀਤੀ। ਅਪਵੂ ਨੇ ਨਰਸ ਨੂੰ ਕਿਹਾ,''ਤੁਸੀਂ ਚੀਨੀ ਹੋ, ਚੀਨੀ ਲੋਕ ਮੂਰਖ ਹੁੰਦੇ ਹਨ। ਮੈਨੂੰ ਇਕ ਭਾਰਤੀ ਡਾਕਟਰ ਚਾਹੀਦਾ ਹੈ। ਉਹੀ ਭਾਰਤੀ ਡਾਕਟਰ ਜਿਸ ਨੇ ਪਹਿਲਾਂ ਮੇਰਾ ਇਲਾਜ ਕੀਤਾ ਸੀ।'' ਅਦਾਲਤ ਵਿਚ ਕਿਹਾ ਗਿਆ ਕਿ ਭਾਰਤੀ ਮੂਲ ਦੇ ਇਕ ਡਾਕਟਰ ਨੇ ਉਸ ਨੂੰ ਦੇਖਿਆ ਪਰ ਅਪਵੂ ਨੇ ਉਸ ਡਾਕਟਰ ਤੋਂ ਇਹ ਕਹਿੰਦੇ ਹੋਏ ਇਲਾਜ ਕਰਾਉਣ ਤੋਂ ਮਨਾ ਕਰ ਦਿੱਤਾ ਕਿ ਉਹ ਕੁਝ ਜ਼ਿਆਦਾ ਹੀ ਗੋਰੀ ਸੀ।'' 

ਪੜ੍ਹੋ ਇਹ ਅਹਿਮ ਖਬਰ -ਹਾਂਗਕਾਂਗ ਦੇ ਰਾਸ਼ਟਰੀ ਸੁਰੱਖਿਆ ਕਾਨੂੰਨ ਤਹਿਤ ਪਹਿਲੀ ਵਾਰ 'ਦੋਸ਼ੀ' ਪਾਇਆ ਗਿਆ ਕੋਈ ਵਿਅਕਤੀ

ਖ਼ਬਰ ਮੁਤਾਬਕ ਇਸ ਮਗਰੋਂ ਮਰੀਜ਼ ਬਿਸਤਰ ਤੋਂ ਉਠਿਆ, ਇਕ ਸੀਨੀਅਰ ਨਰਸ ਕੋਲ ਗਿਆ ਅਤੇ ਉਸ ਦਾ ਗਲਾ ਦਬਾਉਣ ਦੀ ਕੋਸ਼ਿਸ਼ ਕੀਤੀ।ਇਸ ਮਗਰੋਂ ਸੁਰੱਖਿਆ ਕਰਮੀਆਂ ਨੇ ਉਸ ਨੂੰ ਰੋਕਿਆ। ਅਪਵੂ ਨੇ ਪਿਛਲੇ ਸਾਲ ਅਪ੍ਰੈਲ ਵਿਚ ਸੁਪਰ ਮਾਰਕੀਟ ਵਿਚ ਇਕ ਕੈਸ਼ੀਅਰ ਵਿਰੁੱਧ ਵੀ ਨਸਲੀ ਟਿੱਪਣੀਆਂ ਕੀਤੀਆਂ ਸਨ, ਜਿਸ ਦੀ ਜਾਂਚ ਹੋਈ ਸੀ। ਸੁਪਰਮਾਰਕੀਟ ਦੇ ਨਿਕਾਸੀ ਦਰਵਾਜੇ ਤੋਂ ਦਾਖਲ ਹੋਣ ਤੋਂ ਰੋਕੇ ਜਾਣ 'ਤੇ ਉਸ ਨੇ ਕੈਸ਼ੀਅਰ ਨੂੰ ਕੁੱਟਣ ਦੀ ਧਮਕੀ ਦਿੱਤੀ ਸੀ ਅਤੇ ਕਿਹਾ ਸੀ,''ਤੁਸੀਂ ਚੀਨੀ ਲੋਕ ਸਿੰਗਾਪੁਰ ਵਿਚ ਕੋਵਿਡ ਲਿਆਉਂਦੇ ਹੋ।''


Vandana

Content Editor

Related News