ਬ੍ਰਿਟੇਨ ’ਚ ਜ਼ਬਰ-ਜਿਨਾਹ ਦੇ ਮਾਮਲੇ ਵਿਚ ਦੋਸ਼ੀ ਪਾਏ ਗਏ ਭਾਰਤੀ ਮੂਲ ਦੇ ਵਿਅਕਤੀ ਨੂੰ ਹੋਈ ਜੇਲ੍ਹ

Friday, Jun 25, 2021 - 11:40 AM (IST)

ਲੰਡਨ (ਭਾਸ਼ਾ) : ਬ੍ਰਿਟੇਨ ਦੀ ਇਕ ਅਦਾਲਤ ਨੇ ਡੇਟਿੰਗ ਸਾਈਟ ’ਤੇ ਮਿਲੀ ਮਹਿਲਾ ਨਾਲ ਜ਼ਬਰ-ਜਿਨਾਹ ਦੇ ਮਾਮਲੇ ਵਿਚ ਦੋਸ਼ੀ ਪਾਏ ਗਏ ਭਾਰਤੀ ਮੂਲ ਦੇ ਵਿਅਕਤੀ ਨੂੰ 9 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਹੈ। ਉਤਰੀ ਇੰਗਲੈਂਡ ਦੇ ਲੀਡਸ ਸ਼ਹਿਰ ਦੇ ਨਿਵਾਸੀ ਚਿਨਮਯ ਪਟੇਲ (34) ਨੂੰ ਲੰਡਨ ਵਿਚ ਸਾਊਥਵਾਰਕ ਕਰਾਊਨ ਅਦਾਲਤ ਨੇ ਪਿਛਲੇ ਮਹੀਨੇ ਇਸੇ ਅਦਾਲਤ ਵਿਚ ਜ਼ਬਰ-ਜਿਨਾਹ ਦੇ 2 ਮਾਮਲਿਆਂ ਵਿਚ ਦੋਸ਼ੀ ਪਾਏ ਜਾਣ ਦੇ ਬਾਅਦ ਜੇਲ੍ਹ ਦੀ ਸਜ਼ਾ ਸੁਣਾਈ ਹੈ। ਯੌਨ ਅਪਰਾਧਾਂ ਦੇ ਮੁਕੱਦਮੇ ਲੜਨ ਵਾਲੇ ਮੈਟਰੋਪੋਲੀਟਨ ਪੁਲਸ ਸੈਫਿਅਰ ਯੂਨਿਟ ਦੇ ਡਿਟੈਕਟਿਵ ਸਰਜੈਂਟ ਵਿਕੀ ਪੀਅਰਸ ਨੇ ਕਿਹਾ, ‘ਪਟੇਲ ਦੀਆਂ ਹਰਕਤਾਂ ਹਿੰਸਕ ਅਤੇ ਬੇਕਾਬੂ ਸਨ ਅਤੇ ਉਸ ਦੇ ਕੰਮਾਂ ਦਾ ਪ੍ਰਭਾਵ ਆਉਣ ਵਾਲੇ ਕਈ ਸਾਲ ਤੱਕ ਉਸ ਮਹਿਲਾ ’ਤੇ ਰਹੇਗਾ, ਜਿਸ ਨਾਲ ਉਸ ਨੇ ਅਜਿਹਾ ਕੀਤਾ।’ 

ਇਹ ਵੀ ਪੜ੍ਹੋ: ਚੀਨ ’ਚ ‘ਮਾਰਸ਼ਲ ਆਰਟ’ ਸਕੂਲ ’ਚ ਲੱਗੀ ਭਿਆਨਕ ਅੱਗ, 18 ਲੋਕਾਂ ਦੀ ਮੌਤ, 16 ਹੋਰ ਜ਼ਖ਼ਮੀ

ਪੀਅਰਸ ਨੇ ਕਿਹਾ, ‘ਮੈਨੂੰ ਉਮੀਦ ਹੈ ਕਿ ਇਸ ਮਹੱਤਵਪੂਰਨ ਸਜ਼ਾ ਨਾਲ ਜ਼ਬਰ-ਜਿਨਾਹ ਦੇ ਹੋਰ ਪੀੜਤਾਂ ਨੂੰ ਅੱਗੇ ਆਉਣ ਦੀ ਹਿੰਮਤ ਮਿਲੇਗੀ। ਨਾਲ ਹੀ ਇਸ ਮਾਮਲੇ ਵਿਚ ਜ਼ਬਰ-ਜਿਨਾਹ ਪੀੜਤਾ ਨੂੰ ਨਿਆਂ ਦੀ ਭਾਵਨਾ ਦਾ ਅਹਿਸਾਸ ਦਿਵਾਏਗੀ।’ ਅਦਾਲਤ ਵਿਚ ਹੋਈ ਸੁਣਵਾਈ ਵਿਚ ਕਿਹਾ ਗਿਆ ਕਿ 3 ਫਰਵਰੀ 2017 ਨੂੰ ਪਟੇਲ ਇਕ ਮਹਿਲਾ ਨੂੰ ਮਿਲੇ, ਜਿਸ ਨਾਲ ਉਨ੍ਹਾਂ ਨੇ ਸ਼ਾਦੀ ਡੋਟ ਕੋਮ ਡੇਟਿੰਗ ਵੈਬਸਾਈਟ ਜ਼ਰੀਏ ਗੱਲਬਾਤ ਕੀਤੀ ਸੀ। ਉਹ ਲੰਡਨ ਬੇਅਸਵਾਟਰ ਇਕਾਲੇ ਵਿਚ 2 ਵਾਰ ਗਏ, ਜਿੱਥੇ ਮਹਿਲਾ ਨੇ ਸਪੱਸ਼ਟ ਕੀਤਾ ਕਿ ਉਹ ਪਹਿਲੀ ਡੇਟ ’ਤੇ ਕਿੱਸ ਕਰਨਾ ਪਸੰਦ ਨਹੀਂ ਕਰਦੀ। ਇਸ ਦੇ ਬਾਅਦ ਉਹ ਮੱਧ ਲੰਡਨ ਦੇ ਵੈਸਟਮਿੰਸਟਰ ਵਿਚ ਇਕ ਫਲੈਟ ਵਿਚ ਚਲੇ ਗਏ।

ਇਹ ਵੀ ਪੜ੍ਹੋ: ਵਿਗਿਆਨੀਆਂ ਨੇ ਤਿਆਰ ਕੀਤੀ ਸੁਪਰ ਵੈਕਸੀਨ, ਕਈ ਰੂਪ ਬਦਲਣ ’ਤੇ ਵੀ ਨਹੀਂ ਬਚ ਸਕੇਗਾ ਕੋਰੋਨਾ

ਪੁਲਸ ਮੁਤਾਬਕ ਪਟੇਲ ਨੇ ਵੈਸਟਮਿੰਸਟਰ ਦੇ ਫਲੈਟ ਵਿਚ 2 ਵਾਰ ਮਹਿਲਾ ਨਾਲ ਜ਼ਬਰ-ਜਿਨਾਹ ਕੀਤਾ। ਪਹਿਲੀ ਵਾਰ ਫਲੈਟ ਵਿਚ ਪਹੁੰਚਣ ਦੇ ਤੁਰੰਤ ਬਾਅਦ ਅਤੇ ਫਿਰ ਦੂਰੀ ਵਾਰ 4 ਫਰਵਰੀ 2017 ਦੀ ਸਵੇਰ ਨੂੰ। 30 ਅਪ੍ਰੈਲ 2017 ਨੂੰ ਪਟੇਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਫਿਰ ਉਸ ਨੂੰ ਜ਼ਮਾਨਤ ’ਤੇ ਛੱਡ ਦਿੱਤਾ ਗਿਆ। ਪਿਛਲੇ ਸਾਲ 29 ਜੁਲਾਈ ਨੂੰ ਉਸ ’ਤੇ ਜ਼ਬਰ-ਜਿਨਾਹ ਦੇ 2 ਮਾਮਲਿਆਂ ਵਿਚ ਦੋਸ਼ ਤੈਅ ਹੋਏ ਅਤੇ ਇਸ ਹਫ਼ਤੇ ਸਜ਼ਾ ਸੁਣਾਈ ਗਈ।

ਇਹ ਵੀ ਪੜ੍ਹੋ: ਇਟਲੀ ਸਰਕਾਰ ਦੇ ਸਖ਼ਤ ਰਵੱਈਏ ਕਾਰਨ ਭਾਰਤੀਆਂ ਦੀਆਂ ਮੁਸ਼ਕਲਾਂ ਵਧੀਆਂ, ਪਤੀ-ਪਤਨੀ ਤੇ ਬੱਚਿਆਂ ਦੇ ਪਏ ਵਿਛੋੜੇ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News