ਸਿੰਗਾਪੁਰ ''ਚ ਭਾਰਤੀ ਮੂਲ ਦੇ ਇਕ ਵਿਅਕਤੀ ਨੂੰ ਘਰੇਲੂ ਨੌਕਰ ਨਾਲ ਛੇੜਛਾੜ ਕਰਨ ''ਤੇ ਭੇਜਿਆ ਜੇਲ੍ਹ
Saturday, Jan 27, 2024 - 11:58 AM (IST)
ਸਿੰਗਾਪੁਰ (ਭਾਸ਼ਾ)- ਭਾਰਤੀ ਮੂਲ ਦੇ ਇਕ ਵਿਅਕਤੀ ਨੂੰ ਇਕ ਔਰਤ ਨਾਲ ਛੇੜਛਾੜ ਕਰਨ ਅਤੇ ਇਕ ਹੋਰ ਵਿਅਕਤੀ ਨੂੰ ਹਥਿਆਰ ਨਾਲ ਜ਼ਖ਼ਮੀ ਕਰਨ ਦੇ ਦੋਸ਼ ਵਿਚ 10 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਦਾਲਤੀ ਦਸਤਾਵੇਜ਼ਾਂ ਦੇ ਅਨੁਸਾਰ 28 ਸਤੰਬਰ 2022 ਨੂੰ ਜਦੋਂ ਇਕ ਘਰੇਲੂ ਨੌਕਰ ਖਾਧ ਪਦਾਰਥ ਖ਼ਰੀਦਣ ਜਾ ਰਹੀ ਸੀ ਤਾਂ ਸਿੰਗਾਰਾਮ ਪਾਲਿਆਨੇਪਨ (61) ਨੇ ਘਰੇਲੂ ਨੌਕਰ ਨੂੰ ਪੀਣ ਵਾਲੇ ਪਦਾਰਥ ਖ਼ਰੀਦਣ ਲਈ ਪੈਸੇ ਦੇਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਇਨਕਾਰ ਕਰ ਦਿੱਤਾ। ਬਾਅਦ 'ਚ ਸਿੰਗਾਰਾਮ ਦੇ ਜ਼ੋਰ ਦੇਣ 'ਤੇ ਉਸ ਨੇ ਪੈਸੇ ਲੈ ਲਏ।
ਜਦੋਂ ਉਹ ਖਾਣ-ਪੀਣ ਦਾ ਸਮਾਨ ਖ਼ਰੀਦ ਕੇ ਆਪਣੇ ਮਾਲਕ ਦੇ ਘਰ ਜਾਣ ਲੱਗੀ ਤਾਂ ਸਿੰਗਾਰਾਮ ਨੇ ਉਸ ਦਾ ਪਿੱਛਾ ਕੀਤਾ। ਦੋਵਾਂ ਦੇ ਰਿਹਾਇਸ਼ੀ ਇਮਾਰਤ ਦੀ ਲਿਫਟ 'ਤੇ ਪਹੁੰਚਣ ਤੋਂ ਬਾਅਦ ਸਿੰਗਾਰਾਮ ਨੇ 17ਵੀਂ ਮੰਜ਼ਿਲ ਦਾ ਬਟਨ ਦਬਾਇਆ, ਜਦੋਂ ਔਰਤ ਪੰਜਵੀਂ ਮੰਜ਼ਿਲ ਲਈ ਬਟਨ ਦਬਾਉਣ ਲੱਗੀ ਤਾਂ ਉਸ ਨੇ ਉਸ ਨੂੰ ਰੋਕ ਲਿਆ। ਡਿਪਟੀ ਸਰਕਾਰੀ ਵਕੀਲ ਜੋਰਡੀ ਕੇ. ਨੇ ਦੱਸਿਆ ਕਿ ਸਿੰਗਾਰਾਮ ਨੇ ਲਿਫ਼ਟ ਚੱਲਦੇ ਸਮੇਂ ਘਰੇਲੂ ਨੌਕਰ ਨਾਲ ਛੇੜਛਾੜ ਕੀਤੀ। ਲਿਫ਼ਟ 17ਵੀਂ ਮੰਜ਼ਿਲ 'ਤੇ ਪਹੁੰਚਣ ਤੋਂ ਬਾਅਦ ਸਿੰਗਾਰਾਮ ਨੇ ਪੀੜਤਾ ਨੂੰ ਨਾਲ ਆਉਣ ਲਈ ਕਿਹਾ।
ਇਹ ਵੀ ਪੜ੍ਹੋ : ਦਸੂਹਾ 'ਚ ਲਾਵਾਰਿਸ ਮਿਲੀ ਗੋਲ਼ੀਆਂ ਲੱਗੀ ਥਾਰ ਦਾ ਮਾਲਕ ਛੋਟੂ ਪਹਿਲਵਾਨ ਗ੍ਰਿਫ਼ਤਾਰ, ਖ਼ੁਦ ਹੀ ਰਚੀ ਸੀ ਸਾਜਿਸ਼
ਔਰਤ ਦੇ ਮਨ੍ਹਾ ਕਰਨ 'ਤੇ ਸਿੰਗਾਰਾਮ ਵੀ ਵਾਪਸ ਲਿਫ਼ਟ 'ਚ ਆ ਗਿਆ ਅਤੇ ਲਿਫ਼ਟ ਨੂੰ ਸੱਤਵੀਂ ਮੰਜ਼ਿਲ 'ਤੇ ਲੈ ਜਾਣ ਲਈ ਬਟਨ ਦਬਾਇਆ ਅਤੇ ਫਿਰ ਔਰਤ ਨਾਲ ਛੇੜਛਾੜ ਕੀਤੀ। ਉਸ ਦੀ ਸਾਰੀ ਹਰਕਤ ਸੀ. ਸੀ. ਟੀ. ਵੀ. ਕੈਮਰੇ ਵਿੱਚ ਕੈਦ ਹੋ ਗਈ। ਸਿੰਗਾਰਾਮ ਨੂੰ 28 ਸਤੰਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਅਗਲੇ ਦਿਨ ਜ਼ਮਾਨਤ 'ਤੇ ਰਿਹਾਅ ਕੀਤਾ ਗਿਆ ਸੀ। ਕਰੀਬ ਇਕ ਮਹੀਨੇ ਬਾਅਦ 28 ਅਕਤੂਬਰ ਨੂੰ ਸਿੰਗਾਰਾਮ ਨੇ ਸਾਈਕਲ ਦੀ ਦੁਕਾਨ 'ਤੇ ਇਕ ਵਿਅਕਤੀ ਨਾਲ ਕੁੱਟਮਾਰ ਕੀਤੀ।
ਇਹ ਵੀ ਪੜ੍ਹੋ : ਨਿਰਵਿਘਨ ਬਿਜਲੀ ਸਪਲਾਈ ਲਈ ਨਵੇਂ ਸਬ-ਸਟੇਸ਼ਨ ਸਥਾਪਿਤ ਕਰੇਗਾ ਪਾਵਰਕਾਮ, ਜਾਰੀ ਕੀਤੀਆਂ ਹਦਾਇਤਾਂ
'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।